Malout News

ਚੌਰਾਂ ਨੂੰ ਨਹੀ ਹੈ ਸ਼ਹਿਰ ਵਿੱਚ ਵੱਜਦੇ ਪੁਲਿਸ ਦੇ ਹੂਟਰ ਦਾ ਖੌਫ਼, ਦਿਨ-ਦਿਹਾੜੇ ਹੋਇਆ ਇੱਕ ਹੋਰ ਮੋਟਰਸਾਇਕਲ ਚੋਰੀ

ਮਲੋਟ:- ਮਲੋਟ ਸ਼ਹਿਰ ਵਿੱਚ ਦਿਨੋਂ-ਦਿਨ ਚੋਰੀਆਂ ਵਿੱਚ ਵਾਧਾ ਹੋ ਰਿਹਾ ਹੈ। ਅਜਿਹਾ ਮਾਮਲਾ ਪਿੰਡ ਮਲੋਟ ਦੇ ਹਰਨਾਮ ਦਾਸ ਸਪੁੱਤਰ ਸੁਰਜੀਤ ਚੰਦ ਦੇ ਮੋਟਰਸਾਇਕਲ ਚੋਰੀ ਹੋਣ ਦਾ ਸਾਹਮਣੇ ਆਇਆ ਹੈ।

ਮੋਟਰਸਾਇਕਲ ਹੀਰੋ ਸਪਲੈਂਡਰ ਪਲੱਸ, ਰੰਗ ਕਾਲਾ, ਵਹੀਕਲ਼ ਨੰ:-PB-30S-5467, ਮਾਡਲ 2016, ਚੈਸੀ ਨੰ:- 15124 ਅਤੇ ਇੰਜਨ ਨੰ:-14321 ਹੈ। ਸੁਰਜੀਤ ਚੰਦ ਨੇ ਪੰਜਾਬ ਐਂਡ ਸਿੰਧ ਬੈਂਕ ਜੀ.ਟੀ ਰੋਡ ਮਲੋਟ ਦੇ ਸਾਹਮਣੇ 8 ਅਕਤੂਬਰ ਦੁਪਹਿਰ ਤਕਰੀਬਨ 12:10 ਵਜੇ ਆਪਣਾ ਮੋਟਰਸਾਇਕਲ ਨੂੰ ਲਾਕ ਲਗਾ ਕੇ ਖੜ੍ਹਾ ਕੀਤਾ ਸੀ। ਜਦੋਂ ਸੁਰਜੀਤ ਚੰਦ ਉੱਥੇ ਆਇਆ ਤਾਂ ਉਸਦਾ ਮੋਟਰਸਾਇਕਲ ਉੱਥ ਨਹੀ ਸੀ। ਜਿਸ ਦੌਰਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਇਹ ਮੋਟਰਸਾਇਕਲ ਚੋਰੀ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀਆਂ ਤਸਵੀਰਾਂ ਸੀ.ਸੀ.ਟੀ.ਵੀ ਕੈਮਰੇ ਵਿੱਚ ਵੀ ਕੈਦ ਹੋ ਗਈਆਂ ਹਨ।

Leave a Reply

Your email address will not be published. Required fields are marked *

Back to top button