District News

ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੀ ਪੀ.ਜੀ.ਡੀ.ਸੀ.ਏ. ਪਹਿਲਾ ਸਮੈਸਟਰ ਦੀ ਵਿਦਿਆਰਥਣ ਸਤਵੀਰ ਕੌਰ ਨੇ 92 ਫੀਸਦੀ ਅੰਕ ਲੈ ਕੇ ਕਾਲਜ ਦਾ ਨਾਮ ਚਮਕਾਇਆ

ਮਲੋਟ :- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਗਏ ਪੀ.ਜੀ.ਡੀ.ਸੀ.ਏ.ਪਹਿਲਾ ਸਮੈਸਟਰ ਨਤੀਜਿਆਂ ਵਿੱਚ  ਇਲਾਕੇ ਦੀ ਨਾਮਵਾਰ ਸਹਿ – ਵਿਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੀ ਵਿਦਿਆਰਥਣ ਸਤਵੀਰ ਕੌਰ  ਨੇ ਇੱਕ ਵਾਰ ਫਿਰ ਜ਼ਿਕਰਯੋਗ ਪ੍ਰਾਪਤੀਆਂ ਕਰਕੇ ਇਲਾਕੇ ਅਤੇ ਸੰਸਥਾ ਦਾ ਨਾਮ ਰੁਸ਼ਨਾਇਆ ਹੈ । ਜ਼ਿਕਰਯੋਗ ਹੈ ਕਿ ਪੰਜਾਬ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਪੀ.ਜੀ.ਡੀ.ਸੀ.ਏ. ਦੇ ਸਮੈਸਟਰ ਪਹਿਲਾ ਦੇ ਨਤੀਜੇ ਵਿੱਚ ਕਾਲਜ ਦੀ ਵਿਦਿਆਰਥਣ ਸਤਵੀਰ ਕੌਰ ਸਪੁੱਤਰੀ ਦਰਸ਼ਨ ਸਿੰਘ 92 ਫੀਸਦੀ ਅੰਕਾਂ ਨਾਲ ਪਹਿਲਾ ਪ੍ਰਾਪਤ ਕਰਕੇ ਇਲਾਕੇ ਦੇ ਕਾਲਜਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ , ਉੱਥੇ ਜਸਪਾਲ ਸਿੰਘ ਸਪੁੱਤਰ ਗੋਧਾ ਸਿੰਘ ਨੇ 90 ਫੀਸਦੀ ਨਾਲ ਦੂਜਾ ਅਤੇ ਰਮਨਦੀਪ ਸਿੰਘ ਸਪੁੱਤਰ ਜਸਪਾਲ ਸਿੰਘ ਨੇ 88 ਫੀਸਦੀ ਅੰਕਾਂ ਨਾਲ ਤੀਸਰਾ ਸਥਾਨ ਹਾਸਿਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ ।
ਪ੍ਰਿੰਸੀਪਲ ਡਾ.ਰਜਿੰਦਰ ਸਿੰਘ ਸੇਖੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਦੇ ਪੀ.ਜੀ.ਡੀ.ਸੀ.ਏ. ਦੇ ਵਿਦਿਆਰਥੀਆਂ ਨੇ ਅਕਾਦਮਿਕ ਖੇਤਰ ਵਿੱਚ ਪਹਿਲਾਂ ਦੀ ਤਰ੍ਹਾਂ ਇਸ ਸਾਲ ਵੀ ਜ਼ਿਕਰਯੋਗ ਪ੍ਰਾਪਤੀਆਂ ਕਰਕੇ ਇਲਾਕੇ ਦਾ ਨਾਮ ਰੁਸ਼ਨਾਇਆ ਹੈ । ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਨੇ ਕੰਪਿਊਟਰ ਵਿਭਾਗ ਦੇ ਸਟਾਫ ਨੂੰ ਮੁਬਾਰਕਬਾਦ ਦਿੰਦਿਆਂ ਵਿਦਿਆਰਥੀਆਂ ਦੇ ਅਕਾਦਮਿਕ ਪੱਧਰ ਨੂੰ ਉੱਪਰ ਚੁੱਕਣ ਲਈ ਹੋਰ ਮਿਹਨਤ ਅਤੇ ਸਿਰੜ ਦੀ ਲੋੜ ਤੇ ਜ਼ੋਰ ਦਿੱਤਾ। ਇਸ ਸਮੇਂ ਮੌਕੇ ਕਾਲਜ ਦੀ ਮੈਂਨੇਜਮੈਂਟ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ , ਜਨਰਲ ਸਕੱਤਰ ਲਖਵਿੰਦਰ ਸਿੰਘ ਰੋਹੀਵਾਲਾ , ਸਕੱਤਰ ਪਿਰਤਪਾਲ ਸਿੰਘ ਗਿੱਲ , ਪ੍ਰਬੰਧਕੀ ਸਕੱਤਰ ਦਲਜਿੰਦਰ ਸਿੰਘ ਸੰਧੂ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਸ਼ਾਨਦਾਰ ਪ੍ਰਾਪਤੀ ਲਈ ਮੁਬਾਰਕਬਾਦ ਦਿੰਦਿਆਂ ਅਗਲੇਰੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।

Leave a Reply

Your email address will not be published. Required fields are marked *

Back to top button