District NewsMalout News

ਪਾਵਰ ਅਤੇ ਵੇਟ ਲਿਫਟਿੰਗ ਵਿੱਚ ਜੀ.ਟੀ.ਬੀ ਖਾਲਸਾ ਪਬਲਿਕ ਸਕੂਲ ਮਲੋਟ ਦੇ ਵਿਦਿਆਰਥੀਆਂ ਦੀ ਹੋਈ ਸਟੇਟ ਮੁਕਾਬਲੇ ‘ਚ ਚੋਣ

ਮਲੋਟ: ਬੀਤੇ ਦਿਨੀਂ ਪਿੰਡ ਰੁਪਾਣਾ ਵਿਖੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀਆਂ ਜਿਲ੍ਹਾ ਪੱਧਰੀ ਵੇਟ ਅਤੇ ਪਾਵਰ ਲਿਫਟਿੰਗ ਖੇਡਾਂ ਵਿੱਚ ਕਾਰਵਾਈਆ ਗਈਆਂ। ਜਿਸ ਵਿੱਚ ਜੀ.ਟੀ.ਬੀ ਖਾਲਸਾ ਪਬਲਿਕ ਸਕੂਲ ਮਲੋਟ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ। ਅਵੀਸ਼ ਕੁਮਾਰ ਨੇ-83 ਕਿਲੋਗ੍ਰਾਮ ਵਿੱਚ ਗੋਲਡ ਮੈਡਲ, ਯੁਵਰਾਜ ਸਿੰਘ 105 ਕਿਲੋਗ੍ਰਾਮ ਵਿੱਚ ਗੋਲਡ ਮੈਡਲ, ਸੰਗਰਾਮ ਸਿੰਘ ਨੇ-94 ਵਿੱਚ ਗੋਲਡ ਮੈਡਲ, ਪ੍ਰਭਵੀਰ ਨੇ-66 ਵਿੱਚ ਸਿਲਵਰ ਮੈਡਲ, ਕ੍ਰਿਸ਼ ਨੇ-59 ਕਾਂਸੇ ਦਾ ਮੈਡਲ,

ਗੁਰਪ੍ਰਤਾਪ ਸਿੰਘ ਨੇ ਵੇਟ ਲਿਫਟਿੰਗ-83 ਵਿੱਚ ਗੋਲਡ ਮੈਡਲ ਅਤੇ ਲੜਕੀਆਂ ਦੇ ਮੁਕਾਬਲੇ ਵਿੱਚ ਹੁਸਨਪ੍ਰੀਤ ਕੌਰ-72 ਗੋਲਡ ਮੈਡਲ, ਲਵਪ੍ਰੀਤ ਕੌਰ-84 ਵਿੱਚ ਗੋਲਡ ਮੈਡਲ, ਹਰਲੀਨ ਕੌਰ ਨੇ-53 ਸਿਲਵਰ ਮੈਡਲ ਪ੍ਰਾਪਤ ਕੀਤਾ। ਵਿਦਿਆਰਥੀਆਂ ਦੀ ਇਸ ਜਿੱਤ ਤੇ ਸਕੂਲ ਦੇ ਚੇਅਰਮੈਨ ਗੁਰਦੀਪ ਸਿੰਘ ਸੰਧੂ ਅਤੇ ਪ੍ਰਿੰਸੀਪਲ ਹੇਮਲਤਾ ਕਪੂਰ, ਕੋਆਰਡੀਨੇਟਰ ਗੁਰਪ੍ਰੀਤ ਸਿੰਘ ਨੇ ਡੀ.ਪੀ.ਈ ਬੋਹੜ ਸਿੰਘ, ਗੁਰਮੀਤ ਸਿੰਘ, ਰਾਜਪ੍ਰੀਤ ਸਿੰਘ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Author: Malout Live

Back to top button