Health

ਘਿਉ ਖਾਣ ਦੇ ਜਾਣੋ ਕੀ-ਕੀ ਹੁੰਦੇ ਫਾਇਦੇ

ਅੱਜ ਕੱਲ੍ਹ ਦੇ ਬਿਜ਼ੀ ਦੌਰ ‘ਚ ਹਰ ਕੋਈ ਕਿਤੇ ਨਾ ਕਿਤੇ ਅਜਿਹਾ ਖਾਣਾ ਖਾ ਰਿਹਾ ਹੈ ਜਿਸ ਦਾ ਸਿੱਧਾ ਅਸਰ ਸਿਹਤ ‘ਤੇ ਪੈ ਰਿਹਾ ਹੈ। ਨਤੀਜੇ ਵਜੋਂ ਬਿਮਾਰੀਆਂ ਘੁੱਟ ਕੇ ਸਰੀਰ ਨੂੰ ਗਲ਼ਵਕੜੀ ਪਾ ਲੈਂਦੀਆਂ ਹਨ। ਇੱਥੋਂ ਤੱਕ ਕਿ ਕੁਝ ਲੋਕਾਂ ਦੀ ਅਜਿਹੀ ਧਾਰਨਾ ਹੈ ਕਿ ਘਿਉ ਖਾਣ ਨਾਲ ਸਰੀਰ ਮੋਟਾ ਹੁੰਦਾ ਹੈ, ਜਿਸ ਕਰਕੇ ਉਹ ਘਿਉ ਨਹੀਂ ਖਾਂਦੇ। ਮੀਡੀਆ ਰਿਪੋਰਟਾਂ ਮੁਤਾਬਕ ਅਜਿਹਾ ਕਰਕੇ ਉਹ ਘਿਉ ਤੋਂ ਮਿਲਣ ਵਾਲੇ ਪੋਸ਼ਟਿਕ ਤੱਤਾਂ ਨੂੰ ਸਰੀਰ ਤੋਂ ਦੂਰ ਕਰ ਰਹੇ ਹਨ। ਰਿਫਾਂਇਡ ਆਇਲ ਦੀ ਥਾਂ ਘਿਉ ਸਿਹਤ ਲਈ ਜ਼ਿਆਦਾ ਲਾਹੇਵੰਦ ਹੈ। ਸ਼ੁੱਧ ਘਿਉ ਦਾ ਸੇਵਨ ਸ਼ਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਪੁਰਾਣਿਆਂ ਸਮਿਆਂ ‘ਚ ਵੀ ਘਿਉ ਨੂੰ ਅੰਮ੍ਰਿਤ ਮੰਨਿਆ ਜਾਂਦਾ ਸੀ। ਇਸ ਦਾ ਇਸਤੇਮਾਲ ਖਾਣ ਦੇ ਨਾਲ-ਨਾਲ ਪੂਜਾ ਤੇ ਧਾਰਮਿਕ ਕੰਮਾਂ ‘ਚ ਵੀ ਕੀਤਾ ਜਾਂਦਾ ਹੈ। ਬਜ਼ੁਰਗ ਪਹਿਲਾਂ ਖਾਣੇ ‘ਚ ਘਿਉ ਦਾ ਸੇਵਨ ਕਰਦੇ ਸੀ। ਘਰਾਂ ‘ਚ ਹਰ ਖਾਣ ਵਾਲੀ ਚੀਜ਼ ਘਿਉ ‘ਚ ਹੀ ਬਣਾਈ ਜਾਂਦੀ ਸੀ।
ਰੋਟੀ ‘ਤੇ ਘਿਉ ਲਾ ਕੇ ਖਾਣ ਨਾਲ ਸ਼ਰੀਰ ਨੂੰ ਕਈ ਜ਼ਰੂਰੀ ਤੱਤ ਮਿਲਦੇ ਹਨ, ਜਿਸ ਨਾਲ ਸ਼ਰੀਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ। ਘਿਉ ਦਿਲ ਦੀਆਂ ਬਿਮਾਰੀਆਂ ਨੂੰ ਵੀ ਰੋਕਦਾ ਹੈ, ਇਸ ਨਾਲ ਕੋਲੇਸਟ੍ਰੋਲ ਲੇਵਲ ਵੀ ਕਾਬੂ ‘ਚ ਰਹਿੰਦਾ ਹੈ ਤੇ ਨਾ ਹੀ ਮੋਟਾਪਾ ਹੁੰਦਾ ਹੈ।

Show More
Back to top button
Close
Close
WhatsApp Any Help Whatsapp