Malout News

ਵਿੱਤ ਮੰਤਰੀ ਦੀ ਕੋਠੀ ਅੱਗੇ ਪੱਕਾ ਧਰਨਾ ਲੱਗਦਿਆਂ ਆਈ ਪੰਜਾਬ ਸਰਕਾਰੀ ਦੀ ਚਿੱਠੀ

ਮਲੋਟ:- ਨਰਮਾ ਖ਼ਰਾਬੇ ਦੇ ਮੁਆਵਜ਼ੇ ਲਈ ਮੀਟਿੰਗ ਰੱਦ ਹੋਣ ‘ਤੇ ਭਾਕਿਯੂ ਏਕਤਾ ਉਗਰਾਹਾਂ ਦੇ ਹਜ਼ਾਰਾਂ ਕਿਸਾਨ ਕਾਰਕੁੰਨਾਂ ਵੱਲੋਂ ਵਿੱਤ ਮੰਤਰੀ ਦੇ ਬੂਹੇ ‘ਤੇ ਪੱਕਾ ਮੋਰਚਾ ਲਗਾਉਂਦੇ ਸਾਰ ਸਰਕਾਰੀ ਝੁੱਗੇ ਵਿੱਚੋਂ 13 ਅਕਤੂਬਰ ਦੀ ਮੀਟਿੰਗ ਚਿੱਠੀ ਨਿਕਲ ਆਈ।

ਮੁੱਖ ਮੰਤਰੀ ਦੇ ਵਧੀਕ ਪ੍ਰਿੰਸੀਪਲ ਸਕੱਤਰ (ਸ) ਵਲੋਂ ਜਾਰੀ ਚਿੱਠੀ ਵਿਚ ਨਰਮਾ ਖ਼ਰਾਬੇ ਦੇ ਮੁਆਵਜ਼ੇ ‘ਤੇ ਧਰਨਾ ਲਗਾਈ ਬੈਠੇ ਕਿਸਾਨਾਂ ਨਾਲ ਵਿਚਾਰ ਵਟਾਂਦਰੇ ਲਈ ਮੁੱਖ ਮੰਤਰੀ ਪੰਜਾਬ ਦੇ ਪ੍ਰਿੰਸੀਪਲ ਸਕੱਤਰ ਨਾਲ 13 ਅਕਤੂਬਰ ਨੂੰ ਸਾਢੇ 12 ਵਜੇ ਦਫ਼ਤਰੀ ਕਮਰਾ ਨੰਬਰ 4, ਦੂਜੀ ਮੰਜ਼ਿਲ, ਸਿਵਲ ਸਕੱਤਰੇਤ-1 ਚੰਡੀਗੜ੍ਹ ਵਿਖੇ ਮੁਕੱਰਰ ਕੀਤੀ ਗਈ ਹੈ।

Leave a Reply

Your email address will not be published. Required fields are marked *

Back to top button