Punjab

ਕਬੱਡੀ ਖਿਡਾਰਨ ਹਰਵਿੰਦਰ ਨੋਨਾ ਦਾ ਰੋਪੜ ਪਹੁੰਚਣ ਤੇ ਲੋਕਾਂ ਵਲੋਂ ਜ਼ੋਰਦਾਰ ਸਵਾਗਤ

ਰੂਪਨਗਰ- ਨੇਪਾਲ ’ਚ ਹੋਈਆਂ 13 ਸਾਊਥ ਏਸ਼ੀਅਨ ਗੇਮਜ਼ ਕਬੱਡੀ ਕੰਪੀਟੀਸ਼ਨ ’ਚ ਭਾਰਤ ਦੀ ਖਿਡਾਰਨ ਹਰਵਿੰਦਰ ਕੌਰ ਨੋਨਾ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਜਿੱਤ ਹਾਸਲ ਕੀਤੀ ਅਤੇ ਕੱਪ ’ਤੇ ਕਬਜ਼ਾ ਕਰ ਲਿਆ। ਜਾਣਕਾਰੀ ਅਨੁਸਾਰ 13 ਸਾਊਥ ਏਸ਼ੀਅਨ ਗੇਮਜ਼ ਕਬੱਡੀ ਕੰਪੀਟੀਸ਼ਨ ’ਚ ਵੱਖ-ਵੱਖ ਦੇਸ਼ਾਂ ਦੀਆਂ 7 ਟੀਮਾਂ ਨੇ ਭਾਗ ਲਿਆ ਸੀ। ਸਾਰੀਆਂ ਟੀਮਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਪਰ ਭਾਰਤ ਨੇ ਆਪਣੇ ਵਿਰੋਧੀ ਦੇਸ਼ਾਂ ਦੀਆਂ ਟੀਮਾਂ ਨੂੰ ਹਰਾ ਦਿੱਤਾ। ਜਿੱਤ ਹਾਸਲ ਕਰਨ ਤੋਂ ਬਾਅਦ ਪੰਜਾਬ ਦੇ ਸ਼ਹਿਰ ਰੋਪੜ ਪੁੱਜਣ ’ਤੇ ਖਿਡਾਰਨ ਹਰਵਿੰਦਰ ਕੌਰ ਨੋਨਾ ਦਾ ਖੇਡ ਪ੍ਰਮੋਟਰਾਂ ਅਤੇ ਇਲਾਕੇ ਦੇ ਲੋਕਾਂ ਨੇ ਜ਼ੋਰਦਾਰ ਸਵਾਗਤ ਕੀਤਾ ਗਿਆ।

Show More
Back to top button
Close
Close
WhatsApp Any Help Whatsapp