Health

ਲੰਮਾ ਸਮਾਂ ਬਹਿ ਕੇ ਕੰਮ ਕਰਨਾ ਬੇਹੱਦ ਖ਼ਤਰਨਾਕ!

1, ਜੇਕਰ ਤੁਸੀਂ ਲੰਮੇ ਸਮੇਂ ਤੱਕ ਬਹਿ ਕੇ ਕੰਮ ਕਰਦੇ ਰਹਿੰਦੇ ਹੋ ਤੇ ਕੋਈ ਬ੍ਰੇਕ ਨਹੀਂ ਲੈਂਦੇ ਤਾਂ ਇਸ ਨਾਲ ਤਹਾਨੂੰ ਸਿਹਤ ਸਬੰਧੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ।
2.ਵਿਗਿਆਨੀਆਂ ਨੇ ਦੱਸਿਆ ਕਿ ਲਗਾਤਾਰ ਬੈਠ ਕੇ ਕੰਮ ਕਰਨ ਲਈ ਸਭ ਤੋਂ ਪ੍ਰਭਾਵੀ ਤੇ ਪ੍ਰੈਕਟੀਕਲ ਤਰੀਕਾ ਕੀ ਹੋ ਸਕਦਾ ਹੈ ਇਸ ‘ਤੇ ਅਧਿਐਨ ਕਰਨ ਦੀ ਲੋੜ ਹੈ।
3,ਅਮਰੀਕਾ ‘ਚ ਰੀਓ ਗ੍ਰਾਂਦੇ ਵੈਲੀ ‘ਚ ਯੂਨੀਵਰਸਿਟੀ ਆਫ ਟੈਕਸਾਸ ਦੀ ਲਿੰਡਾ ਇਆਨੇਸ ਨੇ ਇਹ ਜਾਣਕਾਰੀ ਦਿੱਤੀ।
4.ਇਆਨੇਸ ਨੇ ਦੱਸਿਆ ਕਿ ਲੰਮਾ ਸਮਾਂ ਬੈਠੇ ਰਹਿਣ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ ‘ਚ ਨਰਸਾਂ ਦੀ ਅਹਿਮ ਭੂਮਿਕਾ ਹੈ।
5.ਹਾਲ ਹੀ ‘ਚ ਕੀਤੇ ਇਕ ਅਧਿਐਨ ‘ਚ ਪਾਇਆ ਗਿਆ ਕਿ ਲੰਮੇ ਸਮੇਂ ਤੱਕ ਬਹਿ ਕੇ ਕੰਮ ਕਰਨ ਨਾਲ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ।
6.ਕੁਝ ਲੋਕਾਂ ਦਾ ਦਾਅਵਾ ਹੈ ਕਿ ਉਹ ਲੰਮਾ ਸਮਾਂ ਬਹਿ ਕੇ ਕੰਮ ਕਰਨ ਤੋਂ ਬਾਅਦ ਕਸਰਤ ਕਰਕੇ ਇਸ ਨੁਕਸਾਨ ਦੀ ਭਰਪਾਈ ਕਰ ਲੈਂਦੇ ਹਨ।
7. ਪਰ ਅਮਰੀਕਨ ਜਰਨਲ ਆਫ ਨਰਸਿੰਗ ਮੁਤਾਬਕ ਕਿਸੇ ਵੀ ਕਸਰਤ ਨਾਲ ਲੰਮਾ ਸਮਾਂ ਬਹਿ ਕੇ ਹੋਣ ਵਾਲੇ ਨੁਕਸਾਨ ਨੂੰ ਘੱਟ ਨਹੀਂ ਕੀਤਾ ਜਾ ਸਕਦਾ।

Leave a Reply

Your email address will not be published. Required fields are marked *

Back to top button