Malout News
ਮਲੋਟ ਲਾਈਵ ਵੱਲੋ ਬਣਾਈ ਮੋਬਾਇਲ ਡਾਇਰੈਕਟਰੀ ਲੋਕਾਂ ਲਈ ਹੋ ਰਹੀ ਹੈ ਮੱਦਦਗਾਰ ਸਾਬਿਤ
ਮਲੋਟ :- ਦੇਸੀ ਫੂਡ ਸਟੂਡੀਓ ਦੇ ਮਾਲਕ ਸੋਨੂੰ ਮਲੂਜਾ ਨੂੰ ਬਲੱਡ ਡੋਨੇਸ਼ਨ ਦੇ ਲਈ ਐਮਰਜੈਂਸੀ ਕਾਲ ਆਉਣ ਤੇ ਸੋਨੂੰ ਮਲੂਜਾ ਨੇ ਮਲੋਟ ਲਾਈਵ ਦੁਆਰਾ ਬਣਾਈ ਗਈ ਮੋਬਾਇਲ ਡਾਇਰਕੈਟਰੀ ਦੀ ਮੱਦਦ ਨਾਲ ਬਲੱਡ ਗਰੁੱਪ ਵਾਲੀ ਕੈਟਾਗਿਰੀ ਵਿੱਚੋ ਉਸ ਬਲੱਡ ਗਰੁੱਪ ਨਾਲ ਸੰਬੰਧਤ ਲਵਲੀ ਜੱਗਾ ਨੂੰ ਕਾਲ ਕੀਤੀ ਕਿਹਾ ਕਿ ਸਿਵਲ ਹਸਪਤਾਲ ਵਿੱਚ ਬਲੱਡ ਦੀ ਐਮਰਜੈਂਸੀ ਜਰੂਰਤ ਹੈ
ਜਿਸ ਤੇ ਲਵਲੀ ਜੱਗਾ ਨੇ ਸਰਕਾਰੀ ਹਸਪਤਾਲ ਮਲੋਟ ਦੇ ਬਲੱਡ ਬੈਂਕ ਵਿੱਚ ਖੂਨਦਾਨ ਕੀਤਾ, ਇਸ ਮੌਕੇ ਨਿਸ਼ਕਾਮ ਸੇਵਾ ਦਲ ਮਲੋਟ ਦੇ ਪ੍ਰਧਾਨ ਚਰਨਜੀਤ ਖੁਰਾਣਾ ਅਤੇ ਸਮੁੱਚੀ ਟੀਮ ਵੱਲੋਂ ਜੱਗਾ ਜੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਜਿਸਦੇ ਨਾਲ ਸੋਨੂੰ ਮਲੂਜਾ ਨੇ ਮਲੋਟ ਡਾਇਰੈਕਟਰੀ ਲਈ ਮਲੋਟ ਲਾਈਵ ਦਾ ਧੰਨਵਾਦ ਕੀਤਾ। ਇਸ ਮੌਕੇ ਵਰਿੰਦਰ ਤਨੇਜਾ ਅਤੇ ਰਵਨੀਤ ਮੱਕੜ ਆਦਿ ਸੇਵਾਦਾਰ ਹਾਜਿਰ ਸਨ।