District NewsMalout News

ਡੀ.ਏ.ਵੀ ਕਾਲਜ, ਮਲੋਟ ਦੇ ਵਿਦਿਆਰਥੀਆਂ ਨੇ ਮਕਲੋਡਗੰਜ ਵਿਖੇ ਲਗਾਏ ਗਏ ਆਰ.ਐੱਮ.ਸੀ ਕੈਂਪ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ

ਮਲੋਟ: ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਡੀ.ਏ.ਵੀ ਕਾਲਜ, ਮਲੋਟ ਵਿਖੇ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਦੀ ਅਗਵਾਈ ਅਤੇ ਰੈੱਡ ਰਿਬਨ ਕਲੱਬ ਦੇ ਇੰਚਾਰਜ ਮੈਡਮ ਇਕਬਾਲ ਕੌਰ ਦੀ ਨਿਗਰਾਨੀ ਵਿੱਚ ਕਾਲਜ ਦੇ 8 ਵਿਦਿਆਰਥੀ-ਕਰਨਪ੍ਰੀਤ, ਆਕਾਸ਼ਦੀਪ ਸਿੰਘ, ਪਰਮਵੀਰ ਸਿੰਘ, ਸਾਰਥਕ, ਰਿਧਮ, ਦੀਪਾਂਸ਼ੂੰ, ਮਨਪ੍ਰੀਤ ਸਿੰਘ ਅਤੇ ਸਿਦਕ ਨੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਕਲੋਡਗੰਜ ਵਿਖੇ 10 ਰੋਜ਼ਾ (01.03.2024 ਤੋਂ 10.03.2024 ਤੱਕ ) ਆਰ.ਐੱਮ.ਸੀ ਕੈਂਪ ਵਿੱਚ ਹਿੱਸਾ ਲਿਆ। ਇਸ ਕੈਂਪ ਵਿੱਚ ਵਿਦਿਆਰਥੀਆਂ ਨੂੰ Wall Climbing, Rock Climbing, River Crossing ਅਤੇ Jumaring ਦੀ ਟ੍ਰੇਨਿੰਗ ਦਿੱਤੀ ਗਈ।

ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ TRIUND ਟ੍ਰੈਕ ਤੇ ਵੀ ਲੈ ਕੇ ਗਏ। ਇਹਨਾਂ ਵਿਦਿਆਰਥੀਆਂ ਨੇ 10 ਦਿਨਾਂ ਵਿੱਚ 100 k.m ਤੋਂ ਜਿਆਦਾ ਦਾ ਟ੍ਰੈਕ ਕਵਰ ਕੀਤਾ। ਇਸ ਕੈਂਪ ਵਿੱਚ ਇਹਨਾਂ ਵਿਦਿਆਰਥੀਆਂ ਨੇ 6 ਜਿਲ੍ਹਿਆਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹਨਾਂ ਵਿਦਿਆਰਥੀਆਂ ਨੂੰ ਕੈਂਪ ਵੱਲੋਂ ਸਰਟੀਫਿਕੇਟ ਅਤੇ ਬੈਜ਼ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ, ਮੈਡਮ ਇਕਬਾਲ ਕੌਰ ਅਤੇ ਸਮੂਹ ਸਟਾਫ਼ ਨੇ ਇਹਨਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਹੋਣ ਵਾਲੀਆਂ ਅਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।

Author: Malout Live

Back to top button