Malout News

ਸਿਹਤ ਵਿਭਾਗ ਵਲੋਂ ਮਲੇਰੀਆ ਅਤੇ ਡੇਂਗੂ ਦੀ ਰੋਕਥਾਮ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਤੇਜ।

ਡੇਂਗੂ ਤੋ ਬਚਾਅ ਲਈ ਘਰਾਂ ਵਿੱਚ ਅਤੇ ਆਲੇ ਦੁਆਲੇ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ : ਡਾ ਪਰਮਦੀਪ ਸਿੰਘ ਸੰਧੂ ਐਪੀਡਮੈਲੋਜਿਸਟ

ਸ੍ਰੀ ਮੁਕਤਸਰ ਸਾਹਿਬ:- ਡਾ.ਹਰੀ ਨਰਾਇਣ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਅਤੇ ਡਾ.ਪਰਮਦੀਪ ਸੰਧੂ ਜਿਲ੍ਹਾ ਐਪੀਡਮੈਲੋਜਿਸਟ ਦੀ ਯੋਗ ਅਗਵਾਈ ਵਿੱਚ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿੱਚ ਕੋਰੋਨਾ ਵਾਇਰਸ ਸਬੰਧੀ ਜਾਗਰੂਕਤਾ ਦੇ ਨਾਲ ਨਾਲ ਡੇੱਗੂ ਅਤੇ ਮਲੇਰੀਏ ਦੀ ਰੋਕਥਾਮ ਸਬੰਧੀ ਜਾਗਰੂਕ ਅਤੇ ਹੋਰ ਗਤੀਵਿਧੀਆਂ ਵੀ ਕੀਤੀਆਂ ਜਾ ਰਹੀਆਂ ਹਨ ਤਾਂ ਜ਼ੋ ਡੇੱਗੂ ਅਤੇ ਮਲੇਰੀਏ ਦੇ ਫਲਾਅ ਨੂੰ ਰੋਕਿਆ ਜਾ ਸਕੇ।
ਮਲੇਰੀਆ ਵਿੰਗ ਦੇ ਲਾਲ ਚੰਦ ਜਿਲ੍ਹਾ ਹੈਲਥ ਇੰਸਪੱੈਕਟਰ ਅਤੇ ਸੰਦੀਪ ਕੁਮਾਰ ਵੱਲੋ ਡੇਗੂ ਅਤੇ ਮਲੇਰੀਏ ਦੇ ਬਚਾਅ ਸਬੰਧੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ,ਕੈਂਪਸ ਦਫਤਰ ਨਹਿਰੀ ਕਲੋਨੀ, ਸੁਵਿਧਾ ਸੈਟਰ ਅਤੇ ਡੀ.ਸੀ. ਕੰਪਲੈਕਸ ਸ੍ਰੀ ਮੁਕਤਸਰ ਸਾਹਿਬ ਵਿਖੇ ਪਾਣੀ ਦੀਆਂ ਡਿੱਗੀਆਂ, ਗਮਲੇ, ਕੂਲਰ ਅਤੇ ਪਾਣੀ ਦੇ ਹੋਰ ਸਰੋਤਾਂ ਵਿੱਚੋਂ ਡੇਂਗੂ ਮਲੇਰੀਏ ਦਾ ਲਾਰਵਾ ਚੈਕ ਕੀਤਾ ਅਤੇ ਉਸ ਵਿੱਚ ਐਂਟੀਲਾਰਵਾ ਟੇਮੀਫਾਸ ਨਾਮ ਦਾ ਸਪਰੇਅ ਕੀਤਾ ਗਿਆ।
ਇਸ ਸਮੇਂ ਲਾਲ ਚੰਦ ਜਿਲ੍ਹਾ ਹੈਲਥ ਇੰਸਪੈਕਟਰ ਨੇ ਦੱਸਿਆ ਕਿ  ਡੇਗੂ ਇੱਕ ੲੈਡੀਜ ਅਜਿਪਟੀ ਜਾਤੀ ਦੇ ਟਾਇਗਰ ਮੱਛਰ ਦੇ ਕੱਟਣ ਨਾਲ ਹੁੰਦਾ ਹੈ । ਇਹ ਮੱਛਰ ਸਾਫ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ। ਉਹਨਾਂ ਦੱਸਿਆ ਕਿ ਡੇਗੂ ਬੁਖਾਰ ਨਾਲ ਤੇਜ ਸਿਰ ਦਰਦ, ਮੱਥਾ ਦਰਦ, ਪਸੀਨਾ ਆਉਣਾ, ਅੱਖਾਂ ਦੇ ਪਿਛਲੇ ਪਾਸੇ ਦਰਦ, ਜੀਅ ਕੱਚਾ ਹੋਣਾ, ਪੱਠਿਆਂ ਵਿੱਚ ਦਰਦ, ਛਾਤੀ ਅਤੇ ਸ਼ਰੀਰ ਦੇ ਉਪਰਲੇ ਅੰਗਾਂ ਵਿੱਚ ਲਾਲ ਧੱਬੇ ਹੋਣੇ ਅਤੇ ਨੱਕ ਅਤੇ ਮੂੰਹ ਵਿੱਚੋ ਖੂਨ ਵੀ ਆ ਸਕਦਾ ਹੈ ।
ਇਸੇ ਤਰ੍ਹਾਂ ਮਲੇਰੀਆ ਪੈਦਾ ਕਰਨ ਵਾਲਾ ਮੱਛਰ ਛੱਪੜਾਂ ਅਤੇ ਗੰਦੇ ਪਾਣੀ ਵਿੱਚ ਪੈਦਾ ਹੁੰਦਾ ਹੈ। ਇਸ ਤੋਂ ਬਚਾਅ ਲਈ ਟੋਇਆਂ ਨੂੰ ਬੰਦ ਕਰ ਦਿੱਤਾ ਜਾਵੇ ਅਤੇ ਛੱਪੜਾਂ ਦੇ ਕਿਨਾਰਿਆਂ ਤੇ ਹਰ ਹਫਤੇ ਕਾਲਾ ਤੇਲ ਪਾਇਆ ਜਾਵੇ ਤਾਂ ਜੋ ਮੱਛਰ ਪੈਦਾ ਨਾ ਹੋ ਸਕੇ। ਉਹਨਾਂ ਕਿਹਾ ਕਿ ਸਾਨੂੰ ਮੱਛਰ ਨੂੰ ਫੈਲਣ ਤੋ ਰੋਕਣਾ ਚਾਹੀਦਾ ਹੈ ਅਤੇ ਮੱਛਰਾਂ ਦੇ ਕੱਟਣ ਤੋ ਬਚਣਾ ਚਾਹੀਦਾ ਹੈ । ਘਰਾਂ ਵਿੱਚ ਪਏ ਕਬਾੜ, ਟਾਇਰ, ਟੁੱਟੇ ਘੜੇ ਨਸ਼ਟ ਕਰਨੇ, ਗਮਲੇ, ਪਸ਼ੂ ਅਤੇ ਮੱਛੀਆਂ ਦੇ ਭਾਂਡੇ ਅਤੇ ਹੋਰ ਪਾਣੀ ਸਟੋਰ ਕਰਨ ਵਾਲੇ ਬਰਤਨ ਹਰ ਹਫਤੇ ਖਾਲੀ ਕਰਕੇ ਬੁਰੱਸ਼ ਨਾਲ ਸਾਫ ਕਰਕੇ ਵਰਤੋ ਵਿੱਚ ਲਿਆਉਣੇ ਚਾਹੀਦੇ ਹਨ ਅਤੇ ਘਰ ਅਤੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੂਰਾ ਸ਼ਰੀਰ ਢਕਣ ਵਾਲੇ ਕਪੜੇ ਪਾਉਣੇ ਚਾਹੀਦੇ ਹਨ ਅਤੇ ਰਾਤ ਅਤੇ ਦਿਨ ਵੇਲੇ ਵੀ ਮੱਛਰਦਾਨੀਆਂ ਅਤੇ ਮੱਛਰ ਭਜਾਉਣ ਵਾਲੀਆਂ ਵਸਤਾਂ ਦੀ ਵਰਤੋ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਬੁਖਾਰ ਹੋਣ ਦੀ ਸਿ਼ਕਾਇਤ ਤੇ ਨਜਦੀਕੀ ਸਿਹਤ ਕੇਦਰ ਅਤੇ ਸਿਵਲ ਹਸਪਤਾਲ ਵਿਖੇ ਮਾਹਿਰ ਡਾਕਟਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *

Back to top button