Malout News

‘ ਬੇਟੀ ਬਚਾਓ ਬੇਟੀ ਪੜਾਓ ‘ ਮੁਹਿੰਮ ਤਹਿਤ ਰੈਲੀ ਕੱਢੀ ਗਈ ਜਾਗਰੂਕਤਾ ਰੈਲੀ

ਮਲੋਟ :- ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਤੇ ਪ੍ਰਿੰਸੀਪਲ ਵਿਜੈ ਗਰਗ ਦੀ ਅਗਵਾਈ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਦੀਆਂ ਵਿਦਿਆਰਥਣਾਂ ਵਲੋਂ ‘ ਨੈਸ਼ਨਲ ਗਰਲ ਚਾਈਲਡ ‘ ਹਫਤਾ ਮਨਾਉਂਦਿਆਂ ‘ ਬੇਟੀ ਬਚਾਓ ਬੇਟੀ ਪੜ੍ਹਾਓ ‘ ਮੁਹਿੰਮ ਤਹਿਤ ਰੈਲੀ ਕੱਢੀ ਗਈ , ਜਿਸ ਵਿਚ ਸਕੂਲ ਦੀਆਂ ਲਗਪਗ 100 ਵਿਦਿਆਰਥਣਾਂ ਨੇ ਭਾਗ ਲਿਆ।

ਇਹ ਰੈਲੀ ‘ ਬੇਟੀ ਬਚਾਓ ਬੇਟੀ ਪੜ੍ਹਾਓ ‘ ਦਾ ਸੁਨੇਹਾ ਲੈ ਕੇ ਸ਼ਹਿਰ ਦੇ ਵੱਖ – ਵੱਖ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਵਾਪਸ ਸਕੂਲ ‘ ਚ ਆ ਕੇ ਸਮਾਪਤ ਹੋਈ । ਇਸ ਰੈਲੀ ਵਿਚ ਬੱਚਿਆਂ ਦੇ ਨਾਲ ਰੌਸ਼ਨ ਸਿੰਘ ਸਾਇੰਸ ਅਧਿਆਪਕ , ਜਸਬੀਰ ਸਿੰਘ ਕੰਪਿਊਟਰ ਫੈਕਲਟੀ , ਜਸਵਿੰਦਰ ਸਿੰਘ ਡੀ . ਪੀ . ਈ . ਅਤੇ ਬਹਾਦਰ ਰਾਮ ਆਦਿ ਹਾਜ਼ਰ ਸਨ। ਸਕੂਲ ਦੇ ਪ੍ਰਿੰਸੀਪਲ ਵਿਜੈ ਗਰਗ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ 20 ਤੋਂ 26 ਜਨਵਰੀ ਤੱਕ ਪੂਰੇ ਦੇਸ਼ ਵਿਚ ਨੈਸ਼ਨਲ ਗਰਲ ਚਾਈਲਡ ਹਫ਼ਤਾ ਮਨਾਇਆ ਜਾ ਰਿਹਾ ਹੈ , ਇਸ ਲੜੀ ਤਹਿਤ ਸਕੂਲ ਵਿਚ ਭਾਸ਼ਣ , ਪੇਂਟਿੰਗ ਮੁਕਾਬਲੇ ਕਰਵਾਏ ਜਾਣਗੇ।

Leave a Reply

Your email address will not be published. Required fields are marked *

Back to top button