District News

ਜਿਲ੍ਹਾ ਪੱਧਰੀ NVBDCP ਟੀਮ ਨੇ ਲਿਆ ਭਾਗ, ਸ.ਸ.ਸ.ਸਕੂਲ ਮੰਡੀ ਹਰਜੀ ਰਾਮ ਵਿਖੇ ਲਗਾਇਆ ਡੇਂਗੂ ਵਿਰੋਧੀ ਜਾਗਰੂਕਤਾ ਸੈਮੀਨਾਰ

ਜਿਲ੍ਹਾ ਪੱਧਰੀ NVBDCP ਟੀਮ ਨੇ ਲਿਆ ਭਾਗ ਸ.ਸ.ਸ.ਸਕੂਲ ਮੰਡੀ ਹਰਜੀ ਰਾਮ ਵਿਖੇ ਲਗਾਇਆ ਡੇਂਗੂ ਵਿਰੋਧੀ ਜਾਗਰੂਕਤਾ ਸੈਮੀਨਾਰ,
ਡੇਂਗੂ ਦੇ ਵੱਧਦੇ ਹੋਏ ਕੇਸਾਂ ਦੇ ਮੱਦੇਨਜਰ ਅਤੇ ਕੰਟਰੋਲ ਕਰਨ ਦੇ ਪ੍ਰਬੰਧਾਂ ਹਿੱਤ ਜਿਲ੍ਹਾ ਪ੍ਰਸ਼ਾਸ਼ਨ, ਸਿਹਤ ਵਿਭਾਗ ਅਤੇ ਨਗਰ ਕੌੰਸਲ ਵੱਲੋਂ ਗਤੀਵਿਧੀਆਂ ਲਗਾਤਾਰ ਜਾਰੀ ਹਨ। ਜਿਸ ਦੌਰਾਨ ਸਿਵਲ ਸਰਜਨ ਡਾ. ਰੰਜੂ ਸਿੰਗਲਾ ਅਤੇ NVBDCP ਬਰਾਂਚ ਦੀ ਟੀਮ ਵੱਲੋਂ ਮਲੋਟ ਸ਼ਹਿਰ ਦਾ ਸਪੈਸ਼ਲ ਦੌਰਾ ਕੀਤਾ ਗਿਆ।

ਡਾ. ਰਸ਼ਮੀ ਚਾਵਲਾ ਐੱਸ.ਐਮ.ਓ ਦੀ ਯੋਗ ਅਗਵਾਈ ਹੇਠ ਜਿਲ੍ਹਾ ਹੈੱਲਥ ਇੰਸਪੈਕਟਰ ਭਗਵਾਨ ਦਾਸ, ਹਰਜੀਤ ਸਿੰਘ, ਗੁਰਵਿੰਦਰ ਸਿੰਘ ਮ.ਪ.ਹ.ਵ (ਮੇਲ) ਅਧੀਨ ਸੀ.ਐੱਚ.ਸੀ ਆਲਮਵਾਲਾ ਅਤੇ ਲੰਬੀ ਵੱਲੋਂ ਸ.ਸ.ਸ.ਮੰਡੀ ਹਰਜੀ ਰਾਮ ਵਿਖੇ ਡੇਂਗੂ ਵਿਰੋਧੀ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਅਧੀਨ 1EC/BCC ਡੇਂਗੂ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ, ਜਾਗਰੂਕਤਾ ਪੰਫਲੇਟ ਵੀ ਵੰਡੇ ਗਏ। ਇਸ ਮੌਕੇ ਲੈਕਚਰਾਰ ਸੁਨੀਲ ਕੁਮਾਰ ਗਲਹੋਤਰਾ, ਰਾਜ ਕੁਮਾਰ ਗੋਇਲ ਅਤੇ ਸਮੂਹ ਸਟਾਫ ਵੱਲੋਂ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *

Back to top button