District NewsMalout News

ਸ਼੍ਰੀ ਮੁਕਤਸਰ ਸਾਹਿਬ ‘ਚ ਅਨਾਜ ਮੰਡੀ ਵਿੱਚ ਨਰਮੇ ਦੀ ਆਮਦ ਸ਼ੁਰੂ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸ਼੍ਰੀ ਮੁਕਤਸਰ ਸਾਹਿਬ ਦੀ ਦਾਣਾ ਮੰਡੀ ‘ਚ ਨਰਮੇ ਦੀ ਆਮਦ ਸ਼ੁਰੂ ਹੋ ਗਈ ਹੈ। ਬੀਤੇ ਦਿਨੀਂ ਬੁੱਧਵਾਰ ਨੂੰ ਮੰਡੀ ਵਿੱਚ ਦੁਕਾਨ ਨੰਬਰ 101 ਬੀ ਤੇ ਸੰਤੋਖ ਸਿੰਘ ਪ੍ਰਤਾਪ ਸਿੰਘ ਫਰਮ ਦੀ ਪਹਿਲੀ ਬੋਲੀ ਲੱਗੀ। ਇਹ ਬੋਲੀ 10,251 ਰੁਪਏ ਵਿੱਚ ਲੱਗੀ।

ਇਹ ਨਰਮਾ ਸ਼੍ਰੀ ਮੁਕਤਸਰ ਸਾਹਿਬ ਕਾਟਨ ਫੈਕਟਰੀ ਵੱਲੋਂ ਬਾਬੂ ਰਾਮ ਗਰੋਵਰ ਅਤੇ ਸੁਪਨੀਤ ਗਰੋਵਰ ਨੇ ਖ਼ਰੀਦਿਆ। ਇਸ ਮੌਕੇ ਹਰਕ੍ਰਿਸ਼ਨ ਸਿੰਘ ਮੱਕੜ, ਗੁਰਬਾਜ਼ ਸਿੰਘ ਮੱਕੜ, ਕੱਚਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ, ਕਾਕਾ ਉੜਾਂਗ, ਵਾਈਸ ਪ੍ਰਧਾਨ ਰਾਜੀਵ ਸਿੰਘ, ਕਾਕਾ ਗਾਂਧੀ, ਮਾਰਕੀਟ ਕਮੇਟੀ ਵੱਲੋਂ ਕਲਗਾ ਸਿੰਘ, ਪਿੱਪਲ ਸਿੰਘ ਆਦਿ ਮੌਜੂਦ ਸਨ।

Author: Malout Live

Leave a Reply

Your email address will not be published. Required fields are marked *

Back to top button