District NewsMalout News

ਜਿਲ੍ਹਾ ਪੁਲਿਸ ਮੁੱਖੀ ਵੱਲੋਂ ਪੁਲਿਸ ਕਰਮਚਾਰੀਆਂ ਦੇ ਵੈਲਫੇਅਰ ਲਈ ਕੀਤੇ ਜਾ ਰਹੇ ਹਨ ਵਿਸ਼ੇਸ਼ ਉਪਰਾਲੇ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਮਾਨਯੋਗ ਸ਼੍ਰੀ ਗੋਰਵ ਯਾਦਵ ਆਈ.ਪੀ.ਐੱਸ ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਸ੍ਰ. ਹਰਮਨਬੀਰ ਸਿੰਘ ਗਿੱਲ ਆਈ.ਪੀ.ਐੱਸ ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਲੋਕਾਂ ਦੀ ਸੁਰੱਖਿਆਂ ਨੂੰ ਮੁੱਖ ਰੱਖਦਿਆਂ ਜਿਲ੍ਹਾ ਅੰਦਰ ਸਖਤ ਸੁਰੱਖਿਆ ਇੰਤਜਾਮ ਕੀਤੇ ਜਾ ਰਹੇ ਹਨ। ਜਿਸ ਕਰਕੇ ਪਿਛਲੇ ਸਮੇਂ ਦੌਰਾਨ ਕਰਾਇਮ ਨੂੰ ਕਾਫੀ ਹੱਦ ਤੱਕ ਠੱਲ ਪਈ ਹੈ। ਜਿਲ੍ਹਾ ਪੁਲਿਸ ਮੁੱਖੀ ਵੱਲੋਂ ਨਸ਼ਿਆਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਰਣਨੀਤੀ ਬਣਾ ਕੇ ਸਮੱਗਲਰਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕਰ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉੱਥੇ ਹੀ ਪੁਲਿਸ ਕ੍ਰਮਚਾਰੀਆਂ ਦੇ ਵੈਲਫੇਅਰ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਜਿਲ੍ਹਾ ਪੁਲਿਸ ਮੁੱਖੀ ਵੱਲੋਂ ਪੁਲਿਸ ਕ੍ਰਮਚਾਰੀਆਂ ਦੇ ਵੈਲਫੇਅਰ ਨੂੰ ਧਿਆਨ ਰੱਖਦਿਆ ਪਿਛਲੇ ਸਮੇਂ ਦੌਰਾਨ ਨਾਕਿਆਂ ਤੇ ਪੱਕੇ ਕਮਰਿਆਂ ਸਮੇਤ ਬਾਥਰੂਮ ਬਣਾ ਕੇ ਦਿੱਤੇ ਗਏ ਅਤੇ ਹਰੇਕ ਨਾਕੇ ਪਰ 02 ਕਿਲੋਵਾਟ ਦੇ ਸੋਲਰ ਸਿਸਟਮ ਅਤੇ ਇੰਟਵਾਇਟਰ ਲਗਾ ਕੇ ਬਿਜਲੀ ਦਾ ਪ੍ਰਬੰਧ ਕੀਤਾ ਗਿਆ ਹੈ। ਇਸੇ ਤਰ੍ਹਾਂ ਪੁਲਿਸ ਲਾਇਨ ਵਿੱਚ ਪੁਲਿਸ ਕ੍ਰਮਚਾਰੀਆਂ ਲਈ ਰਿਫਰੈਸ਼ਮੈਂਟ ਲਈ ਕੋਈ ਵੀ ਪ੍ਰਬੰਧ ਨਹੀਂ ਸੀ

ਜਿਸ ਤੇ ਐੱਸ.ਐੱਸ.ਪੀ ਵੱਲੋਂ ਪੁਲਿਸ ਕਰਮਮਚਾਰੀਆਂ ਲਈ ਵਾਜ਼ਿਬ ਰੇਟ ਤੇ ਇੱਕ ਵਧੀਆ ਰੈਸਟੋ ਕੈਫੇ ਤਿਆਰ ਕਰਵਾਇਆ ਗਿਆ ਹੈ। ਪੁਲਿਸ ਕ੍ਰਮਚਾਰੀਆਂ ਦੀ ਸਹੂਲਤ ਲਈ ਸਾਰੇ ਥਾਣਿਆਂ, ਚੌਕੀਆਂ ਅਤੇ ਦਫਤਰਾਂ ਲਈ ਕੰਪਿਊਟਰ, ਲੈਪਟਾਪ, ਪ੍ਰਿੰਟਰ, ਪਾਣੀ ਪੀਣ ਵਾਲੇ ਆਰੋ ਫੀਲਟਰ, ਠੰਡੇ ਪਾਣੀ ਵਾਲੇ ਵੱਡੇ ਇਲੈਕਟ੍ਰਾਨਿਕ ਵਾਟਰ ਕੂਲਰ, ਰੈਨ ਕੋਟ, ਛੱਤਰੀਆਂ, ਕੁਰਸੀਆਂ, ਟੇਬਲ, ਛੱਤ ਵਾਲੇ ਪੱਖੇ, ਸਟੈਡਿੰਗ ਪੱਖੇ, ਅਲਮਾਰੀਆਂ, ਏਅਰ ਕੂਲਰ ਉਂਨ੍ਹਾਂ ਦੀ ਜਰੂਰਤ ਮੁਤਾਬਿਕ ਉਨ੍ਹਾਂ ਨੂੰ ਮੁਹੱਈਆ ਕਰਵਾਏ ਗਏ। ਪੁਲਿਸ ਕ੍ਰਮਚਾਰੀਆਂ ਨੂੰ ਡਿਊਟੀ ਦੇ ਨਾਲ ਸਮੇਂ-ਸਮੇਂ ਤੇ ਮੈਡੀਕਲ ਕੈਂਪ ਲਗਾ ਕੇ ਉਨ੍ਹਾਂ ਦਾ ਸਰੀਰਿਕ ਜਾਂਚ ਵੀ ਕਰਵਾਈ ਜਾ ਰਹੀ ਹੈ ਅਤੇ ਡਾਕਟਰਾਂ ਤੇ ਡਾਇਟੀਸ਼ੀਅਨ ਨੂੰ ਬੁਲਾ ਕੇ ਪੁਲਿਸ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਉਨ੍ਹਾਂ ਦੇ ਖਾਣਪੀਣ, ਸਟਰੈੱਸ, ਹੋਰ ਬਿਮਾਰੀ ਤੋਂ ਨਜਿੱਠਣ ਲਈ ਡਾਇਟ ਪਲਾਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸ਼੍ਰੀ ਕੁਲਵੰਤ ਰਾਏ ਐੱਸ.ਪੀ (ਐੱਚ), ਸ. ਰਮਨਦੀਪ ਸਿੰਘ ਭੁੱਲਰ ਐੱਸ.ਪੀ (ਡੀ), ਰਜੇਸ਼ ਸਨੇਹੀ ਬੱਤਾ ਡੀ.ਐੱਸ.ਪੀ (ਡੀ), ਸ. ਸਤਨਾਮ ਸਿੰਘ ਡੀ.ਐੱਸ.ਪੀ (ਪੀ.ਬੀ.ਆਈ), ਸ. ਬਲਕਾਰ ਸਿੰਘ ਡੀ.ਐੱਸ.ਪੀ (ਮਲੋਟ) ਅਤੇ ਸ. ਜਸਬੀਰ ਸਿੰਘ ਡੀ.ਐੱਸ.ਪੀ (ਗਿਦੱੜਬਾਹਾ) ਵੀ ਮੌਜੂਦ ਸਨ।

Author: Malout Live

Back to top button