Malout News

ਗੁ. ਚਰਨ ਕਮਲ ਵਿਖੇ ਸ਼ਹੀਦੀ ਦਿਹਾੜਾ ਵੈਰਾਗਮਈ ਸ਼ਰਧਾ ਨਾਲ ਮਨਾਇਆ

ਹਰ ਮਾਂ ਆਪਣੇ ਬੱਚਿਆਂ ਨੂੰ ਸਾਹਿਬਜਾਦਿਆਂ ਦੀ ਸ਼ਹੀਦੀ ਗਾਥਾ ਜਰੂਰ ਸੁਣਾਵੇ - ਬਾਬਾ ਬਲਜੀਤ ਸਿੰਘ

ਮਲੋਟ:- ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਵਿਖੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਵੈਰਾਗਮਈ ਸ਼ਰਧਾ ਨਾਲ ਮਨਾਇਆ ਗਿਆ । ਇਸ ਮੌਕੇ ਪਹਿਲਾਂ ਸਮੂਹ ਸੰਗਤ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕੀਤੇ ਗਏ ਉਪਰੰਤ ਅਰਦਾਸ ਅਤੇ ਹੁਕਮਨਾਮਾ ਸਾਹਿਬ ਸ੍ਰਵਣ ਕੀਤੇ ਗਏ । ਪੰਥ ਪ੍ਰਸਿੱਧ ਕਥਾ ਵਾਚਕ ਬਾਪੂ ਸੇਵਾ ਸਿੰਘ ਨੇ ਸਾਹਿਬਜਾਦਿਆਂ ਦਾ ਸ਼ਹੀਦੀ ਇਤਹਾਸ ਸੁਣਾਇਆ । ਗੁਰੂਘਰ ਦੇ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਮਾਂ ਆਪਣੇ ਬੱਚਿਆਂ ਨੂੰ ਸਾਹਿਬਜਾਦਿਆਂ ਦੀ ਸ਼ਹੀਦੀ ਗਾਥਾ ਜਰੂਰ ਸੁਣਾਵੇ ਤਾਂ ਜੋ ਉਹ ਬੱਚੇ ਫਿਰ ਕਦੇ ਸਿੱਖੀ ਦੇ ਮਾਰਗ ਤੋਂ ਭਟਕਣ ਨਾ ਅਤੇ ਸ਼ਬਦ ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਜੀ ਤੋਂ ਬਿਨਾ ਕਿਸੇ ਹੋਰ ਥਾਂ ਨਤਮਸਤਕ ਨਾ ਹੋਣ ।

ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਸਰਹੰਦ ਦੀਆਂ ਦਿਵਾਰਾਂ ਦਾ ਸਾਕਾ ਬੱਚਿਆਂ ਦੇ ਮਨ ਤੇ ਅਗਰ ਇਕ ਵਾਰ ਉਕਰ ਗਿਆ ਤਾਂ ਫਿਰ ਉਹ ਆਪਣੇ ਮਹਾਨ ਸਿੱਖੀ ਵਿਰਸੇ ਤੋਂ ਪਿੱਛੇ ਨਹੀ ਹਟਣਗੇ । ਉਹਨਾਂ ਕਿਹਾ ਕਿ ਸਾਹਿਬੇ ਕਮਾਲ ਕਲਗੀਆਂ ਵਾਲੇ ਦਸਮ ਪਿਤਾ ਵੱਲੋਂ ਪਹਿਲਾਂ ਆਪਣੇ ਬਚਪਨ ਵਿਚ ਹੀ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਬਲੀਦਾਨ, ਆਨੰਦਪੁਰ ਛੱਡਣ ਉਪਰੰਤ ਪਰਿਵਾਰ ਵਿਛੋੜਾ, ਫਿਰ ਵੱਡੇ ਸਾਹਿਬਜਾਦਿਆਂ ਅਜੀਤ ਸਿੰਘ ਤੇ ਜੁਝਾਰ ਸਿੰਘ ਨੂੰ ਖੁਦ ਜੰਗ ਦੇ ਮੈਦਾਨ ਵਿਚ ਲੱਖਾਂ ਦੀ ਤਦਾਦ ਫੌਜ ਨਾਲ ਯੁੱਧ ਕਰਨ ਲਈ ਭੇਜਣਾ ਅਤੇ ਛੋਟੇ ਸਾਹਿਬਜਾਦਿਆਂ ਜੋਰਾਵਰ ਸਿੰਘ ਤੇ ਫਤਹਿ ਸਿੰਘ ਨੂੰ ਜਾਲਮ ਸਰਕਾਰ ਵੱਲੋਂ ਨੀਹਾਂ ਵਿਚ ਚਿਨਣਾ ਸਮੇਤ ਅਖੀਰ ਵਿਚ ਮਾਤਾ ਗੁਜਰ ਕੌਰ ਦੀ ਸ਼ਹੀਦੀ, ਭਾਵ ਪੂਰਾ ਸਰਬੰਸ ਵਾਰ ਦੇਣ ਦਾ ਪੂਰੀ ਦੁਨੀਆ ਵਿਚ ਇਕਲੌਤਾ ਇਤਹਾਸ ਹੈ ਜੋ ਕਿਸੇ ਕੌਮ ਵਿਚ ਨਹੀ ਵਾਪਰਿਆ । ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਪ੍ਰੀਤ ਸਿੰਘ, ਮੀਤ ਪ੍ਰਧਾਨ ਜੱਜ ਸ਼ਰਮਾ, ਪ੍ਰਧਾਨ ਬੀਬੀ ਸੁਮਨ ਨਾਗਪਾਲ ਅਤੇ ਵੱਡੀ ਗਿਣਤੀ ਸੰਗਤ ਹਾਜਰ ਸੀ ।

Leave a Reply

Your email address will not be published. Required fields are marked *

Back to top button