Uncategorized

ਜੀ.ਟੀ.ਬੀ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਆਨਲਾਈਨ ਚਾਰਟ ਮੇਕਿੰਗ ਕਰਵਾਈ ਗਈ ਪ੍ਰਤੀਯੋਗਤਾ

ਮਲੋਟ:– ਜੀ.ਟੀ.ਬੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮਲੋਟ ਵੱਲੋ ਪ੍ਰਿੰਸੀਪਲ ਮੈਡਮ ਅਮਰਜੀਤ ਨਰੂਲਾ ਜੀ ਦੀ ਯੋਗ ਅਗਵਾਈ ਹੇਠ “ਵਿਸ਼ਵ ਵਾਤਾਵਰਣ ਦਿਵਸ” ਦੇ ਮੌਕੇ ਤੇ ਵਿਦਿਆਰਥੀਆਂ ਦੀ ਆਨ-ਲਾਈਨ ਚਾਰਟ ਮੇਕਿੰਗ ਪ੍ਰਤੀਯੋਗਿਤਾ ਕਰਵਾਈ ਗਈ, ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਇਸ ਆਨ-ਲਾਈਨ ਪ੍ਰਤੀਯੋਗਿਤਾ ਵਿੱਚ ਹਿਸਾ ਲਿਆ ਅਤੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਇਸ ਆਨ-ਲਾਈਨ ਪ੍ਰਤੀਯੋਗਿਤਾ ਵਿੱਚ ਪਹਿਲਾ ਇਨਾਮ ਵੰਸ਼ ਗਿਰਧਰ (ਦੱਸਵੀ), ਦੂਸਰਾ ਇਨਾਮ ਗੁਰਕੀਰਤ ਸਿੰਘ, ਰੀਆ (+1 ਆਰਟਸ), ਤੀਜਾ ਇਨਾਮ ਲਵਪ੍ਰੀਤ ਕੌਰ, ਐਨਕਮਲ (+2 ਆਰਟਸ) ਅਤੇ ਕੰਸੋਲੇਸ਼ਨ ਇਨਾਮ ਕਨਿਕਾ (+2 ਆਰਟਸ), ਸ਼ਮਸ਼ੇਰ ਸਿੰਘ (+1 ਆਰਟਸ) ਵਿਦਿਆਰਥੀਆਂ ਨੇ ਪ੍ਰਾਪਤ ਕੀਤਾ।
ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਮੈਡਮ ਅਮਰਜੀਤ ਨਰੂਲਾ ਜੀ ਨੇ ਦੱਸਿਆ ਕਿ ਬੇਸ਼ਕ Covid-19 ਦੀ ਮਹਾਮਾਰੀ ਕਰਕੇ ਅਜੇ ਸਕੂਲ ਬੰਦ ਹਨ ਪਰ ਸਕੂਲ ਵੱਲੋ ਵਿਦਿਆਰਥੀਆ ਲਈ ਨਵੇ ਸੈਸ਼ਨ 2020-21 ਦੀ ਪੜ੍ਹਾਈ ਘਰ ਬੈਠੇ ਹੀ Online Live Classes ਰਾਹੀ ਕਰਵਾਈ ਜਾ ਰਹੀ ਹੈ। ਜਿਸ ਵਿੱਚ ਅਧਿਆਪਕ ਵਿਦਿਆਰਥੀ ਦੀ ਰੋਜ਼ਾਨਾ ਰੈਗੁਲਰ ਸਕੂਲ ਵਾਂਗ ਹੀ ਆਨ-ਲਾਈਨ ਹਾਜਰੀ ਲਗਾ ਰਹੇ ਹਨ ਅਤੇ ਅਧਿਆਪਕ ਵਿਦਿਆਰਥੀਆਂ ਨੂੰ ਘਰ ਬੈਠੇ ਆਨ-ਲਾਈਨ ਮਾਧਿਆਮ ਰਾਹੀ ਆਡੀਉ/ਵੀਡੀਉ ਲੈਕਚਰ ਬੜੇ ਹੀ ਸੁਚਾਰੂ ਤਰੀਕੇ ਨਾਲ ਪੜ੍ਹਾਈ ਕਰਵਾ ਰਹੇ ਹਨ।
ਉਨਾਂ ਇਹ ਵੀ ਦੱਸਿਆ ਕਿ ਇਨਾਂ ਦਿਨਾ ਵਿੱਚ ਸਕੂਲ ਵੱਲੋ ਸਮੇਂ-ਸਮੇਂ ਤੇ ਵਿਦਿਆਰਥੀਆਂ ਲਈ ਵੱਖ-ਵੱਖ ਤਰਾਂ ਦੀਆ ਆਨ-ਲਾਈਨ ਗਤੀਵਿਧਿਆਂ ਜਿਵੇ ਕਿ Handwriting, Art & Craft Competition, Dance & Painting Competition, Quiz Competition ਆਦਿ ਆਨ-ਲਾਈਨ ਹੀ ਕਰਵਾਏ ਜਾ ਰਹੇ ਹਨ ਤਾਂ ਜੋ ਵਿਦਿਆਰਥੀ ਆਨ-ਲਾਈਨ ਕਲਾਸਾ ਦੇ ਨਾਲ-ਨਾਲ Extra Curricular Activities ਨਾਲ ਵੀ ਘਰ ਬੈਠੇ ਜੁੜੇ ਰਹਿਣ।
ਸੰਸਥਾ ਦੇ ਚੇਅਰਮੈਨ ਸ. ਗੁਰਦੀਪ ਸਿੰਘ ਸੰਧੂ ਜੀ ਅਤੇ ਪ੍ਰਿ: ਮੈਡਮ ਸ਼੍ਰੀ ਮਤੀ ਅਮਰਜੀਤ ਨਰੂਲਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਪੜ੍ਹਾਈ ਦੇ ਨਾਲ ਨਾਲ ਅੱਗੇ ਆਉਣ ਵਾਲੀਆ ਹੋਰ ਪ੍ਰਤੀਯੋਗਿਤਾਵਾ ਵਿੱਚ ਵੱਧ ਚੜ੍ਹ ਕੇ ਹਿਸਾ ਲੈਣ ਲਈ ਪ੍ਰੇਰਿਆ।

Show More
Back to top button
Close
Close
WhatsApp Any Help Whatsapp