Malout News

ਜੀ.ਟੀ.ਬੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਅਧਿਆਪਿਕਾ ਸ਼੍ਰੀਮਤੀ ਕੁਲਦੀਪ ਕੌਰ ਨੂੰ ਮਿਲਿਆ ਫੈਪ ਦੁਆਰਾ ਬੈਸਟ ਟੀਚਰ ਨੈਸ਼ਨਲ ਐਵਾਰਡ

ਮਲੋਟ:- ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਵਿਖੇ 3 ਅਕਤੂਬਰ ਨੂੰ ਕਰਵਾਏ ਗਏ ਬੈਸਟ ਟੀਚਰ ਨੈਸ਼ਨਲ ਐਵਾਰਡ ਪ੍ਰੋਗਰਾਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜੀ.ਟੀ.ਬੀ ਸਕੂਲ ਦੇ ਬਹੁਤ ਹੀ ਸੂਝਵਾਨ ਤੇ ਤਜਰਬੇਕਾਰ ਸ਼੍ਰੀਮਤੀ ਕੁਲਦੀਪ ਕੌਰ ਅੰਗਰੇਜ਼ੀ ਲੈਕਚਰਾਰ ਨੂੰ ਬੈਸਟ ਟੀਚਰ ਦਾ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਜੋ ਕਿ ਸਕੂਲ ਲਈ ਬੜੇ ਹੀ ਮਾਣ ਵਾਲੀ ਗੱਲ ਹੈ।

ਇਸ ਮੌਕੇ ਪ੍ਰਿੰਸੀਪਲ ਮੈਡਮ ਅਮਰਜੀਤ ਨਰੂਲਾ ਵੀ ਇਸ ਐਵਾਰਡ ਪ੍ਰਾਪਤ ਕਰਨ ਮੌਕੇ ਹਾਜਿਰ ਸਨ। ਪ੍ਰਿੰਸੀਪਲ ਮੈਡਮ ਅਮਰਜੀਤ ਨਰੂਲਾ ਦੀ ਯੋਗ ਅਗਵਾਈ ਸਦਕਾ ਹੀ ਸੰਸਥਾ ਦੇ ਅਧਿਆਪਕ ਮੁਕਾਮ ਤੱਕ ਪਹੁੰਚੇ। ਇਸ ਲਈ ਸਭ ਤੋਂ ਜਿਆਦਾ ਵਧਾਈ ਦੇ ਪਾਤਰ ਪ੍ਰਿੰਸੀਪਲ ਮੈਡਮ ਅਮਰਜੀਤ ਨਰੂਲਾ ਹਨ। ਇਸ ਮਾਣਮੱਤੀ ਪ੍ਰਾਪਤੀ ਲਈ ਸੰਸਥਾ ਦੇ ਚੇਅਰਮੈਨ ਗੁਰਦੀਪ ਸਿੰਘ ਸੰਧੂ, ਸਾਰੇ ਕਮੇਟੀ ਮੈਂਬਰਾਂ, ਪ੍ਰਿੰਸੀਪਲ ਮੈਡਮ, ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਸ਼੍ਰੀਮਤੀ ਕੁਲਦੀਪ ਕੌਰ ਨੂੰ ਇਸ ਨੈਸ਼ਨਲ ਐਵਾਰਡ ਲਈ ਵਧਾਈ ਦਿੱਤੀ।

Leave a Reply

Your email address will not be published. Required fields are marked *

Back to top button