Malout News

ਜੀ.ਟੀ.ਬੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਲੋਟ ਨੇ ਆਰਟ ਐਂਡ ਕਰਾਫਟ ਅਤੇ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ

ਮਲੋਟ:- ਜੀ.ਟੀ.ਬੀ ਖਾਲਸਾ ਸੀਨੀਆਰ ਸੈਕੰਡਰੀ ਸਕੂਲ, ਮਲੋਟ ਦੇ ਪ੍ਰਿੰਸੀਪਲ ਮੈਡਮ ਸ਼੍ਰੀ ਮਤੀ ਅਮਰਜੀਤ ਨਰੂਲਾ ਦੀ ਯੋਗ ਅਗਵਾਈ ਸਦਕਾ ਸਕੂਲ ਦੇ ਵਿਦਿਆਰਥੀਆਂ ਦੀ ਘਰ ਬੈਠੇ ਆਨ-ਲਾਈਨ ਪੜ੍ਹਾਈ ਦੇ ਨਾਲ ਨਾਲ ਆਨ-ਲਾਈਨ ਆਰਟ ਐਂਡ ਕਰਾਫਟ ਅਤੇ ਹੈਂਡ ਰਾਈਟਿੰਗ (ਸੁੰਦਰ ਲਿਖਾਈ) ਮੁਕਾਬਲੇ ਕਰਵਾਏ ਗਏ।

ਜਿਸ ਵਿੱਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਦਿਲਚਸਪੀ ਦਿਖਾਈ ਅਤੇ ਵੱਧ-ਚੜ ਕੇ ਹਿੱਸਾ ਲਿਆ। ਇਸ ਅਧੀਨ ਬੱਚਿਆਂ ਨੇ ਘਰ ਬੈਠੇ ਹੀ ਬੜੇ ਹੀ ਸੁਚੱਜੇ ਤਰੀਕੇ ਨਾਲ ਆਰਟ ਦਾ ਕੌਸ਼ਲ ਦਿਖਾਇਆ ਅਤੇ ਤਿੰਨਾਂ ਭਸ਼ਾਵਾਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਸੁੰਦਰ ਨਮੂਨਿਆ ਦਾ ਪ੍ਰਦਸ਼ਨ ਕੀਤਾ। ਜਿਸ ਵਿੱਚ ਸੰਸਥਾ ਦੀ ਵਿਦਿਆਰਥਣ ਲਵਪ੍ਰੀਤ ਕੌਰ ਅਤੇ ਗੁਰਸਿਮਰਨ ਕੌਰ ਨੇ ਆਰਟ ਐਂਡ ਕਰਾਫਟ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸੁੰਦਰ ਲਿਖਿਈ ਮੁਕਾਬਲੇ ਵਿੱਚ ਦੀਪਕ ਨੇ Punjabi writing, ਦਿਆਂਸ਼ਾ ਅਤੇ ਮੁਸਕਾਨ ਨੇ English writing, ਅਤੇ ਗੁਰਜੋਤ ਸਿੰਘ ਨੇ Hindi writing ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਸੰਸਥਾ ਦੇ ਚੇਅਰਮੈਨ ਸ. ਗੁਰਦੀਪ ਸਿੰਘ ਸੰਧੂ ਅਤੇ ਪ੍ਰਿੰ: ਸ਼੍ਰੀ ਮਤੀ ਅਮਰਜੀਤ ਨਰੂਲਾ ਜੀ ਨੇ ਬੱਚਿਆ ਨੂੰ ਇਨਾਮ ਜਿੱਤਣ ਦੀ ਖੁਸ਼ੀ ਵਿੱਚ ਬਹੁਤ-ਬਹੁਤ ਵਧਾਈ ਦਿੱਤੀ ਅਤੇ ਉਹਨਾਂ ਦੇ ਮਾਪਿਆ (Parents) ਦਾ ਵੀ ਧੰਨਵਾਦ ਕੀਤਾ।

Leave a Reply

Your email address will not be published. Required fields are marked *

Back to top button