Malout News

ਜੀ.ਟੀ.ਬੀ. ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵੱਲੋਂ ‘ ਬਾਲ ਮਜ਼ਦੂਰ ਦਿਵਸ ਮੌਕੇ ਆਨਲਾਈਨ ਕਵਿਤਾ ਮੁਕਾਬਲਿਆਂ ਦਾ ਆਯੋਜਨ ।

ਮਲੋਟ :- ਪੂਰੇ ਵਿਸ਼ਵ ‘ ਚ ਕਰੋਨਾ ਸੰਕਟ ਦੇ ਚਲਦਿਆਂ ਜਿੱਥੇ ਵੱਖ – ਵੱਖ ਅਦਾਰਿਆਂ ਦੇ ਕੰਮ – ਕਾਜ ਤੇ ਕਾਫੀ ਪ੍ਰਭਾਵ ਪਿਆ ਹੈ । ਉਥੇ ਵਿੱਦਿਆ ਦੇ ਖੇਤਰ ਵਿੱਚ ਰਾਸ਼ਟਰ ਦੇ ਨਿਰਮਾਤਾ ਅਧਿਆਪਕ ਰਾਸ਼ਟਰ ਦੇ ਭਵਿੱਖ ਨੂੰ ਵੱਖ – ਵੱਖ ਗਤੀਵਿਧੀਆਂ ਰਾਹੀਂ ਸਮੇਂ ਦੇ ਹਾਣੀ ਬਣਾ ਰਹੇ ਹਨ । ਅਜਿਹੇ ਹੀ ਟੀਚੇ ਨੂੰ ਮੁੱਖ ਰੱਖਦਿਆਂ ਇਲਾਕੇ ਦੀ ਮੰਨੀ ਪ੍ਰਮੰਨੀ ਸੰਸਥਾ ਜੀ.ਟੀ.ਬੀ. ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਜਿੱਥੇ ਵਿਦਿਆਰਥੀਆਂ ਨੂੰ ਆਨ – ਲਾਈਨ ਕਲਾਸਾਂ ਰਾਹੀਂ ਪੜ੍ਹਾਈ ਕਰਵਾ ਕੇ ਉਨ੍ਹਾਂ ਦਾ ਭਵਿੱਖ ਸਵਾਰਿਆ ਜਾ ਰਿਹਾ ਹੈ , ਉਥੇ ਹੀ ਸਮੇਂ ਦੇ ਨਾਲ ਚਲਦਿਆਂ ਵੱਖ – ਵੱਖ ਸਹਿ – ਅਕਾਦਮਿਕ ਗਤੀਵਿਧੀਆਂ ਰਾਹੀਂ ਉਨ੍ਹਾਂ ਦਾ ਗਿਆਨ ਵਧਾਉਂਦਿਆਂ ਹੋਇਆਂ ਉਨ੍ਹਾਂ ਦੀ ਅੰਦਰੂਨੀ ਪ੍ਰਤਿਭਾ ਨੂੰ ਵੀ ਨਿਖਾਰਿਆ ਜਾ ਰਿਹਾ ਹੈ । ਪ੍ਰਿੰਸੀਪਲ ਮੈਡਮ ਹੇਮਲਤਾ ਕਪੂਰ , ਵਿਦਿਆਰਥੀਆਂ ਲਈ ਅਜਿਹੀਆਂ ਗਤੀਵਿਧੀਆਂ ਦਾ ਸਮੇਂ – ਸਮੇਂ ਤੇ ਆਯੋਜਨ ਕਰਵਾਉਂਦੇ ਰਹਿੰਦੇ ਹਨ ।

ਐਕਟੀਵਿਟੀ ਇੰਚਾਰਜ ਮੈਡਮ ਮਧੂ ਬਾਲਾ ਦੀ ਅਗਵਾਈ ਹੇਠ ਸਕੂਲ ਵੱਲੋਂ ‘ ਬਾਲ ਮਜ਼ਦੂਰੀ ਵਿਸ਼ੇ ਦੇ ਅੰਤਰਗਤ ਇੱਕ ਆਨ – ਲਾਈਨ ਕਵਿਤਾ ਮੁਕਾਬਲਾ ਕਰਵਾਇਆ ਗਿਆ । ਜਿਸ ਅਧੀਨ 6 ਵੀਂ ਜਮਾਤ ਤੋਂ 12 ਵੀਂ ਤੱਕ ਦੇ ਵਿਦਿਆਥੀਆਂ ਨੇ ਵਧ – ਚੜ੍ਹ ਕੇ ਹਿੱਸਾ ਲਿਆ ਅਤੇ ਆਪਣੀ ਕਲਾ ਦਾ ਪ੍ਰਦਸ਼ਨ ਕੀਤਾ । ਇਸ ਮੁਕਾਬਲੇ ਅਧੀਨ 6 ਵੀਂ ਤੋਂ 8 ਵੀਂ ਤੱਕ ਦੇ ਵਿਦਿਆਰਥੀਆਂ ਵਿੱਚੋਂ ਜੂਨੀਅਰ ਗਰੁੱਪ ਅਧੀਨ 6 ਵੀਂ – ਏ ਕਲਾਸ ਦੀ ਵਿਦਿਆਰਥਣ ਅਕਾਸ਼ਦੀਪ ਕੌਰ ਨੇ ਪਹਿਲਾ ਸਥਾਨ ਅਤੇ 6 ਵੀਂ – ਏ ਦੀ ਹੀ ਵਿਦਿਆਰਥਣ ਸਿਮਰਨ ਨੇ ਦੂਸਰਾ ਸਥਾਨ ਅਤੇ ਲਵੀਂ – ਏ ਦੀ ਵਿਦਿਆਰਥਣ ਪਲਕ ਨੇ ਤੀਸਰਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ । ਇਸ ਤੋਂ ਇਲਾਵਾ ਸੀਨੀਅਰ ਗਰੁੱਪ – ਏ ਵਿੱਚ 9 ਵੀਂ ਅਤੇ 10 ਵੀਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ । ਜਿਸ ਵਿੱਚ 10 ਵੀਂ – ਏ ਦੇ ਸ਼ੁਭਮ ਅਤੇ ਸਾਨੀਆ ਅਗਰਵਾਲ ਨੇ ਪਹਿਲਾ ਸਥਾਨ , ਆਸਥਾ ਨੇ ਦੂਸਰਾ ਸਥਾਨ ਅਤੇ ਕੀਰਤੀ ਨੇ ਤੀਸਰਾ ਸਥਾਨ ਹਾਸਲ ਕੀਤਾ । ਇਸ ਤੋਂ ਇਲਾਵਾ ਸੀਨੀਅਰ ਗਰੁੱਪ – ਬੀ ਵਿੱਚ 11 ਵੀਂ ਅਤੇ 12 ਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ । ਜਿਸ ਵਿੱਚ 11 ਵੀਂ ਦੇ ਨਾਨ – ਮੈਡੀਕਲ ਸਇੰਸ ਦੇ ਵਿਸ਼ੇ ਦੀ ਵਿਦਿਆਰਥਣ ਸ਼ਰਨਜੀਤ ਕੌਰ ਨੇ ਪਹਿਲਾ ਸਥਾਨ ਅਤੇ 12 ਵੀਂ ਮੈਡੀਕਲ ਸਾਇੰਸ ਦੀ ਵਿਦਿਆਰਥਣ ਕਸ਼ਿਸ਼ ਨੇ ਦੂਸਰਾ ਸਥਾਨ ਅਤੇ ਪਵਨਜੋਤ ਕੌਰ 12 ਵੀਂ ਕਾਮਰਸ ਗਰੁੱਪ , ਅਮਨਜੋਤ ਕੌਰ 12 ਵੀਂ ਆਰਟਸ ਗਰੁੱਪ ਅਤੇ ਵੰਸ਼ਿਕਾ 11 ਵੀਂ ਨਾਨ – ਮੈਡੀਕਲ ਵਿਸ਼ੇ ਦੀ ਵਿਦਿਆਰਥਣ ਨੇ ਤੀਸਰਾ ਸਥਾਨ ਹਾਸਲ ਕੀਤਾ । ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਲਈ ਮੈਡਮ ਮੀਨੂ ਕਾਮਰਾ ਅਤੇ ਮੈਡਮ ਕਮਲਜੀਤ ਕੌਰ ਨੇ ਵਿਸ਼ੇਸ਼ ਭੂਮਿਕਾ ਨਿਭਾਈ । ਪ੍ਰਿੰਸੀਪਲ ਮੈਡਮ ਹੇਮਲਤਾ ਕਪੂਰ ਨੇ ਵਿਦਿਆਥੀਆਂ ਵੱਲੋਂ ਕੀਤੇ ਉੱਦਮ ਅਤੇ ਸਫਲਤਾ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਅਜਿਹੀਆਂ ਗਤੀਵਿਧੀਆਂ ਵਿੱਚ ਵਧ – ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ ।

Leave a Reply

Your email address will not be published. Required fields are marked *

Back to top button