Malout News

ਸਰਕਾਰੀ ਬਹੁਤਕਨੀਕੀ ਕਾਲਜ ਫਤੂਹੀ ਖੇੜਾ ‘ਚ ਆਨਲਾਈਨ ਈ-ਫੈਸਟ 2020 ਦਾ ਆਯੋਜਨ

ਸਰਕਾਰੀ ਬਹੁਤਕਨੀਕੀ ਕਾਲਜ ਫਤੂਹੀ ਖੇੜਾ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਿੰਸੀਪਲ ਸ੍ਰੀ ਪ੍ਰਵੀਨ ਕੁਮਾਰ ਮਿਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੋਆਰਡੀਨੇਟਰ ਸ੍ਰੀਮਤੀ ਅਲਵਿੰਦਰ ਢਿੱਲੋਂ ਅਤੇ ਕੋਆਰਡੀਨੇਟਰ ਸ੍ਰੀ ਡਿੰਪਲ ਬੱਧਵਾਰ ਦੀ ਅਗਵਾਈ ਵਿੱਚ ਕੋਵਿਡ-19 ਵਿਰੁੱਧ ਲੜਾਈ ਦੇ ਥੀਮ ਤੇ ਈ-ਫੈਸਟ 2020 ਦਾ ਆਯੋਜਨ ਕੀਤਾ।ਇਸ ਤਿਉਹਾਰ ਦੇ ਆਯੋਜਨ ਕਰਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕੋਵਿਡ-19 ਮਹਾਂਮਾਰੀ ਬਾਰੇ ਜਾਗਰੂਕ ਕਰਨਾ ਅਤੇ ਉਹਨਾਂ ਨੂੰ ਵੱਖ-ਵੱਖ ਪ੍ਰਦਰਸ਼ਨਾਂ ਦੁਆਰਾ ਇਸ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਨ ਲਈ ਇੱਕ ਪਲੇਟਫਾਰਮ ਦੇਣਾ ਅਤੇ ਉਨ੍ਹਾਂ ਦੀ ਰਚਨਾਤਮਕਤਾ ਤੇ ਕੰਮ ਕਰਨ ਅਤੇ ਘਰ ਵਿੱਚ ਰਹਿ ਕੇ ਚਮਕ ਦਿਖਾਉਣ ਲਈ ਇਸ ਸਮੇਂ ਦੀ ਵਰਤੋਂ ਕਰਨਾ ਸੀ।ਇਸ ਤਿਉਹਾਰ ਦੇ ਮੁੱਖ ਈਵੈਂਟਸ ਐਲੋਕੇਸ਼ਨ, ਲੇਖ ਲਿਖਣਾ, ਇਨਡੋਰ ਫੋਟੋਗ੍ਰਾਫੀ, ਡਾਂਸ, ਸਕੈਚਿੰਗ, ਡਿਜੀਟਲ ਪੋਸਟਰ ਮੇਕਿੰਗ, ਸੰਗੀਤਕ ਰਚਨਾ, ਪੱਗ ਬੰਨਣਾ, ਸੋਲੋ ਗਿੱਧਾ ਅਤੇ ਭੰਗੜਾ, ਬੀਟ ਬੱਟਰਸ ਅਤੇ ਛੋਟਾ ਵੀਡੀਓ ਆਦਿ ਵਿੱਚ ਪੰਜਾਬ ਦੇ ਵੱਖ-ਵੱਖ ਬਹੁਤਕਨੀਕੀ, ਇੰਜ਼ੀਨੀਅਰਿੰਗ ਕਾਲਜਾਂ,ਆਰਟਸ ਅਤੇ ਸਾਇੰਸ ਸਕੂਲਾ ਅਤੇ ਵਿਦੇਸ਼ ਵਿੱਚ ਪੜ੍ਹ ਰਹੇ ਵਿਦਿਆਰਥੀਆ ਨੇ ਸਮਾਗਮਾਂ ਵਿੱਚ ਉਤਸ਼ਾਹ ਨਾਲ ਭਾਗ ਲੈ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਪ੍ਰਿਸੀਪਲ ਪ੍ਰਵੀਨ ਕੁਮਾਰ ਮਿੱਡਾ ਨੇ ਵਿਦਿਆਰਥੀਆਂ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਵਧਾਈ ਦਿੱਤੀ ਅਤੇ ਇਸ ਉਤਸ਼ਾਹ ਨਾਲ ਸਮਾਗਮ ਵਿੱਚ ਭਾਗ ਲੈਣ ਲਈ ਸ਼ਲਾਘਾ ਕੀਤੀ।ਉਹਨਾਂ ਨੇ ਇਹ ਵਿਚਾਰ ਪ੍ਰਗਟ ਕੀਤਾ ਕਿ ਕਰੋਨਾ ਮਹਾਂਮਾਰੀ ਦੇ ਦੌਰ ਵਿੱਚ ਆਪਣੇ ਵਿਦਿਆਰਥੀਆਂ ਨਾਲ ਜੁੜੇ ਰਹਿਣ ਅਤੇ ਉਹਨਾਂ ਨੂੰ ਆਨਲਾਈਨ ਅਧਿਆਪਨ ਦੁਆਰਾ ਨਵੀਨਤਮ ਬਣਾਈ ਰੱਖਣ ਅਤੇ ਈ-ਫੈਸਟ ਵਰਗੇ ਸਮਾਗਮਾਂ ਦਾ ਆਯੋਜਨ ਕਰਕੇ ਉਨ੍ਹਾਂ ਦੇ ਹੁਨਰ ਨੂੰ ਪ੍ਰਦਰਸ਼ਿਤ ਕਰਨ ਲਈ ਪਲੇਟਫਾਰਮ ਪ੍ਰਦਾਨ ਕਰਨ ਲਈ ਸਭ ਤੋਂ ਵਧੀਆ ਕੋਸ਼ਿਸ਼ਾਂ ਕਰ ਰਿਹਾ ਹੈ।ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮਾਂ ਵਿੱਚ ਪ੍ਰਦਰਸ਼ਨ ਕਰਨ ਲਈ ਕਾਮਨਾ ਕੀਤੀ।ਇਸ ਆਨਲਾਈਨ ਈ-ਫੈਸਟ ਵਿੱਚ ਕਲਰਕ ਸੁਨੀਲ ਕੁਮਾਰ ਵੱਲੋਂ ਉੱਤਮ ਕੰਮ ਕੀਤਾ ਗਿਆ।ਕਾਲਜ ਦੇ ਸਮੂਹ ਸਟਾਫ ਨੇ ਈ-ਫੈਸਟ 2020 ਦੇ ਸਫਲਤਾਪੂਰਵਕ ਆਯੋਜਨ ਤੇ ਵਧਾਈ ਦਿੱਤੀ।

Leave a Reply

Your email address will not be published. Required fields are marked *

Back to top button