India News

ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਨੇ ਕੀਤੀ ਨਵੀਂ ਸਹੂਲਤ ਦੀ ਸ਼ੁਰੂਆਤ

ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀਪੀਸੀਐਲ) ਦੇ 7.10 ਕਰੋੜ ਐਲ.ਪੀ.ਜੀ. ਗਾਹਕਾਂ ਲਈ ਵਧੀਆ ਖਬਰ ਹੈ। ਕੰਪਨੀ ਨੇ ਆਪਣੇ ਗਾਹਕਾਂ ਲਈ ਇਕ ਨਵੀਂ ਸਹੂਲਤ ਦੀ ਸ਼ੁਰੂਆਤ ਕੀਤੀ ਹੈ। ਗਾਹਕ ਹੁਣ ਵਾਟਸਐਪ ਦੇ ਜ਼ਰੀਏ ਵੀ ਐਲਪੀਜੀ ਗੈਸ ਬੁੱਕ ਕਰ ਸਕਣਗੇ। ਬੀਪੀਸੀਐਲ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, ‘ਦੇਸ਼ ਭਰ ਵਿਚ ਸਥਿਤ ਭਾਰਤ ਗੈਸ ਦੇ ਗ੍ਰਾਹਕ ਕਿਸੇ ਵੀ ਸਥਾਨ ‘ਤੇ ਹੁੰਦੇ ਹੋਏ ਵਾਟਸਐਪ ਦੇ ਜ਼ਰੀਏ ਰਸੋਈ ਗੈਸ ਸਿਲੰਡਰ ਬੁੱਕ ਕਰਵਾ ਸਕਦੇ ਹਨ।’ ਕੰਪਨੀ ਮੁਤਾਬਕ ਉਸਨੇ ਸਿਲੰਡਰ ਬੁਕਿੰਗ ਲਈ ਇਕ ਨਵੇਂ ਵਾਟਸਐਪ ਬਿਜ਼ਨੈੱਸ ਚੈਨਲ ਦੀ ਸ਼ੁਰੂਆਤ ਕੀਤੀ ਹੈ।

ਬੀਪੀਸੀਐਲ ਸਮਾਰਟਲਾਈਨ ਨੰਬਰ 1800224344 ‘ਤੇ ਵਾਟਸਐਪ ਕਰਕੇ ਬੁਕਿੰਗ ਕੀਤੀ ਜਾ ਸਕਦੀ ਹੈ। ਗਾਹਕ ਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਹੀ ਬੁਕਿੰਗ ਕਰਾਉਣੀ ਪੈਂਦੀ ਹੈ। ਜਿਸ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਬੀਪੀਸੀਐਲ ਅਧਿਕਾਰੀ ਅਰੁਣ ਸਿੰਘ ਨੇ ਕਿਹਾ, “ਐਲਪੀਜੀ ਦੀ ਬੁਕਿੰਗ ਦੀ ਇਸ ਵਿਵਸਥਾ ਨਾਲ ਗਾਹਕਾਂ ਨੂੰ ਵਧੇਰੇ ਸਹੂਲਤ ਮਿਲੇਗੀ। ਵਾਟਸਐਪ ਹੁਣ ਆਮ ਲੋਕਾਂ ਵਿਚ ਬਹੁਤ ਆਮ ਹੋ ਗਿਆ ਹੈ। ਹਰ ਵਰਗ ਫਿਰ ਭਾਵੇਂ ਕੋਈ ਜਵਾਨ ਹੋਵੇ ਜਾਂ ਬੁੱਢਾ, ਹਰ ਕੋਈ ਇਸ ਦੀ ਵਰਤੋਂ ਕਰਦਾ ਹੈ ਅਤੇ ਇਸ ਨਵੀਂ ਸ਼ੁਰੂਆਤ ਨਾਲ ਅਸੀਂ ਆਪਣੇ ਗਾਹਕਾਂ ਦੇ ਹੋਰ ਨੇੜੇ ਪਹੁੰਚਾਗੇ।’

Show More
Back to top button
Close
Close
WhatsApp Any Help Whatsapp