District NewsMalout News

Gagan Optics ਮਲੋਟ ਵਿਖੇ 21 ਅਗਸਤ ਦਿਨ ਐਤਵਾਰ ਨੂੰ ਲਗਾਇਆ ਜਾਵੇਗਾ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ

ਮਲੋਟ: ਪਿੰਡਾਂ ਵਿੱਚ ਬਾਰਿਸ਼ਾਂ ਕਰਕੇ ਲੋਕਾਂ ਦੀ ਆਰਥਿਕ ਹਾਲਤ ਕਾਫੀ ਕਮਜ਼ੋਰ ਹੋ ਚੁੱਕੀ ਹੈ। ਬਜ਼ੁਰਗਾਂ ਨੂੰ ਆਪਣੀਆਂ ਅੱਖਾਂ ਦੇ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਕਰਾਉਣ ਲਈ ਭਾਰੀ ਮੁਸ਼ਕਿਲ ਆ ਰਹੀ ਹੈ। ਲੋੜਵੰਦ ਲੋਕਾਂ ਦੀ ਮੰਗ ਤੇ ਡਾ. ਸੁਖਦੇਵ ਸਿੰਘ ਗਿੱਲ ਜ਼ਿਲ੍ਹਾ ਕੋਆਰਡੀਨੇਟਰ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਜੱਥੇਬੰਦੀਆਂ ਅਤੇ ਪ੍ਰਧਾਨ ਗੁਰਜੀਤ ਸਿੰਘ ਗਿੱਲ, ਗਗਨਦੀਪ ਸ਼ਰਮਾ ਸਮਾਜ ਸੇਵੀ ਵੱਲੋਂ ਡਾ. ਗੌਰਵ ਗੁਪਤਾ ਐੱਮ.ਐੱਸ ਆਈ ਸਰਜਨ Eye Sure ਹਸਪਤਾਲ ਬਠਿੰਡਾ ਨਾਲ ਮੀਟਿੰਗ ਕੀਤੀ ਗਈ।

ਇਸ ਦੌਰਾਨ ਫੈਸਲਾ ਕੀਤਾ ਗਿਆ ਕਿ ਲੋਕ ਹਿੱਤ ਲਈ ਅੱਖਾਂ ਦਾ ਮੁਫਤ ਚੈੱਕਅਪ ਅਤੇ ਆਪ੍ਰੇਸ਼ਨ ਕੈਪ ਮਿਤੀ 21 ਅਗਸਤ ਦਿਨ ਐਤਵਾਰ ਸਵੇਰੇ 8:00 ਵਜੇ ਤੋਂ 2:00 ਵਜੇ ਤੱਕ Gagan Optics ਮਲੋਟ ਵਿਖੇ ਲਗਾਇਆ ਜਾਵੇਗਾ। ਇਸ ਕੈਂਪ ਵਿੱਚ ਲੋੜਵੰਦ ਲੋਕਾਂ ਦੇ ਬਿਲਕੁਲ ਮੁਫਤ ਲੈਨਜ਼ ਪਾਏ ਜਾਣਗੇ। ਆਪ੍ਰੇਸ਼ਨ ਵਾਲੇ ਮਰੀਜ਼ਾਂ ਦੇ ਮੌਕੇ ਤੇ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਏਡਜ਼ ਦਾ ਟੈਸਟ ਕੀਤਾ ਜਾਵੇਗਾ। ਇਸ ਮੌਕੇ ਡਾ.ਸੁਖਦੇਵ ਸਿੰਘ ਗਿੱਲ ਜ਼ਿਲ੍ਹਾ ਕੋਆਰਡੀਨੇਟਰ ਸਮੂਹ ਸਮਾਜ ਸੇਵੀ ਸੰਸਥਾਵਾਂ, ਪ੍ਰਧਾਨ ਗੁਰਜੀਤ ਸਿੰਘ ਗਿੱਲ ਲੋਕ ਭਲਾਈ ਮੰਚ, ਗਗਨਦੀਪ ਸ਼ਰਮਾ ਸਮਾਜ ਸੇਵੀ, ਡਾ.ਗੌਰਵ ਗੁਪਤਾ ਐੱਮ.ਐੱਸ.ਆਈ ਸਰਜਨ ਹਾਜ਼ਿਰ ਸਨ।

Author: Malout Live

Back to top button