Malout News

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਇਆ ਗਿਆ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਫੈਕੋ ਕੈਂਪ

ਮਲੋਟ:- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੜ੍ਹਦੀ ਕਲਾ ਸਮਾਜ ਸੇਵੀ ਸੰਸਥਾ ਮਲੋਟ ਵੱਲੋਂ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਫੈਕੋ ਕੈਂਪ ਸੁਰਜਾ ਰਾਮ ਮਾਰਕੀਟ ਮਲੋਟ ਏਕਜੋਤ ਅੱਖਾਂ ਦਾ ਹਸਪਤਾਲ ਵਿਖੇ ਲਗਾਇਆ ਗਿਆ। ਇਸ ਕੈਂਪ ਦੀ ਸ਼ੁਰੂਆਤ ਡਾ: ਸੁਖਦੇਵ ਸਿੰਘ ਗਿੱਲ ਜ਼ਿਲ੍ਹਾ ਕੋਆਰਡੀਨੇਟਰ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ ਵਲੋਂ ਕਰਵਾਈ ਗਈ। ਡਾ: ਗਿੱਲ ਵਲੋਂ ਸੰਸਥਾ ਵਲੋਂ ਕੀਤੇ ਗਏ ਪਰਉਪਕਾਰੀ ਕਾਰਜਾਂ ਦੀ ਸ਼ਲਾਘਾ ਕੀਤੀ ਗਈ । ਕਿਸੇ ਲੋੜਵੰਦ ਦੀ ਅੱਖਾਂ ਦਾ ਆਪ੍ਰੇਸ਼ਨ ਕਰ ਕੇ ਦਿਸਣ ਲੱਗ ਪੈਣਾ ਹੀ ਬਹੁਤ ਸੁਚੱਜਾ ਕਾਰਜ ਹੈ । ਪ੍ਰਧਾਨ ਸਵਰਨ ਸਿੰਘ ਅਤੇ ਡਾ: ਗਿੱਲ ਨੇ ਦੱਸਿਆ ਕਿ ਇਸ ਕੈਂਪ ‘ਚ 340 ਮਰੀਜ਼ਾਂ ਦੀ ਤਸੱਲੀਬਖਸ਼ ਜਾਂਚ ਡਾ: ਸ਼ਾਇਨਾ ਗਰਗ ਐਮ.ਐਸ.ਆਈ ਸਰਜਨ ਬਠਿੰਡਾ ਵੱਲੋਂ ਆਪਣੀ ਟੀਮ ਸਮੇਤ ਕੀਤੀ ਗਈ ਅਤੇ ਚਿੱਟੇ ਮੋਤੀਏ ਦੇ 46 ਮਰੀਜ਼ਾਂ ਦੀ ਚੋਣ ਕੀਤੀ ਗਈ। ਆਪ੍ਰੇਸ਼ਨ ਵਾਲੇ ਮਰੀਜ਼ਾਂ ਨੂੰ ਵੱਖਰੀ ਵੱਖਰੀ ਤਰੀਕ ਦਿੱਤੀ ਗਈ ਹੈ। ਆਪ੍ਰੇਸ਼ਨ ਵਾਲੇ ਮਰੀਜ਼ਾਂ ਨੂੰ ਮੁਫ਼ਤ ਆਪ੍ਰੇਸ਼ਨ ਕਰ ਕੇ ਮੁਫ਼ਤ ਲੈਂਜ਼ ਪਾਏ ਜਾਣਗੇ। ਸੰਸਥਾ ਵਲੋਂ ਮਰੀਜ਼ਾਂ ਲਈ ਚਾਹ ਪਾਣੀ ਦਾ ਲੰਗਰ ਲਾਇਆ ਗਿਆ। ਅਤਿ ਲੋੜਵੰਦ ਮਰੀਜ਼ਾਂ ਨੂੰ ਨਜ਼ਰ ਵਾਲੇ ਚਸ਼ਮੇ ਵੀ ਦਿੱਤੇ ਜਾਣਗੇ। ਡਾ: ਸੁਖਦੇਵ ਸਿੰਘ ਗਿੱਲ ਨੇ ਕਿਹਾ ਕਿ ਕੋਈ ਵੀ ਲੋੜਵੰਦ ਬਜ਼ੁਰਗ ਚਿੱਟੇ ਮੋਤੀਏ ਦਾ ਆਪੇ੍ਰਸ਼ਨ ਕਰਾਉਣਾ ਚਾਹੁੰਦਾ ਹੈ ਤਾਂ ਉਸਦਾ ਮੁਫ਼ਤ ਆਪ੍ਰੇਸ਼ਨ ਕਰ ਕੇ ਮੁਫ਼ਤ ਲੈਂਜ਼ ਪਾਇਆ ਜਾਵੇਗਾ। ਇਸ ਮੌਕੇ ਪ੍ਰਧਾਨ ਸਵਰਨ ਸਿੰਘ, ਮੀਤ ਪ੍ਰਧਾਨ ਦੇਸ ਰਾਜ ਸਿੰਘ, ਜ: ਸਕੱਤਰ ਹਰਭਜਨ ਸਿੰਘ, ਸਲਾਹਕਾਰ ਸਰੂਪ ਸਿੰਘ, ਮਹਿਮਾ ਸਿੰਘ, ਦਰਸ਼ਨ ਸਿੰਘ, ਬਲਦੇਵ ਸਿੰਘ , ਜੁਗਿੰਦਰ ਸਿੰਘ ਆਹੂਜਾ,ਦਰਸ਼ਨ ਲਾਲ ਕਾਂਸਲ, ਹਰਸ਼ਰਨ ਸਿੰਘ ਰਾਜਪਾਲ, ਬਲਵੀਰ ਚੰਦ, ਰੇਸ਼ਮ ਸਿੰਘ, ਵਿਜੈ ਕੁਮਾਰ, ਸੁਨੀਲ ਕੁਮਾਰ, ਜਗਸੀਰ ਸਿੰਘ, ਰਾਜਨ ਕੁਮਾਰ, ਬ੍ਰਿਜ ਮੋਹਨ, ਸੰਦੀਪ ਕੁਮਾਰ ਹਾਜ਼ਰ ਸਨ।

Leave a Reply

Your email address will not be published. Required fields are marked *

Back to top button