District News

ਬਸਪਾ ਸ਼੍ਰੀ ਮੁਕਤਸਰ ਸਾਹਿਬ ਦੇ ਸਾਬਕਾ ਪ੍ਰਧਾਨ ਸ਼੍ਰੀ ਬਿਹਾਰੀ ਲਾਲ ਰਾਠੀ ਦਾ ਹੋਇਆ ਦਿਹਾਂਤ

ਸ਼੍ਰੀ ਮੁਕਤਸਰ ਸਾਹਿਬ:- ਸ਼੍ਰੀ ਕਾਂਸ਼ੀ ਰਾਮ ਸੰਸਥਾਪਕ BAMCEC ,DS4 ,BSP ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਵਾਲੇ ਸਾਥੀ, D-S4 ਅਤੇ ਬਸਪਾ ਦੇ ਵਿੱਚ ‌ਮੁੱਢਲੀ ਕਤਾਰ ਦੇ ਆਗੂਆਂ‌ ਨਾਲ ਕੰਮ ਕਰਨ ਵਾਲੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਸਪਾ ਦੇ ਸਾਬਕਾ ਪ੍ਰਧਾਨ ਸ਼੍ਰੀ ਬਿਹਾਰੀ ਲਾਲ ਰਾਠੀ ਦਾ ਅੱਜ ਸਵੇਰੇ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਜਿਸ ਨਾਲ ਬਹੁਜਨ ਸਮਾਜ ਪਾਰਟੀ ਅਤੇ ਰਾਠੀ ਪਰਿਵਾਰ ਨੂੰ ‌ਨਾ ਭੁੱਲਣ ਵਾਲਾ ਘਾਟਾ ਪਿਆ ਹੈ, ਜਿਸ ਨੂੰ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ। ਇਸ ਦੁੱਖ ਦੀ ਘੜੀ ਵਿੱਚ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂਆਂ ਸ. ਜਸਵੀਰ ਸਿੰਘ ਗੜ੍ਹੀ, ਪ੍ਰਧਾਨ ਬਸਪਾ ਪੰਜਾਬ ਸ. ਕੁਲਦੀਪ ਸਿੰਘ ਸਰਦੂਲਗੜ੍ਹ, ਇੰਚਾਰਜ ਪੰਜਾਬ ਸ਼੍ਰੀਮਤੀ ਸ਼ੀਲਾ ਰਾਣੀ, ਸਕੱਤਰ ਸੂਬਾ ਪੰਜਾਬ ਸ. ਸੁਖਦੇਵ ਸਿੰਘ ਲੱਖੇਵਾਲੀ, ਸ. ਮੰਦਰ ਸਿੰਘ ਸਰਾਏ ਨਾਗਾਂ ਜ਼ਿਲ੍ਹਾ ਪ੍ਰਧਾਨ, ਸੀਨੀਅਰ ਮੀਤ ਜ਼ਿਲ੍ਹਾ ਪ੍ਰਧਾਨ ਸ਼੍ਰੀ ਚਿਮਨ ਲਾਲ ਬਾਗੜੀ, ਅਤਿੰਦਰ ਸਿੰਘ ਤਨੂੰ ਜ਼ਿਲ੍ਹਾ ਜਰਨਲ ਸਕੱਤਰ, ਸ. ਬੋਹੜ ਸਿੰਘ ਜ਼ਿਲ੍ਹਾ ਸਕੱਤਰ ਅਤੇ ਸ. ਅਮਰਜੀਤ ਸਿੰਘ ਜ਼ਿਲ੍ਹਾ ਕਨਵੀਨਰ ਨੇ ਸ਼੍ਰੀ ਬਿਹਾਰੀ ਲਾਲ ਰਾਠੀ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ।

Author: Malout Live

Leave a Reply

Your email address will not be published. Required fields are marked *

Back to top button