District NewsMalout News

ਫੌਜਾ ਸਿੰਘ ਸਰਾਰੀ ਦੀ ਮੰਤਰੀ ਵਜੋਂ ਛੁੱਟੀ ਹੋਣ ਤੇ ਜੀ.ਓ.ਜੀ ਹੋਏ ਬਾਗੋਬਾਗ- ਵਰੰਟ ਅਫਸਰ ਹਰਪ੍ਰੀਤ ਸਿੰਘ ਹੈਪੀ

ਮਲੋਟ: ਫੌਜਾ ਸਿੰਘ ਸਰਾਰੀ ਦੇ ਮੰਤਰੀ ਬਣਨ ਤੇ ਹੀ ਉਹਨਾਂ ਨੂੰ ਬਾਕੀ ਮਹਿਕਮਿਆਂ ਦੇ ਨਾਲ ਰੱਖਿਆ ਭਲਾਈ ਵਿਭਾਗ ਵੀ ਦਿੱਤਾ ਗਿਆ ਸੀ ਪਰ ਉਹਨਾਂ ਆਪਣੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਜੀ.ਓ.ਜੀ ਸਕੀਮ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਅਤੇ ਉਹਦਾ ਕਾਰਨ ਵੀ ਇਹ ਦੱਸਿਆ ਕਿ ਜੀ.ਓ.ਜੀ ਆਪਣੇ ਕੰਮ ਨੂੰ ਕਰਨ ਵਿਚ ਅਸਫਲ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜੀ.ਓ.ਜੀ ਦੇ ਤਹਿਸੀਲ ਹੈੱਡ ਵਜੋਂ ਸੇਵਾਵਾਂ ਕਰ ਚੁੱਕੇ ਸਾਬਕਾ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਤੇ ਜਾਨ ਜੋਖਮ

ਵਿੱਚ ਪਾ ਭਰ ਗਰਮੀ, ਸਰਦੀ, ਬਰਫੀਲੇ ਤੂਫਾਨਾਂ ਵਿੱਚ ਡਿਊਟੀ ਕਰਨ ਵਾਲੇ ਇਹ ਫੌਜੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਹੇ ਸਨ। ਵਰੰਟ ਅਫਸਰ ਨੇ ਕਿਹਾ ਕਿ ਹੁਣ ਮੰਤਰੀ ਸਰਾਰੀ ਦੀ ਕੈਬਿਨਟ ਵਿੱਚੋਂ ਛੁੱਟੀ ਹੋਣ ਨਾਲ ਜੀ.ਓ.ਜੀ ਪੂਰੇ ਬਾਗੋਬਾਗ ਹਨ ਅਤੇ ਮਾਣਯੋਗ ਗਵਰਨਰ ਪੰਜਾਬ ਦੁਆਰਾ ਕਮੇਟੀ ਗਠਿਤ ਕਰਨ ਤੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਦੇ ਭਰੋਸੇ ਉਪਰੰਤ ਉਮੀਦ ਹੈ ਕਿ 31 ਜਨਵਰੀ ਤੱਕ ਜੀ.ਓ.ਜੀ ਸਕੀਮ ਬਹਾਲ ਹੋ ਜਾਵੇਗੀ।

Author: Malout Live

Back to top button