PunjabUncategorized

ਡਾ: ਬਲਜੀਤ ਕੌਰ ਨੇ ‘ਪੋਸ਼ਣ ਮਾਹ’ ਦੌਰਾਨ ਔਰਤਾਂ ਦੀ ਵੱਡੀ ਸ਼ਮੂਲੀਅਤ ਦਾ ਦਿੱਤਾ ਸੱਦਾ

ਮਲੋਟ:- ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸਤੰਬਰ ਮਹੀਨੇ ਦੌਰਾਨ ਸੂਬੇ ਵਿੱਚ ਮਨਾਏ ਜਾ ਰਹੇ ‘ਪੋਸ਼ਣ ਮਾਹ’ ਵਿੱਚ ਔਰਤਾਂ ਨੂੰ ਵੱਡੇ ਪੱਧਰ ’ਤੇ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਮਹੀਨਾ ਭਰ ਚੱਲਣ ਵਾਲਾ ਇਹ ਪ੍ਰੋਗਰਾਮ ਔਰਤਾਂ ਅਤੇ ਉਨ੍ਹਾਂ ਦੀ ਸਿਹਤ, ਬੱਚਿਆਂ ਅਤੇ ਲਿੰਗ ਸੰਬੰਧੀ ਸੰਵੇਦਨਸ਼ੀਲਤਾ ‘ਤੇ ਕੇਂਦਰਿਤ ਹੋਵੇਗਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਪ੍ਰੋਗਰਾਮ ਜਨਮ ਤੋਂ ਪਹਿਲਾਂ ਦੀ ਦੇਖਭਾਲ, ਵੱਧ ਤੋਂ ਵੱਧ ਮਾਂ ਦਾ ਦੁੱਧ ਪਿਲਾਉਣ, ਪੂਰਕ ਖੁਰਾਕ, ਅਨੀਮੀਆ, ਬੱਚੇ ਦੇ ਵੱਧਣ-ਫੁੱਲਣ ਸੰਬੰਧੀ ਨਿਗਰਾਨੀ, ਸਫਾਈ ਅਤੇ ਸੈਨੀਟੇਸ਼ਨ ਅਤੇ ਫੂਡ ਫੋਰਟੀਫਿਕੇਸ਼ਨ ਆਦਿ ਵਿਸ਼ਿਆਂ ’ਤੇ ਅਧਾਰਿਤ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰੋਗਰਾਮ 1 ਸਤੰਬਰ, 2022 ਤੋਂ ਔਰਤਾਂ ਅਤੇ ਉਨ੍ਹਾਂ ਦੀਆਂ ਸਿਹਤ ਗਤੀਵਿਧੀਆਂ ਨਾਲ ਸ਼ੁਰੂ ਹੋ ਚੁੱਕਾ ਹੈ। ਉਨਾਂ ਅੱਗੇ ਕਿਹਾ ਕਿ ਪੂਰੇ ਮਹੀਨੇ ਦੌਰਾਨ ਸੰਬੰਧਿਤ ਵਿਭਾਗਾਂ ਦੇ ਤਾਲਮੇਲ ਨਾਲ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਖੇਤਰੀ ਭੋਜਨ, ਯੋਗਾ ਸੈਸ਼ਨ ਅਤੇ ਕਬੀਲਿਆਂ ਦੇ ਔਰਤਾਂ-ਬੱਚਿਆਂ ਲਈ ਰਵਾਇਤੀ ਭੋਜਨ ਦੇਣ ਸੰਬੰਧੀ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ.ਬਲਜੀਤ ਕੌਰ ਨੇ ਦੱਸਿਆ ਕਿ ਮਲਟੀ ਮਿਨਿਸਟੀਰੀਅਲ ਕਨਵਰਜੈਂਸ ਮਿਸ਼ਨ ‘ਪੋਸ਼ਣ ਅਭਿਆਨ’ ਲਈ ਵਿਭਾਗ ਨੇ ਚਾਰ ਹਫਤਿਆਂ ਲਈ ਚਾਰ ਬੁਨਿਆਦੀ ਵਿਸ਼ਿਆਂ ਦੀ ਸ਼ਨਾਖਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਲਿੰਗ ਸੰਬੰਧੀ ਸੰਵੇਦਨਸ਼ੀਲ, ਪਾਣੀ ਦੀ ਸੰਭਾਲ ਅਤੇ ਪ੍ਰਬੰਧਨ ਸੰਬੰਧੀ ਗਤੀਵਿਧੀਆਂ ਤੀਜੇ ਹਫਤੇ ਦਾ ਵਿਸ਼ਾ ਹੈ। ਬਲਾਕ ਪੱਧਰ ‘ਤੇ ਪੋਸ਼ਣ ਮੁਹਿੰਮ ਲਈ ਨਿਯੁਕਤ ਕਰਮਚਾਰੀ, ਸੀ.ਡੀ.ਪੀ.ਓ., ਸੁਪਰਵਾਈਜ਼ਰ, ਆਂਗਣਵਾੜੀ ਵਰਕਰਾਂ ਅਤੇ ਹੈਲਪਰ ਵੀ ਸ਼ਾਮਿਲ ਹੋ ਰਹੇ ਹਨ।

Author: Malout Live

Leave a Reply

Your email address will not be published.

Back to top button