Malout News

ਜ਼ਿਲਾ ਰੈਡ ਕਰਾਸ ਸੋਸਾਇਟੀ ਦੀਆਂ ਦੁਕਾਨਾਂ ਵਿੱਚ ਕਾਰੋਬਾਰ ਕਰ ਰਹੇ ਦੁਕਾਨਦਾਰਾਂ ਲਈ ਸੁਨਿਹਰੀ ਮੌਕਾ

ਸ੍ਰੀ ਮੁਕਤਸਰ ਸਾਹਿਬ:- ਸ੍ਰੀ ਸੰਦੀਪ ਕੁਮਾਰ ਐਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ,ਸ੍ਰੀ ਮੁਕਤਸਰ ਸਾਹਿਬ ਅਤੇ ਵਾਇਸ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਦਫਤਰ ਡਿਪਟੀ ਕਮਿਸ਼ਨਰ ਵਿਖੇ ਰੈਡ ਕਰਾਸ ਸੋਸਾਇਟੀ ਦੇ ਸਮੂਹ ਦੁਕਾਨਦਾਰਾਂ ਨਾਲ ਮੀਟਿੰਗ ਹੋਈ, ਇਸ ਮੀਟਿੰਗ ਵਿੱਚ ਪ੍ਰੋਫੈਸਰ ਗੋਪਾਲ ਸਿੰਘ ਸਕੱਤਰ ਜਿ਼ਲ੍ਹਾ ਰੈਡ ਕਰਾਸ ਸੰਸਥਾ, ਸ੍ਰੀ ਨਛੱਤਰ ਸਿੰਘ ਪ੍ਰੋਜੈਕਟਰ ਅਫਸਰ, ਸ੍ਰੀ ਮਧੂ ਸੂਦਨ ਵੀ ਹਾਜ਼ਰ ਸਨ। ਮੀਟਿੰਗ  ਦੌਰਾਨ ਐਡੀਸ਼ਨਲ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹਨਾਂ ਦੁਕਾਨਦਾਰਾਂ ਨੇ ਰੈਡ ਕਰਾਸ ਸੋਸਾੲਟੀ ਦੀਆਂ ਦੁਕਾਨਾਂ ਕਿਰਾਏ ਤੇ ਲਈਆਂ ਹੋਈਆਂ ਹਨ ਅਤੇ ਉਹਨਾਂ  ਪਾਸ ਮਿਆਦੀ ਇਕਰਾਰਨਾਮਾ ਨਹੀਂ ਹੈ ਅਤੇ  ਸੰਸਥਾ ਵਲੋਂ ਉਹਨਾਂ ਦੁਕਾਨਦਾਰਾਂ ਨੂੰ ਰਲੀਫ ਦਿੰਦੇ ਹੋਏ 20 ਜੂਨ 2020 ਤੱਕ ਰੈਡ ਕਰਾਸ ਸੋਸਾਇਟੀ ਨਾਲ ਨਵੇਂ ਸਿਰੇ ਤੋਂ ਇਕਰਾਰਨਾਮਾ ਕਰਨ ਦਾ ਮੌਕਾ ਦਿੱਤਾ ਗਿਆ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਜਿਹੜੇ ਦੁਕਾਨਦਾਰ 20 ਜੂਨ 2020 ਤੱਕ ਨਵੇਂ ਸਿਰੇ ਤੋਂ ਇਕਰਾਰਨਾਮੇ ਨਹੀਂ ਕਰਨਗੇ ਤਾਂ ਉਹਨਾਂ ਦੇ ਨਵੇਂ ਸਿਰਿਓ ਦੁਕਾਨਾਂ ਕਿਰਾਏ ਤੇ ਦੇਣ ਲਈ ਨਿਲਾਮੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।

Show More
Back to top button
Close
Close
WhatsApp Any Help Whatsapp