District News

ਡੇਂਗੂ ਦੇ ਵੱਧਦੇ ਪ੍ਰਕੋਪ ਨੂੰ ਕੰਟਰੋਲ ਕਰਨ ਸੰਬੰਧੀ ਮਾਨਯੋਗ ਡਾਇਰੈਕਟਰ ਡਾ.ਜੀ.ਬੀ ਸਿੰਘ ਵੱਲੋਂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਕੀਤਾ ਗਿਆ ਸਪੈਸ਼ਲ ਦੌਰਾ

ਮਲੋਟ:- ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਧੀਨ ਡੇਂਗੂ ਦੇ ਵੱਧਦੇ ਕੇਸਾਂ ਨੂੰ ਕੰਟਰੋਲ ਕਰਨ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ, ਚੰਡੀਗੜ੍ਹ ਦੇ ਦਫਤਰ ਤੋਂ ਮਾਨਯੋਗ ਡਾਇਰੈਕਟਰ ਡਾ.ਜੀ.ਬੀ ਸਿੰਘ ਨੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਸਪੈਸ਼ਲ ਦੌਰਾ ਕੀਤਾ।

ਇਸ ਮੌਕੇ ਡਾ.ਜੀ.ਬੀ ਸਿੰਘ ਵੱਲੋਂ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਡੇਂਗੂ ਟੈਸਟਿੰਗ ਲੈਬ, ਡੇਂਗੂ ਵਾਰਡ, ਬਲੱਡ ਬੈਂਕ, ਵੈਕਸੀਨੇਸ਼ਨ ਪੁਆਇੰਟ, ਐਮਰਜੈਂਸੀ ਸੇਵਾਵਾਂ ਦਾ ਜਾਇਜਾ ਲਿਆ। ਇਸ ਦੌਰਾਨ ਡਾ.ਜੀ.ਬੀ ਸਿੰਘ ਵੱਲੋਂ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ, ਡਾ.ਸਤੀਸ਼ ਗੋਇਲ,ਡਾ.ਕੇਵਲ ਕੁਮਾਰ,ਡਾ.ਅਮਨਿੰਦਰ ਸਿੰਘ,ਗੁਰਚਰਨ ਸਿੰਘ ਫਾਰਮੇਸੀ ਅਫਸਰ, ਸੁਨੀਤਾ ਰਾਣੀ ਨਰਸਿੰਗ ਸਿਸਟਰ, ਭਗਵਾਨ ਦਾਸ ਜਿਲ੍ਹਾ ਹੈਲਥ ਇੰਸਪੈਕਟਰ ਅਤੇ ਵਕੀਲ ਸਿੰਘ ਮ.ਪ.ਹ.ਵ  ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਡੇਂਗੂ ਕੰਟਰੋਲ ਕਰਨ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ।

Back to top button
error: Content is protected by Malout Live !!
Close
Close
WhatsApp Any Help Whatsapp