Malout News

ਡਾਇਰੈਕਟਰ ਖੇਤੀਬਾੜੀ ਪੰਜਾਬ ਨੇ ਨਰਮੇ ਅਤੇ ਮੱਕੀ ਦੀ ਬਿਜਾਈ ਸਬੰਧੀ ਕੀਤੀ ਮੀਟਿੰਗ

ਕਿਸਾਨਾਂ ਨੂੰ ਕਰੋਨਾ ਵਾਇਰਸ ਦੇ ਚੱਲਦਿਆਂ ਝੋਨੇ ਅਤੇ ਬਾਸਮਤੀ ਦੀ ਕਰਨੀ ਚਾਹੀਦੀ ਹੈ ਬਿਜਾਈ

ਸ੍ਰੀ ਮੁਕਤਸਰ ਸਾਹਿਬ:- ਡਾ. ਸੁਤੰਤਰ ਕੁਮਾਰ ਐਰੀ ਡਾਇਰੈਕਟਰ ਖੇਤੀਬਾੜੀ ਪੰਜਾਬ ਨੇ ਮੁੱਖ ਖੇਤੀਬਾੜੀ ਦਫਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਖੇਤੀਬਾੜੀ ਦੇ ਅਧਿਕਾਰੀਆ ਨਾਲ ਨਰਮਾ ਅਤੇ ਮੱਕੀ ਦੀ ਬਿਜਾਈ ਸਬੰਧੀ ਮੀਟਿੰਗ ਦਾ ਆਯੋਜਨ ਕੀਤਾ।  ਇਸ ਮੌਕੇ ਸ੍ਰੀ ਐਰੀ ਨੇ ਦੱਸਿਆਂ ਕਿ ਸਕੱਤਰ ਖੇਤੀਬਾੜੀ ਪੰਜਾਬ ਸ ਕਾਹਨ ਸਿੰਘ ਪੰਨੂੰ ਦੀ ਅਗਵਾਈ ਵਿੱਚ ਨਰਮੇ ਅਤੇ ਮੱਕੀ ਦੀ ਬਿਜਾਈ ਸਬੰਧੀ ਜਰੂਰੀ ਆਦੇਸ਼ ਦਿੱਤੇ ਗਏ ਹਨ।


ਉਨਾਂ ਦੱਸਿਆ ਕਿ ਇਸ ਵਾਰ ਕੁਦਰਤ ਵੀ ਸਾਥ ਦੇ ਰਹੀ ਹੈ ਸੋ ਕਿਸਾਨਾਂ ਨੂੰ ਵੱਧ ਤੋ ਵੱਧ ਨਰਮੇ ਦੀ ਬਿਜਾਈ ਕਰਨੀ ਚਾਹੀਦੀ ਹੈ ਤਾਂ ਝੋਨੇ ਵਿੱਚ ਆਉਣ ਵਾਲੀ ਲੇਬਰ ਦੀ ਸਮੱਸਿਆਂ ਦਾ ਹੱਲ ਕੀਤਾ ਜਾ ਸਕੇ। ਉਨਾਂ ਕਿਸਾਨਾਂ ਨੂੰ ਵਿਸਵਾਸ਼ ਦੁਆਇਆ ਕਿ ਨਰਮੇਂ ਦੀ ਬਿਜਾਈ ਲਈ ਪੀ.ਏ.ਯੂ. ਲੁਧਿਆਣਾ ਵੱਲੋ ਪ੍ਰਮਾਣਿਤ ਸਾਰੀਆਂ ਕਿਸਮਾਂ ਦਾ ਬੀਜ਼ ਹਰ ਬੀਜ਼ ਵਿਕਰੇਤਾਂ ਦੀ ਦੁਕਾਨ ਤੇ ਉਪਲਬਧ ਹੈ ਅਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆਂ ਪੇਸ਼ ਨਹੀ ਆਉਣ ਦਿੱਤੀ ਜਾਵੇਗੀ। ਮੀਟਿੰਗ ਦੌਰਾਨ ਡਾ ਜਲੌਰ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਨਰਮੇ ਦਾ ਪਿਛਲੇ ਸਾਲ 7200 ਹੈਕਟੇਅਰ ਰਕਬੇ ਦੇ ਮੁਕਾਬਲੇ 105000 ਹੈਕਟੇਅਰ ਦਾ ਟੀਚਾ ਹੈ। ਹੁਣ ਤੱਕ 43000 ਹੈਕਟੇਅਰ ਰਕਬੇ ਵਿੱਚ ਨਰਮੇ ਦੀ ਬਿਜਾਈ ਹੋ ਚੁੱਕੀ ਹੈ। ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆਂ ਕਿ  ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ 7500 ਹੈਕਟੇਅਰ ਮੱਕੀ ਦੀ ਬਿਜਾਈ ਦਾ ਟੀਚਾ ਮਿਲਿਆ ਹੈ। ਜਿਹੜੇ ਕਿਸਾਨ ਬਾਸਮਤੀ ਤੋ ਪਹਿਲਾ ਮੱਕੀ ਦੀ ਬਿਜਾਈ ਕਰਨੀ ਚਾਹੁੰਦੇ ਹਨ, ਉਹ ਆਪਣੇ ਬਲਾਕ ਨਾਲ ਸਬੰਧਤ ਏ.ਡੀ.ਓ ਨਾਲ ਸੰਪਰਕ ਕਰ ਸਕਦੇ ਹਨ। ਕਿਉਕਿ ਮੱਕੀ ਦੇ ਬੀਜ਼ ਉਪਰ ਵੀ ਸਰਕਾਰ ਵੱਲੋ 50 ਪ੍ਰਤੀਸ਼ਤ ਸਬਸਿਡੀ ਉਪਲਬਧ ਹੈ ਅਤੇ ਜਿਲੇ ਅੰਦਰ ਜਮੀਨ ਦੀ ਸਿਹਤ ਸੁਧਾਰ ਲਈ ਸਾਰੇ ਬਲਾਕ ਜੰਤਰ ਦਾ ਬੀਜ਼ ਵੀ 50 ਪ੍ਰਤੀਸ਼ਤ ਸਬਸਿਡੀ ਤੇ ਉਪਲਬਧ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੁਝ ਰਕਬੇ ਵਿੱਚ ਜੰਤਰ ਦੀ ਬਿਜਾਈ ਵੀ ਜਰੂਰ ਕਰਨ ਤਾਂ ਜੋ ਜਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਿਆ ਜਾ ਸਕੇ।
ਇਸ ਸਮੇਂ ਉਨਾਂ ਨਾਲ ਡਾ. ਗੁਰਪ੍ਰੀਤ ਸਿੰਘ ਖੇਤੀਬਾੜੀ ਅਫਸਰ, ਡਾ. ਹਸਨ ਸਿੰਘ ਖੇਤੀਬਾੜੀ ਅਫਸਰ, ਡਾ. ਕਰਨਜੀਤ ਸਿੰਘ ਪ੍ਰੋਜੈਕਟ ਡਾਇਰੈਕਰ ਆਤਮਾ, ਡਾ. ਸੁਖਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ, ਡਾ. ਜਗਤਾਰ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਅਤੇ ਡਾ. ਮਨਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਆਦਿ ਹਾਜਰ ਸਨ।

Leave a Reply

Your email address will not be published. Required fields are marked *

Back to top button