Malout News

ਸਿਹਤ ਵਿਭਾਗ ਦੀ ਟੀਮ ਵੱਲੋਂ ਡੇਂਗੂ ਪ੍ਰਭਾਵਿਤ ਏਰੀਏ ਦਾ ਕੀਤਾ ਜਾ ਰਿਹਾ ਸਰਵੇ

ਮਲੋਟ:- ਡਾ.ਰੰਜੂ ਸਿੰਗਲਾ ਸਿਵਲ ਸਰਜਨ ਵੱਲੋਂ ਜਾਰੀ ਹੁਕਮਾਂ ਤੇ  ਡਾ. ਵਿਕਰਮ ਅਸੀਜਾ ਤੇ ਡਾ. ਸੀਮਾ ਗੋਇਲ ਜਿਲ੍ਹਾ ਐਪਡੀਮੈਲੋਜਿਸਟ ਦੇ ਨਿਰਦੇਸ਼ਾ ਅਨੁਸਾਰ ਡਾ.ਰਸ਼ਮੀ ਚਾਵਲਾ ਸੀਨੀਅਰ ਮੈਡੀਕਲ ਅਫਸਰ ਮਲੋਟ ਅਤੇ ਡਾ.ਜਗਦੀਪ ਚਾਵਲਾ ਸੀਨੀਅਰ ਮੈਡੀਕਲ ਅਫਸਰ ਆਲਮਵਾਲਾ ਦੀ ਯੋਗ ਅਗਵਾਈ ਵਿੱਚ ਮਲੋਟ ਵਾਸੀਆਂ ਨੂੰ ਲਗਾਤਾਰ ਡੇਂਗੂ ਬਾਰੇ ਜਾਗਰੂਕ ਕੀਤਾ ਜਾ ਰਿਹਾ। ਇਸ ਸੰਬੰਧੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਉਹਨਾਂ ਏਰੀਆ ਵਿੱਚ ਸਰਵੇ ਕੀਤਾ ਜਾ ਰਿਹਾ ਹੈ ਜਿਨ੍ਹਾਂ ਏਰੀਆ ਵਿੱਚ ਡੇਂਗੂ ਦੇ ਮਰੀਜ ਆਏ ਹਨ। ਸੁਖਮੰਦਰ ਸਿੰਘ ਤੇ ਤਰਸੇਮ ਕੁਮਾਰ ਵੱਲੋਂ ਦੱਸਿਆ ਗਿਆ ਕਿ ਡੇਂਗੂ ਇੱਕ ਖਾਸ ਕਿਸਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਜਿਸਨੂੰ ਏਡੀਜ ਐਜੀਪਿਟੀ ਕਿਹਾ ਜਾਦਾ ਹੈ। ਇਸਦੇ ਕੱਟਣ ਨਾਲ ਬਹੁਤ ਤੇਜ ਬੁਖਾਰ, ਸਿਰ ਦਰਦ, ਜੀ ਕੱਚਾ ਹੋਣਾ, ਉਲਟੀਆਂ ਆਉਣੀਆਂ, ਮਾਸ਼ਪੇਸੀਆ ਤੇ ਜੋੜਾਂ ਵਿੱਚ ਦਰਦ ਹੋਣਾ ਡੇਂਗੂ ਹੋਣ ਦੀ ਨਿਸ਼ਾਨੀਆਂ ਹਨ। ਡੇਂਗੂ ਤੋ ਬਚਾਅ ਲਈ ਸਾਨੂੰ ਇਸ ਮੱਛਰ ਨੂੰ ਪੈਦਾ ਹੋਣ ਤੋ ਰੋਕਣਾ ਚਾਹੀਦਾ ਹੈ।

ਇਹ ਮੱਛਰ ਸਾਫ ਖੜੇ ਪਾਣੀ ਤੇ ਪੈਦਾ ਹੁੰਦਾ ਹੈ। ਇਸ ਲਈ ਸਾਨੂੰ ਉਹ ਸਾਰੇ ਸੋਮਿਆਂ ਨੂੰ ਜਿਸ ਵਿੱਚ ਪਾਣੀ ਲਗਾਤਾਰ ਖੜ੍ਹਾ ਰਹਿੰਦਾ ਨੂੰ ਹਫਤੇ ਵਿੱਚ ਇੱਕ ਵਾਰ ਸੁਕਾਉਣਾ ਚਾਹੀਦਾ ਹੈ। ਫਰਿੱਜਾਂ ਦੀਆ ਟਰੇਆਂ, ਛੱਤ ਉੱਪਰ ਰੱਖੀਆ ਪਾਣੀ ਵਾਲੀਆ ਅਣਢੱਕੀਆ ਟੈਂਕੀਆ, ਕੂਲਰਾਂ, ਗਮਲੇ, ਟਾਇਰ ਜਾਂ ਘਰ ਵਿੱਚ ਅਜਿਹਾ ਸਾਮਾਨ ਜਿਸ ਵਿੱਚ ਪਾਣੀ ਇੱਕਠਾ ਹੋ ਸਕਦਾ ਹੋਵੇ, ਨੂੰ ਹਫਤੇ ਵਿੱਚ ਇੱਕ ਵਾਰ ਜਰੂਰ ਸੁਕਾ ਕਿ ਧੁੱਪ ਲਗਵਾਉਣੀ ਚਾਹੀਦੀ ਹੈ। ਸੁਖਜੀਤ ਸਿੰਘ ਆਲਮਵਾਲਾ ਤੇ ਹਰਜੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਡਰਾਈ-ਡੇ ਦੇ ਤੌਰ ਮਨਾਇਆ ਜਾਂਦਾ ਹੈ। ਇਸ ਵਿੱਚ ਸਿਹਤ ਵਿਭਾਗ ਦਾ ਸਾਥ ਦੇਣਾ ਚਾਹੀਦਾ ਹੈ। ਬਹੁਤ ਡੂੰਘੀਆਂ ਥਾਵਾਂ ਜਿੱਥੇ ਪਾਣੀ ਇੱਕਠਾ ਹੁੰਦਾ ਹੈ ਨੂੰ ਜੇ ਸੰਭਵ ਹੋਵੇ ਤਾ ਮਿੱਟੀ ਨਾਲ ਭਰ ਦਿੱਤਾ ਜਾਵੇ ਜਾ ਉਸ ਵਿੱਚ ਕਾਲਾ ਤੇਲ ਪਾਇਆ ਜਾਵੇ। ਇਹ ਮੱਛਰ ਦਿਨ ਸਮੇਂ ਕੱਟਦਾ ਹੈ। ਸਾਨੂੰ ਦਿਨ ਸਮੇਂ ਪੂਰੀ ਬਾਹ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ। ਸੌਣ ਸਮੇਂ ਮੱਛਰਦਾਨੀ ਦੀ ਵਰਤੋ ਕਰਨੀ ਚਾਹੀਦੀ ਹੈ। ਜੇਕਰ ਕਿਸੇ ਵਿਅਕਤੀ ਨੂੰ ਡੇਂਗੂ ਹੋਣ ਦੇ ਲੱਛਣ ਹੋਣ ਤਾਂ ਉਸਨੂੰ ਆਪਣੇ ਨਜਦੀਕੀ ਸਰਕਾਰੀ ਹਸਪਤਾਲ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸਦਾ ਟੈਸਟ ਅਤੇ ਇਲਾਜ ਹਰੇਕ ਸਰਕਾਰੀ ਹਸਪਤਾਲ ਵਿੱਚ ਮੁਫਤ ਹੁੰਦਾ ਹੈ। ਇਸ ਮੌਕੇ ਹਰਮਿੰਦਰ ਸਿੰਘ, ਗੁਰਮੀਤ ਸਿੰਘ, ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ ਕਬਰਵਾਲਾ, ਗੁਰਜੰਟ ਸਿੰਘ, ਅਕਸ਼ੈ ,ਸੁਖਨਪਾਲ ਸਿੰਘ ਮੌਜੂਦ ਸਨ।

Back to top button