Punjab

ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਿਰ ਨੂੰ ਤੋੜਨ ਦੇ ਵਿਰੋਧ ਵਿਚ ਘੜਾ ਭੰਨ ਕੇ ਕੀਤਾ ਗਿਆ ਰੋਸ ਪ੍ਰਦਰਸ਼ਨ

ਬਠਿੰਡਾ – ਦਿੱਲੀ ਵਿਚ ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਿਰ ਨੂੰ ਤੋੜਨ ਦੇ ਵਿਰੋਧ ਵਿਚ ਬਠਿੰਡਾ ਵਿਖੇ ਜ਼ਿਲਾ ਪ੍ਰਧਾਨ ਜੋਗਿੰਦਰ ਸਿੰਘ ਦੀ ਅਗਵਾਈ ’ਚ ਵਰਕਰ ਫਾਇਰ ਬ੍ਰਿਗੇਡ ਚੌਕ ’ਤੇ ਬਸਪਾ ਸਰਕਾਰ ਦੇ ‘ਪਾਪਾਂ ਦਾ ਘੜਾ’ ਭੰਨ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜੋਗਿੰਦਰ ਸਿੰਘ ਨੇ ਮੰਦਿਰ ਨੂੰ ਤੁਰੰਤ ਦੁਬਾਰਾ ਬਣਵਾਉਣ ਦੇ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਲਗਾਤਾਰ ਦਲਿਤ ਵਰਗ ਨਾਲ ਭੇਦਭਾਵ ਤੇ ਧੱਕੇਸ਼ਾਹੀ ਕਰ ਰਹੀਆਂ ਹਨ, ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਜਮਾਲਪੁਰ ’ਚ ਵੀ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦਾ ਗੁਰਦੁਆਰਾ ਤੋੜਨ ਲਈ ਬੁਲਡੋਜ਼ਰ ਭੇਜ ਦਿੱਤੇ ਸਨ। ਉਨ੍ਹਾਂ ਮੰਗ ਕੀਤੀ ਕਿ ਦਲਿਤਾਂ ਨਾਲ ਭੇਦਭਾਵ ਬੰਦ ਕੀਤੇ ਜਾਣ। ਇਸ ਤੋਂ ਇਲਾਵਾ ਉਨ੍ਹਾਂ ਮੰਗ ਕੀਤੀ ਕਿ ਕੇਂਦਰ ਤੇ ਦਿੱਲੀ ਸਰਕਾਰ ਵੱਲੋਂ ਗ੍ਰਿਫਤਾਰ ਕੀਤੇ ਗਏ 96 ਲੋਕਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਇਸ ਮੌਕੇ ਜਨਰਲ ਸਕੱਤਰ ਰਾਜਿੰਦਰ ਰਾਜੂ, ਹਲਕਾ ਇੰਚਾਰਜ ਸੁਰੇਸ਼ ਰਾਹੀ, ਸੁਖਵਿੰਦਰ ਸਿੰਘ ਹਲਕਾ ਪ੍ਰਧਾਨ ਤੇ ਹੋਰ ਵਰਕਰ ਮੌਜੂਦ ਸਨ।

Leave a Reply

Your email address will not be published. Required fields are marked *

Back to top button