Malout News

ਡੀ.ਏ.ਵੀ. ਕਾਲਜ ਮਲੋਟ ਵਿਖੇ ਮਨਾਇਆ ਗਿਆ ਰਾਸ਼ਟਰੀ ਏਕਤਾ ਦਿਵਸ

ਮਲੋਟ:- ਡੀ.ਏ.ਵੀ. ਕਾਲਜ ਮਲੋਟ ਵਿਖੇ ਪ੍ਰਿੰਸੀਪਲ ਡਾ: ਅਰੁਣ ਕਾਲੜਾ ਦੀ ਅਗਵਾਈ ਵਿਚ ਐੱਨ.ਐੱਸ.ਐੱਸ ਪ੍ਰੋਗਰਾਮ ਅਫ਼ਸਰ ਅਤੇ ਐੱਨ.ਐੱਸ.ਐੱਸ ਵਲੰਟੀਅਰਾਂ ਵੱਲੋਂ ਰਾਸ਼ਟਰੀ ਏਕਤਾ ਦਿਵਸ ਮਨਾਇਆ ਗਿਆ। ਇਸ ਮੌਕੇ ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਡਾ: ਜਸਬੀਰ ਕੌਰ ਵਲੋਂ ਵਿਦਿਆਰਥੀਆਂ ਨੂੰ ਇਸ ਦਿਨ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਇਸ ਮੌਕੇ ਐੱਨ.ਐੱਸ.ਐੱਸ ਵਲੰਟੀਅਰਾਂ ਨੂੰ ਦੇਸ਼ ਵਿਚ ਰਾਸ਼ਟਰੀ ਏਕਤਾ ਕਾਇਮ ਰੱਖਣ ਲਈ ਸਹੁੰ ਚੁਕਾਈ ਗਈ । ਇਸ ਮੌਕੇ ਐੱਨ.ਐੱਸ.ਐੱਸ ਵਲੰਟੀਅਰ ਨੀਨਾ, ਪ੍ਰੇਰਨਾ, ਐਨੀ, ਨਿਸ਼ਾ ਨੇ ਰਾਸ਼ਟਰੀ ਏਕਤਾ ਦਿਵਸ ‘ਤੇ ਆਪਣੇ ਵਿਚਾਰ ਰੱਖੇ। ਇਸ ਮੌਕੇ ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਪ੍ਰੋ. ਪਦਮ ਪਠੇਲਾ, ਪ੍ਰੋ. ਰਿੰਪੂ, ਪ੍ਰੋ.ਰਾਮ ਮਨੋਜ, ਵਿੱਕੀ ਕਾਲੜਾ, ਪ੍ਰੋ. ਵੰਦਨਾ, ਪ੍ਰੋ. ਸੰਦੀਪ, ਪ੍ਰੋ. ਕੋਮਲ ਅਤੇ ਪ੍ਰੋ. ਪ੍ਰਿਯੰਕਾ ਆਦਿ ਵੀ ਸ਼ਾਮਿਲ ਹੋਏ ।

Leave a Reply

Your email address will not be published. Required fields are marked *

Back to top button