Malout News

ਸਮਾਜਸੇਵੀ ਸੰਸਥਾ ਮਲੋਟ ਹਾਇਰ ਐਜੂਕੇਸ਼ਨ ਫੰਡ ਨੇ ਆਰਥਿਕ ਤੌਰ ‘ਤੇ ਪੱਛੜੇ ਅਤੇ ਹੋਣਹਾਰ ਵਿਦਿਆਰਥੀਆਂ ਲਈ ਦਿੱਤੀ ਮਾਲੀ ਸਹਾਇਤਾ

ਮਲੋਟ:- ਡੀ.ਏ.ਵੀ ਕਾਲਜ ਮਲੋਟ ਵਿਖੇ ਮਲੋਟ ਦੀ ਹਾਇਰ ਐਜੂਕੇਸ਼ਨ ਫੰਡ ਕਮੇਟੀ ਨੇ ਸ਼ਿਰਕਤ ਕੀਤੀ। ਇਹ ਕਮੇਟੀ ਗਰੀਬ ਵਿਦਿਆਰਥੀਆਂ ਨੂੰ ਵਿੱਦਿਆ ਹਾਸਿਲ ਕਰਨ ਵਿੱਚ ਆ ਰਹੀਆਂ ਆਰਥਿਕ ਤੰਗੀਆਂ ਨੂੰ ਧਿਆਨ ਵਿੱਚ ਰੱਖਦਿਆਂ ਆਰਥਿਕ ਸਹਾਇਤਾ ਦਿੰਦੀ ਹੈ। ਇਸ ਕਮੇਟੀ ਨੇ ਡੀ.ਏ.ਵੀ ਕਾਲਜ ਮਲੋਟ ਦੇ ਵਿਦਿਆਰਥੀਆਂ, ਜੋ ਕਿ ਆਰਥਿਕ ਪੱਖੋਂ ਆਪਣੀ ਪੜ੍ਹਾਈ ਪੂਰੀ ਕਰਨ ਵਿੱਚ ਅਸੱਮਰਥ ਸਨ, ਦੀ ਸੂਚੀ ਮੰਗੀ। ਕਾਲਜ ਦੇ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਨੇ ਦੱਸਿਆ ਕਿ ਉਹਨਾਂ ਨੇ ਕੁੱਲ 29 ਵਿਦਿਆਰਥੀਆਂ ਦੀ ਸੂਚੀ ਇਸ ਸੰਸਥਾ ਨੂੰ ਭੇਜੀ ਸੀ।

ਇਸ ਸੰਸਥਾ ਦੇ ਸਰਪ੍ਰਸਤ ਪ੍ਰੋ. ਵਾਈ.ਪੀ. ਮੱਕੜ, ਡਾ. ਮੇਘ ਰਾਜ ਗੋਇਲ, ਐਡਵਰਡਗੰਜ ਪਬਲਿਕ ਵੈੱਲਫੇਅਰ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਗੁਰਚਰਨ ਗਰੋਵਰ, ਐਡਵੋਕੇਟ ਜੀਵਨਜੋਤ ਸਿੰਘ ਬੇਦੀ, ਸੁਦਰਸ਼ਨ ਜੱਗਾ, ਰਾਕੇਸ਼ ਜੈਨ, ਹਰਵਿੰਦਰ ਸੀਚਾ, ਪ੍ਰੋ. ਰਾਜ ਕੁਮਾਰ ਗੋਇਲ, ਹਰਭਜਨ ਪ੍ਰੀਆਦਰਸ਼ੀ ਅਤੇ ਕਮੇਟੀ ਦੇ ਹੋਰ ਪਤੰਵਤੇ ਸੱਜਣਾਂ ਨੇ ਕਾਲਜ ਨੂੰ 87000/- ਰੁ. ਦੀ ਰਾਸ਼ੀ ਇਹਨਾਂ ਵਿਦਿਆਰਥੀਆਂ ਦੀ ਆਰਥਿਕ ਮੱਦਦ ਕਰਨ ਲਈ ਕਾਲਜ ਦੇ ਪ੍ਰਿੰਸੀਪਲ ਸੁਭਾਸ਼ ਗੁਪਤਾ ਨੂੰ ਦਿੱਤੀ। ਉਹਨਾਂ ਨੇ ਇਸ ਨੇਕ ਯੋਗਦਾਨ ਲਈ ਕਮੇਟੀ ਦੇ ਸਾਰੇ ਪਤਵੰਤੇ ਸੱਜਣਾਂ ਦਾ ਦਿਲੋਂ ਧੰਨਵਾਦ ਕੀਤਾ।

Author: Malout Live

Leave a Reply

Your email address will not be published. Required fields are marked *

Back to top button