Malout News

ਡੀ. ਏ. ਵੀ. ਕਾਲਜ, ਮਲੋਟ ਵਿਖੇ ਸੜਕ ਸੁਰੱਖਿਆ ਮਾਹ ਤੇ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ

ਮਲੋਟ :- ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਡੀ.ਏ.ਵੀ. ਕਾਲਜ, ਮਲੋਟ ਵਿਖੇ ‘ਸੜਕ ਸੁਰੱਖਿਆ ਸਪਤਾਹ’ ਮਨਾਇਆ ਜਾ ਰਿਹਾ ਹੈ ਜਿਸ ਦਾ ਵਿਸ਼ਾ ਹੈ ‘ਸੜਕ ਸੁਰਕਸ਼ਾ ਜੀਵਨ ਰਕਸ਼ਾ’। ਇਸ ਦੇ ਤਹਿਤ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਐਨ. ਐਸ. ਐਸ. ਵਿਭਾਗ ਦੁਆਰਾ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਅਤੇ ਸਟਾਫ ਨੇ ਮਾਸਕ ਪਹਿਣ ਕੇ ਸੜਕ ਸੁਰੱਖਿਆ ਨਿਯਮਾਂ ਨੂੰ ਅਪਨਾਉਣ ਲਈ ਸਹੁੰ ਚੁੱਕੀ।

ਇਸ ਮੌਕੇ ਤੇ ਐਨ. ਐਸ. ਐਸ. ਵਿਭਾਗ ਦੇ ਪ੍ਰੋਗਰਾਮ ਅਫਸਰ- ਡਾ. ਜਸਬੀਰ ਕੌਰ, ਸ਼੍ਰੀ ਰਾਮ ਮਨੋਜ ਸ਼ਰਮਾ, ਰਿੰਪੂ ਅਤੇ ਵਿੱਕੀ ਕਾਲੜਾ ਤੋਂ ਇਲਾਵਾ ਡਾ. ਅਰੁਣ ਕੁਮਾਰ, ਡਾ. ਮੇਘ ਰਾਜ ਗੋਇਲ, ਸਟਾਫ ਸੈਕਟਰੀ ਡਾ. ਬ੍ਰਹਮਵੇਦ ਸ਼ਰਮਾ, ਤਜਿੰਦਰ ਕੌਰ, ਨੀਲਮ ਭਾਰਦਵਾਜ ਅਤੇ ਇਕਬਾਲ ਕੌਰ ਵੀ ਸ਼ਾਮਲ ਸਨ।

Leave a Reply

Your email address will not be published. Required fields are marked *

Back to top button