Malout News

5 ਦਿਨਾਂ ਦੇ ਏ.ਟੀ.ਸੀ. ਕੈਂਪ ਵਿਚ ਡੀ.ਏ.ਵੀ. ਕਾਲਜ, ਮਲੋਟ ਦੇ ਐਨ.ਸੀ.ਸੀ. ਗਰਲਜ਼ ਕੈਡੇਟਸ ਦੁਆਰਾ ਸ਼ਾਨਦਾਰ ਪ੍ਰਦਰਸ਼ਨ

ਮਲੋਟ  :- 6 ਪੰਜਾਬ ਬਟਾਲੀਅਨ ਮਲੋਟ ਵੱਲੋਂ ਏ.ਟੀ.ਸੀ. ਕੈਂਪ ਵਿਚ ਡੀ.ਏ.ਵੀ. ਕਾਲਜ, ਮਲੋਟ ਦੇ ਐਨ.ਸੀ.ਸੀ. ਕੈਡਟਾਂ ਨੇ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਕੈਂਪ ਵਿੱਚ ਕੈਂਪ ਐਡਜੁਡੈਂਟ ਦੀ ਭੂਮਿਕਾ ਨਿਭਾਉਣ ਵਾਲੀ ਏ. ਐਨ. ਓ. ਲੈਫਟੀਨੈਂਟ ਡਾ: ਮੁਕਤਾ ਮੁਤਨੇਜਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਆਸ ਪਾਸ ਦੇ 14 ਕਾਲਜਾਂ ਦੇ 187 ਕੈਡਿਟਸ ਨੇ ਹਿੱਸਾ ਲਿਆ।

ਡੀ.ਏ.ਵੀ. ਕਾਲਜ ਮਲੋਟ ਦੇ ਚਾਰ ਕੈਡਟਾਂ- ਨੇਹਾ ਕੁਮਾਰੀ ਗੁਪਤਾ ਨੇ ਗਾਰਡ ਆਫ
ਆਨਰ ਵਿੱਚ, ਇਸ਼ਿਕਾ ਅਤੇ ਸਨੇਹਾ ਨੇ ਪਾਇਲਟ ਵਿੱਚ ਅਤੇ ਕਿਰਨ ਬਾਲਾ ਨੇ ਕਾਲਜ ਸੀਨੀਅਰ ਵਜੋਂ ਵੱਖ ਵੱਖ ਮੁਕਾਬਲਿਆਂ ਵਿੱਚ ਸੋਨੇ ਦੇ ਤਗਮੇ ਜਿੱਤੇ। ਪ੍ਰਿੰਸੀਪਲ ਡਾ: ਏਕਤਾ ਖੋਸਲਾ ਨੇ ਇੰਚਾਰਜ, ਜੇਤੂਆਂ ਅਤੇ ਭਾਗ ਲੈਣ ਵਾਲਿਆਂ ਨੂੰ ਵਧਾਈ ਦਿੱਤੀ। ਸੀ.ਓ. ਕਰਨਲ ਅਮਿਤ ਡੰਗਵਾਲ ਨੇ ਇਨ੍ਹਾਂ ਪ੍ਰਾਪਤੀਆਂ ਲਈ ਕੈਡਿਟਾਂ ਦੀ ਭਰਪੂਰ ਸ਼ਲਾਘਾ ਕੀਤੀ।

Leave a Reply

Your email address will not be published. Required fields are marked *

Back to top button