Malout News

ਡੀ. ਏ. ਵੀ. ਕਾਲਜ, ਮਲੋਟ ਦੇ ਵਿਦਿਆਰਥੀਆਂ ਦੀ ਸੇਤੀਆ ਪੇਪਰ ਮਿੱਲ ਵਿੱਚ ਪਲੇਸਮੈਂਟ

ਮਲੋਟ :- ਡੀ. ਏ. ਵੀ. ਕਾਲਜ, ਮਲੋਟ ਦੇ ਪਲੇਸਮੈਂਟ ਸੈੱਲ ਦੇ ਯਤਨਾਂ ਨਾਲ ਤਿੰਨ ਵਿਦਿਆਰਥੀਆਂ ਦੀ ਪਲੇਸਮੈਂਟ, ਸੇਤੀਆ ਪੇਪਰ ਮਿੱਲ ਵਿੱਚ ਹੋਈ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਦੱਸਿਆ ਕਿ ਪ੍ਰੋ. ਸੁਦੇਸ਼ ਗਰੋਵਰ, ਡੀਨ ਸਟੂਡੈਂਟ ਵੈਲਫੇਅਰ ਦੇ ਸਹਿਯੋਗ ਨਾਲ ਕਾਲਜ ਵਿੱਚ ਸੇਤੀਆ ਪੇਪਰ ਮਿੱਲ ਲਈ ਪਲੇਸਮੈਂਟ ਡਰਾਈਵ ਕੀਤੀ ਗਈ ਅਤੇ ਬੀ. ਐਸ. ਸੀ. ਨਾਨ ਮੈਡੀਕਲ ਦੇ ਤਿੰਨ ਵਿਦਿਆਰਥੀਆਂ ਦੀ ਕੈਮਿਸਟ ਐਨਾਲਿਸਟ ਦੇ ਤੋਰ ਤੇ ਚੋਣ ਹੋਈ।

ਲਵਪ੍ਰੀਤ ਰਾਮ, ਅਭਿਨਵ ਅਰੋੜਾ ਅਤੇ ਲਖਵਿੰਦਰ ਸਿੰਘ ਨੂੰ ਇੰਟਰਵਿਊ ਅਤੇ ਟੈਸਟ ਦੇ ਆਧਾਰ ਤੇ ਚੁਣਿਆ ਗਿਆ। ਪਿ੍ੰਸੀਪਲ ਡਾ. ਏਕਤਾ ਖੋਸਲਾ, ਸ਼੍ਰੀ ਸੁਦੇਸ਼ ਗਰੋਵਰ ਅਤੇ ਡਾ. ਅਰੁਣ ਕੁਮਾਰ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਤਹਿ ਦਿਲੋਂ ਵਧਾਈ ਦਿੱਤੀ।

Leave a Reply

Your email address will not be published. Required fields are marked *

Back to top button