District News

ਡੀ.ਏ.ਵੀ ਕਾਲਜ, ਮਲੋਟ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ

ਮਲੋਟ :- ਡੀ.ਏ.ਵੀ ਕਾਲਜ, ਮਲੋਟ ਦੀ ਸਟੂਡੈਂਟ ਕੌਂਸਲ ਦੁਆਰਾ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਅਗਵਾਈ ਅਤੇ ਡੀਨ, ਸਟੂਡੈਂਟ ਵੈਲਫੇਯਰ, ਸ਼੍ਰੀ ਸੁਦੇਸ਼ ਗਰੋਵਰ ਦੇ ਸਹਿਯੋਗ ਨਾਲ ਅਧਿਆਪਕ ਦਿਵਸ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਰਸਮੀ ਤੌਰ ਤੇ ਗਿਆਨ ਜਯੋਤੀ ਜਗਾ ਕੇ ਕੀਤੀ ਗਈ। ਇਸ ਤੋਂ ਬਾਅਦ ਅਧਿਆਪਕਾਂ ਅਤੇ ਸਾਰੇ ਭਾਗੀਦਾਰਾਂ ਦਾ ਰਸਮੀ ਸਵਾਗਤ ਕੀਤਾ ਗਿਆ। ਇਸ ਉਪਰੰਤ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਗਈਆਂ।

ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਵਿਦਿਆਰਥੀਆਂ ਨੂੰ ਉਹਨਾਂ ਦੇ ਭਵਿੱਖ ਲਈ ਪ੍ਰੇਰਿਤ ਕਰਨ ਲਈ ਅਧਿਆਪਕ ਦਿਵਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਮੌਕੇ ਡਾ. ਅਰੁਣ ਕਾਲੜਾ, ਸ਼੍ਰੀਮਤੀ ਇਕਬਾਲ ਕੌਰ, ਡਾ. ਜਸਬੀਰ ਕੌਰ, ਨੀਲਮ ਭਾਰਦਵਾਜ, ਡਾ. ਮੁਕਤਾ ਮੁਟਨੇਜਾ, ਡਾ. ਵਿਨੀਤ ਕੁਮਾਰ,ਸ਼੍ਰੀ ਰਾਮ ਮਨੋਜ ਸ਼ਰਮਾ, ਸ਼੍ਰੀ ਦੀਪਕ ਅਗਰਵਾਲ,ਸ਼੍ਰੀਮਤੀ ਰਿੰਪੂ, ਅਤੇ ਸਾਹਿਲ ਗੁਲਾਟੀ ਵੀ ਮੌਜੂਦ ਸਨ।

Show More

Leave a Reply

Your email address will not be published. Required fields are marked *

Back to top button
Close
Close
WhatsApp Any Help Whatsapp