Malout News

ਡੀ. ਏ. ਵੀ. ਕਾਲਜ, ਮਲੋਟ ਵਿਖੇ ਖੂਨਦਾਨ ਕੈਂਪ ਦਾ ਆਯੋਜਨ

ਮਲੋਟ :- ਡੀ. ਏ. ਵੀ. ਕਾਲਜ, ਮਲੋਟ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ NSS ਵਿਭਾਗ ਵਲੋਂ ਸਹਿਯੋਗ ਜਨ ਸੇਵਾ ਸੰਸਥਾਨ ਮਲੋਟ ਦੇ ਸਾਥ ਨਾਲ ਸ੍ਰੀਮਤੀ ਅਨੀਤਾ ਗਰੋਵਰ ਦੀ ਯਾਦ ਵਿਚ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਅਤੇ ਸਿਵਲ ਹਸਪਤਾਲ, ਮਲੋਟ ਦੇ ਸੀਨੀਅਰ ਮੈਡੀਕਲ ਅਫਸਰ ਡਾ. ਰਸ਼ਮੀ ਚਾਵਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। NGO ਦੇ ਕੋਆਰਡੀਨੇਟਰ ਮਨੋਜ ਅਸੀਜਾ ਨੇ ਦੱਸਿਆ ਕਿ ਅੱਜ ਲਗਭੱਗ 40 ਵਿਅਕਤੀਆਂ ਨੇ ਖੂਨ ਦਾਨ ਕੀਤਾ ਹੈ। ਇਨ੍ਹਾਂ ਵਿਅਕਤੀਆਂ ਨੂੰ ਪਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਕੈਂਪ ਦਾ ਮਕਸਦ ਜ਼ਰੂਰਤਮੰਦਾਂ ਦੀ ਲੋੜ ਨੂੰ ਪੂਰਾ ਕਰਨਾ ਹੈ। ਇਸ ਮੌਕੇ ਤੇ ਸਹਿਯੋਗ ਜਨ ਸੇਵਾ ਸੰਸਥਾ ਵੱਲੋਂ ਕਾਲਜ ਦੇ ਮਹਿਲਾ ਸਟਾਫ਼ ਨੂੰ ਸਮ੍ਰਿਤੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਦੋ ਜਰੂਰਤਮੰਦ ਇਸਤਰੀਆਂ ਨੂੰ ਸਿਲਾਈ ਮਸ਼ੀਨਾਂ ਵੀ ਵੰਡੀਆਂ ਗਈਆਂ। ਇਸ ਅਵਸਰ ਤੇ ਐੱਨ. ਐੱਸ. ਐੱਸ. ਪ੍ਰੋਗਰਾਮ ਅਫ਼ਸਰ- ਡਾ. ਜਸਬੀਰ ਕੌਰ ਰਾਮ ਮਨੋਜ ਸ਼ਰਮਾ, ਰਿੰਪੂ ਭਠੇਜਾ, ਵਿੱਕੀ ਕਾਲੜਾ, ਸਟਾਫ਼ ਸੈਕਟਰੀ ਡਾ. ਬ੍ਰਹਮਵੇਦ ਸ਼ਰਮਾ, ਡਾ. ਮੇਘ ਰਾਜ ਗੋਇਲ, ਡਾ. ਮੁਕਤਾ ਮੁਤਨੇਜਾ, ਦੀਪਕ ਅਗਰਵਾਲ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਜੰਗਬਾਜ ਸ਼ਰਮਾ, ਰਜਿੰਦਰ
ਪਪਨੇਜਾ, ਸ਼ੁਸ਼ੀਲ ਗਰੋਵਰ ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *

Back to top button