Malout News

ਸ਼ਿਸ਼ੂ ਪਬਲਿਕ ਸਕੂਲ ਵਿਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ

ਮਲੋਟ:- ਸ਼ਿਸ਼ੂ ਪਬਲਿਕ ਸਕੂਲ ਥੇੜੀ ਸਾਹਿਬ ਵਿਖ਼ੇ ਅੱਜ ਬਚਿਆਂ ਅਤੇ ਅਧਿਆਪਕਾ ਨੇ ਲੋਹੜੀ ਦਾ ਤਿਉਹਾਰ ਮਨਾਇਆ l ਜਿਸ ਦੀ ਸ਼ੁਰੂਆਤ ਸਕੱਤਰ ਸ਼੍ਰੀ ਬਿੰਦਰ ਬਾਂਸਲ, ਪ੍ਰਿੰਸੀਪਲ ਗੀਤਾ ਬਾਂਸਲ ਨੇ ਲੋਹੜੀ ਦੀ ਮਹੱਤਤਾ ਬਾਰੇ ਦੱਸ ਕੇ ਕੀਤੀ l ਜਿਸ ਵਿਚ ਸ਼ਮਸ਼ੇਰ ਸਿੰਘ ਨੇ ਆਪਣੀ ਸਪੀਚ ਪੇਸ਼ ਕੀਤੀ l ਇਸ ਸਮੇ ਬਚਿਆਂ ਨੇ ਰੰਗਾਂ ਰੰਗ ਪ੍ਰੋਗਰਾਮ ਕੀਤਾ l

ਜਿਸ ਵਿੱਚ ਗਿੱਧਾ, ਭੰਗੜਾ, ਡਾਂਸ, ਪੋਇਮ, ਗੀਤ ਗਾਏ ਮਨਜੋਤ ਸਿੰਘ ਨੇ ਸੱਭਿਆਚਾਰ ਗੀਤ ਗਾਇਆ ਸੋਨੀਆ ਨੇ ਸਪੀਚ ਬੋਲੀ, ਜੀਵਕਾ ਗਰੁੱਪ ਨੇ ਡਾਂਸ ਕੀਤਾ ਬਚਿਆਂ ਲੋਹੜੀ ਮੰਗਣ ਵਾਲੇ ਗੀਤ ਵੀ ਗਾਏ l ਸਮੂਹ ਸਟਾਫ਼ ਅਤੇ ਬੱਚਿਆਂ ਨੇ ਲੋਹੜੀ ਦੇ ਸੇਕ ਦਾ ਨਿੱਘ ਮਾਣਿਆ ਇਸ ਤਰਾਂ ਬਚਿਆਂ ਨੇ ਇਸ ਪ੍ਰੋਗਰਾਮ ਦਾ ਖੂਬ ਅਨੰਦ ਮਾਣਿਆ l

Leave a Reply

Your email address will not be published. Required fields are marked *

Back to top button