District NewsMalout News

ਐੱਸ.ਡੀ ਸੀਨੀ. ਸੈਕੰ. ਸਕੂਲ ਮਲੋਟ ਦੇ ਵਿਦਿਆਰਥੀਆਂ ਦਾ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਰਿਹਾ ਪ੍ਰਦਰਸ਼ਨ

ਮਲੋਟ: ਗੁਰੂ ਗੋਬਿੰਦ ਸਿੰਘ ਸਟੇਡੀਅਮ ਸ਼੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ਦੌਰਾਨ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੇ ਅਨੀਕੇਤ ਗਲਹੋਤਰਾ ਅਤੇ ਕਾਰਤਿਕ ਛਾਬੜਾ ਨੇ ਟੇਬਲ ਟੈਨਿਸ U-14 (ਲੜਕਿਆਂ) ਮੁਕਾਬਲੇ ਵਿੱਚ ਜ਼ਿਲ੍ਹੇ ਵਿੱਚੋਂ ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਦੌਰਾਨ ਉਹਨਾਂ ਨੇ ਮੋਹਾਲੀ ਵਿੱਚ ਹੋਣ ਜਾ ਰਹੀਆਂ

ਟੇਬਲ ਟੈਨਿਸ U-14 ਲੜਕਿਆਂ ਦੀਆਂ ਸਟੇਟ ਪੱਧਰੀ ਖੇਡਾਂ ਵਿੱਚ ਆਪਣੀ ਜਗ੍ਹਾ ਪੱਕੀ ਕਰ ਕੇ ਆਪਣੇ ਸਕੂਲ ਅਤੇ ਮਲੋਟ ਸ਼ਹਿਰ ਦਾ ਨਾਮ ਰੋਸ਼ਨ ਕੀਤਾ। ਇਸ ਅਵਸਰ ਮੌਕੇ ਸੰਸਥਾ ਦੀ ਮੈਨੇਜਿੰਗ ਕਮੇਟੀ ਮੈਂਬਰਾਂ ਅਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਨੀਰੂ ਬਠਲਾ ਵਾਟਸ ਵੱਲੋਂ ਜੇਤੂ ਵਿਦਿਆਰਥੀਆਂ, ਫਿਜ਼ੀਕਲ ਇੰਚਾਰਜ ਰਾਹੁਲ ਸ਼ਰਮਾ ਅਤੇ ਸਕੂਲ ਦੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ।

Author: Malout Live

Leave a Reply

Your email address will not be published. Required fields are marked *

Back to top button