District NewsMalout News

ਕੱਲ੍ਹ ਨੂੰ 11 ਵਜੇ ਹੋਵੇਗੀ ਬੀ.ਕੇ.ਯੂ ਏਕਤਾ ਉਗਰਾਹਾਂ ਦੀ ਜਿਲ੍ਹਾ ਪੱਧਰੀ ਮੀਟਿੰਗ

ਮਲੋਟ:- ਕੱਲ੍ਹ 15 ਜੁਲਾਈ ਨੂੰ ਸਥਾਨਕ ਦਾਣਾ ਮੰਡੀ ਦੇ ਵਾਟਰ ਵਰਕਸ ਮਲੋਟ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਇੱਕ ਜਰੂਰੀ ਮੀਟਿੰਗ ਕੀਤੀ ਜਾਵੇਗੀ। ਇਸ ਦੌਰਾਨ ਜਾਣਕਾਰੀ ਦਿੰਦਿਆ ਬੀ.ਕੇ.ਯੂ ਉਗਰਾਹਾਂ ਬਲਾਕ ਮਲੋਟ ਦੇ ਆਗੂ ਕੁਲਦੀਪ ਸਿੰਘ ਕਰਮਗੜ੍ਹ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਜਿਲ੍ਹੇ ਦੇ ਚਾਰੇ ਬਲਾਕਾਂ ਦੇ ਕਿਸਾਨ ਆਗੂ ਇਕੱਤਰ ਹੋਣਗੇ। ਇਸ ਮੀਟਿੰਗ ਦੇ ਮੁੱਖ ਏਜੰਡੇ ਕਿ ਐੱਸ.ਕੇ.ਐੱਮ ਦੇ ਦਿੱਤੇ ਸੱਦੇ ਤੇ 31 ਜੁਲਾਈ ਨੂੰ ਦੇਸ਼ ਵਿਆਪੀ ਚੱਕਾ ਜਾਮ ਕਰਨ ਬਾਰੇ ਵਿਚਾਰ ਚਰਚਾ ਕਰਨਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਪਾਣੀਆਂ ਨੂੰ ਜ਼ਹਿਰੀਲਾ ਕਰਨ ਵਾਲੀਆਂ ਦੋਸ਼ੀ ਕਾਰਪੋਰੇਟ ਕੰਪਨੀਆਂ ਵਿਰੁੱਧ 21 ਤੋਂ 25 ਜੁਲਾਈ ਤੱਕ ਦਿਨ-ਰਾਤ ਦੇ ਪੰਜ ਰੋਜ਼ੇ ਧਰਨੇ ਦੇਣ ਬਾਰੇ ਵੀ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਅੱਗੇ ਕਿਹਾ ਕਿ ਇਹ ਧਰਨੇ ਕਿੱਥੇ, ਕਦੋਂ ਤੇ ਕਿੰਨੇ ਵਜੇ ਦੇਣੇ ਹਨ, ਇਸ ਬਾਰੇ ਸਾਰੇ ਬਲਾਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ।

Author: Malout Live

Leave a Reply

Your email address will not be published. Required fields are marked *

Back to top button