Mini Stories

  • ਚਿੜੀ

    ਕੰਮ ਖ਼ਤਮ ਕਰ ਜੰਗਲ ਵਿਚੋਂ ਵਾਪਸ ਘਰ ਆ ਰਹੇ ਬਜ਼ੁਰਗ ਨੂੰ ਰਸਤੇ ਵਿਚ ਇਕ ਜ਼ਖਮੀ ਚਿੜੀ ਮਿਲੀ। ਬਜ਼ੁਰਗ ਚਿੜੀ ਨੂੰ…

    Read More »
  • ਪੁੱਠੇ ਪੈਰਾਂ ਵਾਲਾ

    ਸਭ ਤੋਂ ਵੱਡੀ ਗੱਲ ਇਹ ਹੈ ਕਿ ਕੋਈ ਬੰਦਾ ਐਹੋ ਜਿਹਾ ਨਹੀਂ, ਜਿਸ ਨੇ ਸੋਲ੍ਹਾਂ ਸਾਲ ਦੀ ਉਮਰ ਤੋਂ ਲੈ…

    Read More »
  • ਜਾਨਵਰ

    ਠੰਡ ਦਾ ਜ਼ੋਰ ਸੀ ਅਤੇ ਕਦੇ-ਕਦਾਈ ਹੁੰਦੀ ਹਲਕੀ-ਹਲਕੀ ਬਰਸਾਤ ਠੰਡ ਦੀ ਪਕੜ ਨੁੰ ਹੋਰ ਜਿਆਦਾ ਮਜ਼ਬੂਤ ਕਰ ਰਹੀ ਸੀ। ਬਾਜ਼ਾਰ…

    Read More »
  • ਰਿਸ਼ਤਿਆਂ ਦਾ ਕਤਲ

    ਸਰਬਜੀਤ ਦੀ ਕੇਸ ਫਾਈਲ ਦਿੰਦਿਆਂ ਮੇਰੇ ਸੁਪਰਵਾਈਜ਼ਰ ਕਿਹਾ, ‘‘ਇਹ ਪੰਜਾਬੀ ਲੜਕੀ ਦਾ ਕੇਸ ਆ। 15 ਸਾਲਾ ਸਰਬਜੀਤ ਨੇ ਦੋਸ਼ ਲਾਇਆ…

    Read More »
  • ਦੇਵ ਪੁਰਸ਼…!

    ਬਲਕਾਰ ਨੇ ਕਦੇ ਵੀ ਉਸ ਰੇਲਵੇ ਲਾਈਨ ਦੀ ਪ੍ਰਵਾਹ ਨਹੀਂ ਕੀਤੀ ਜਿਸ ਤੇ ਨਾ ਤਾਂ ਫਾਟਕ ਬਣਿਆ ਹੋਇਆ ਸੀ ਅਤੇ…

    Read More »
  • ਬਰਾਬਰਤਾ

    ਅੱਜ ਜਦੋਂ ਮੈ ਰੇਡੀਉ ਤੇ ਪ੍ਰੋਗਰਾਮ ਕਰ ਕੇ ਘਰ ਆਈ ਤਾਂ ਫੋਨ ਦੀ ਰਿੰਗ ਵਜ ਰਹੀ ਸੀ। ਫੋਨ ਚੁੱਕਦੇ ਹੀ…

    Read More »
  • ਪ੍ਰਿਥਮ ਭਗੌਤੀ ਸਿਮਰ ਕੈ

    ਨਿਤਨੇਮ ਦਾ ਪਾਠ ਜਪਦਿਆਂ, ਊਂਧੀ ਪਾਈ ਬੈਠੇ ਜੱਥੇਦਾਰ ਭਾਗ ਸਿੰਘ ਨੇ ਨਿਗਾਹ ਉਤਾਂਹ ਅਕਾਸ਼ ਵੱਲ ਘੁੰਮਾਈ। ਚਾਰੋਂ ਪਾਸਿਆਂ ਤੋਂ ਅਸਮਾਨ…

    Read More »
  • ਬਦਲਦੇ ਦੇ ਰਿਸ਼ਤੇ

    ਮਨਜੀਤ ਜਸਪਾਲ ਦੀ ਉਡੀਕ ਕਰ ਰਹੀ ਸੀ, ਪਰ ਜਸਪਾਲ ਨਾ ਆਇਆ । ਸ਼ਾਮ ਦੇ ਪੰਜ ਵੱਜਣ ਦਾ ਸਮਾਂ ਹੋ ਗਿਆ…

    Read More »
  • ਸੀਰੀ

    ਜਦ ਲੋਕਾਂ ਨੇ ਕੁਲਬੀਰ ਨੂੰ ਉਸ ਦੇ ਬਾਪ ਵੱਲੋਂ ‘ਬੇਦਖ਼ਲ’ ਕਰਨ ਦੀ ਖ਼ਬਰ ਅਖ਼ਬਾਰਾਂ ਵਿਚ ਪੜ੍ਹੀ ਤਾਂ ਸਭ ਦਾ ਹੈਰਾਨੀ ਨਾਲ ਮੂੰਹਖੁੱਲ੍ਹਾ ਹੀ ਰਹਿ ਗਿਆ। ਸਾਰਾ ਪਿੰਡ ਸਤੰਭ ਸੀ। ਗੁਰਵੰਤ ਸਿੰਘ ਵੱਲੋਂ ਆਪਣੇ ਹੀ ਇਕਲੌਤੇ ਪੁੱਤਰ ਨੂੰ ਬੇਦਖ਼ਲ ਕਰਨਾ ਲੋਕਾਂ ਦੇ ਸੰਘਹੇਠੋਂ ਨਹੀਂ ਉੱਤਰ ਰਿਹਾ ਸੀ। ਗੁਰਵੰਤ ਸਿੰਘ ਤਾਂ ਆਪਣੇ ‘ਕੱਲੇ-‘ਕੱਲੇ ਪੁੱਤਰ ‘ਤੇ ਜਾਨ ਵਾਰਦਾ ਸੀ, ਲਹੂ ਡੋਲ੍ਹਦਾ ਸੀ। ਕੁਲਬੀਰ ਦੇਇਕ ਬੋਲ ‘ਤੇ ਗੁਰਵੰਤ ਸਿੰਘ ਆਪਣੇ ਆਪ ਨੂੰ ਸ਼ਰੇਆਮ ਨਿਲਾਮ ਕਰ ਸਕਦਾ ਸੀ। ਉਹ ਆਪਣੇ ਇਕਲੌਤੇ ਪੁੱਤਰ ਦੇ ਮੂੰਹੋਂ ਨਿਕਲੀਗੱਲ ਭੁੰਜੇ ਨਹੀਂ ਡਿੱਗਣ ਦਿੰਦਾ ਸੀ। ਹਰ ਵਾਹ ਲਾ ਕੇ ਪੂਰੀ ਕਰਦਾ ਸੀ। ਗੁਰਵੰਤ ਦੇ ਵਿਆਹ ਹੋਏ ਨੂੰ ਪੰਦਰਾਂ ਸਾਲ ਬੀਤ ਚੁੱਕੇ ਸਨ। ਪਰ ਰੱਬ ਦੇ ਘਰੋਂ ਉਸ ਨੂੰ ਔਲਾਦ ਦੀ ਬਖ਼ਸ਼ਿਸ਼ ਨਾ ਹੋਈ। ਰੱਬ ਨੂੰਮੰਨਣ ਵਾਲਾ ਗੁਰਵੰਤ ਸਿੰਘ ਆਪਣੀ ਜ਼ਿੰਦਗੀ ਵਿਚ ਮਸਤ ਰਿਹਾ। ਲੋਕਾਂ ਨੇ ਉਸ ਨੂੰ ‘ਚੈੱਕ-ਅੱਪ’  ਕਰਵਾਉਣ ਲਈ ਪ੍ਰੇਰਿਆ। ਪਰਉਸ ਨੇ ਕਿਸੇ ਦੀ ਪ੍ਰੇਰਨਾ ਦੀ ਕੋਈ ਪ੍ਰਵਾਹ ਨਾ ਕੀਤੀ। ਬੁੜ੍ਹੀਆਂ ਨੇ ਵੀਹ ਸਾਧਾਂ-ਸੰਤਾਂ ਦੀ ਦੱਸ ਪਾਈ, ਪਰ ਗੁਰਵੰਤ ਸਿੰਘ ਸਾਧਾਂ ਨੂੰਵੈਸੇ ਹੀ ‘ਬੂਬਨੇ’ ਸਮਝਦਾ ਸੀ। ਉਹ ਆਮ ਹੀ ਆਖਦਾ, “ਜਿਹੜੇ ਰੋਟੀ ਖਾਤਰ ਦਰ-ਦਰ ਭੌਂਕਦੇ ਫ਼ਿਰਦੇ ਐ, ਤੁਹਾਨੂੰ ਮੁੰਡਾ ਕਿੱਥੋਂ ਦੇ ਦੇਣਗੇ?” ਗੁਰਵੰਤ ਸਿੰਘ ਦੀ ਘਰਵਾਲੀ ਗੁਰਦੇਵਕੌਰ ਵੀ ਰੱਬ ਆਸਰੇ ਹੀ ਤੁਰਨ ਵਾਲੀ ਸੰਤੋਖੀ ਔਰਤ ਸੀ। ਉਸ ਨੇ ਵੀ ਕਿਸੇ ਸਾਧ ਦੇ ਡੇਰੇ ਜਾ ਕੇ ਮੱਥਾ ਨਾ ਰਗੜਿਆ। ਉਹਨਾਂ ਦੋਹਾਂ ਜੀਆਂ ਦੀਆਂ ਤਾਂ ਸੱਚੇ ਰੱਬ ‘ਤੇ ਹੀ ਆਸਾਂ ਸਨ।ਦਰ-ਦਰ ਭਟਕਣ ਵਾਲੇ ਦੋਨੋਂ ਹੀ ਨਹੀਂ ਸਨ। ਭੈਣਾਂ ਭਰਾਵਾਂ ਨੇ ਗੁਰਵੰਤ ਨੂੰ ਦੂਜਾ ਵਿਆਹ ਕਰਨ ਦੀ ਸਲਾਹ ਦਿੱਤੀ। ਪਰ ਉਸ ਨੇ ਫ਼ੇਰ ਨਾ ਪੈਰਾਂ ‘ਤੇ ਪਾਣੀ ਪੈਣ ਦਿੱਤਾ, “ਜੇ ਮੇਰੇ ਕਰਮਾਂ’ਚ ਹੋਊ, ਤਾਂ ਮੈਨੂੰ ਦੇਬੋ ਦੀ ਕੁੱਖੋਂ ਈ ਮਿਲ ਜਾਊ, ਮੈਂ ਕਾਹਨੂੰ ਬਹੁਤੇ ਢਕਵੰਜ ਕਰਾਂ? ਨਾਲੇ ਮੈਂ ਦੇਬੋ ਦਾ ਦਿਲ ਦੁਖੀ ਕਰੂੰ ਤੇ ਨਾਲੇ ਅਗਲੀ ਨੂੰ ਪਰੁੰਨ੍ਹ ਕੇ ਰੱਖ ਦਿਊਂ! ਜੇ ਉਹਦੀ ਕੁੱਖੋਂ ਵੀਕੋਈ ਔਲਾਦ ਨਾ ਹੋਈ, ਫ਼ੇਰ ਰੱਬ ਦਾ ਕੀ ਕਰ ਲਵਾਂਗੇ?” ਉਹ ਦੂਜੇ ਵਿਆਹ ਨੂੰ ਵੀ ਲੱਤ ਨਾ ਲਾਉਂਦਾ ਅਤੇ ਸੱਚੇ ਦਾਤੇ ਅੱਗੇ ਹੀ ਅਰਦਾਸਾਂ ਕਰਦਾ।ਪੂਰੇ ਅਠਾਰਾਂ ਸਾਲ ਬਾਅਦ ਉਸ ਦੀਆਂ ਅਰਦਾਸਾਂ ਦਰਗਾਹ ਪ੍ਰਵਾਨ ਹੋਈਆਂ। ਗੁਰਵੰਤ ਸਿੰਘ ਦੇ ਘਰ ‘ਤੇ ਰੱਬ ਦੀ ਮਿਹਰ ਹੋਈ। ਉਹਨਾਂ ਦੇ ਘਰ ਇਕ ਪੁੱਤਰ ਨੇ ਜਨਮ ਲਿਆ। ਕੋਈਹੋਰ ਖ਼ੁਸ਼ੀ ਮਨਾਉਣ ਦੀ ਜਗਾਹ ਉਹ ਸਿੱਧਾ ਗੁਰਦੁਆਰੇ ਪਹੁੰਚਿਆ ਅਤੇ ਸ਼ੁਕਰਾਨੇਂ ਦੀ ਅਰਦਾਸ ਕਰਵਾਈ, ਹੁਕਮਨਾਮਾ ਲਿਆ ਅਤੇ ਕਾਕੇ ਦਾ ਨਾਮ ‘ਕੱਕੇ’ ‘ਤੇ ਨਿਕਲਿਆ। ਘਰ ਆ ਕੇਉਸ ਨੇ ਪੁੱਤਰ ਦਾ ਨਾਂ ‘ਕੁਲਬੀਰ ਸਿੰਘ’ ਰੱਖਿਆ। ਲੋਕ ਗੁਰਵੰਤ ਨੂੰ ਵਧਾਈਆਂ ਦਿੰਦੇ ਤਾਂ ਉਹ ਅਹਿਸਾਨ ਵਜੋਂ ਅਸਮਾਨ ਵੱਲ ਮੂੰਹ ਕਰਕੇ ਹੱਥ ਜੋੜ ਦਿੰਦਾ ਅਤੇ ਉਸ ਦਾ ਸ਼ੁਕਰਾਨਾਂਕਰਦਾ ਨਾ ਥੱਕਦਾ। ਗੁਰਵੰਤ ਸਿੰਘ ਸਿੱਧਾ-ਸਾਦਾ ਬੰਦਾ, ਰੱਬ ਦੀਆਂ ਦਿੱਤੀਆਂ ਖਾਣ ਵਾਲਾ ਇਨਸਾਨ ਸੀ। ਉਸ ਦੇ ਘਰਵਾਲੀ ਦੇਬੋ ਵੀ ਵਲ-ਫ਼ੇਰ ਵਾਲੀ ਨਹੀਂ ਸੀ। ਕੁਲਬੀਰ ਦੇ ਪੂਰੇ ਇਕ ਸਾਲ ਦਾ ਹੋਣ ‘ਤੇਗੁਰਵੰਤ ਨੇ ਡੰਡਾਉਤ ਕਰਨ ਵਜੋਂ ਸ੍ਰੀ ਆਖੰਡ ਪਾਠ ਪ੍ਰਕਾਸ਼ ਕਰਵਾਇਆ। ਰਿਸ਼ਤੇਦਾਰ ਬੁਲਾਏ ਅਤੇ ਭੈਣਾਂ-ਭਾਣਜੀਆਂ ਨੂੰ ਦਾਨ ਪੁੰਨ ਵਜੋਂ ਲੀੜਾ-ਕੱਪੜਾ ਵੀ ਦਿੱਤਾ ਗਿਆ। ਗੁਰਵੰਤਸਿੰਘ ਅਤੇ ਗੁਰਦੇਵ ਕੌਰ ਅਤੀਅੰਤ ਖ਼ੁਸ਼ ਸਨ। ਗੁਰਵੰਤ ਕੁਲਬੀਰ ਨੂੰ ਆਪਣੇ ਮੋਢਿਆਂ ‘ਤੇ ਚੁੱਕੀ ਰੱਖਦਾ। ਗੁਰਦੁਆਰੇ ਮੱਥਾ ਟਿਕਾਅ ਕੇ ਲਿਆਉਂਦਾ ਅਤੇ ਫ਼ੇਰ ਖੇਤ ਭਲਵਾਨੀ ਗੇੜੀਲੁਆਉਂਦਾ। ਆਪ ਦੁੱਧ ਪੀਣ ਨੂੰ ਦਿੰਦਾ ਅਤੇ ਖੇਤ ਵਿਚ ਦੌੜ ਵੀ ਲੁਆਈ ਰੱਖਦਾ, “ਐਵੇਂ ਰਿੱਗਲ ਜਿਹਾ ਨਹੀਂ ਬਣਨਾਂ ਪੁੱਤ! ਡੰਡਾ ਬਣਨੈਂ, ਡੰਡਾ!” ਉਹ ਕੁਲਬੀਰ ਨੂੰ ਥਾਪੜਾ ਦੇ ਕੇਕਹਿੰਦਾ। ਪੰਜਵੀਂ ਜਮਾਤ ਤੱਕ ਉਹ ਕੁਲਬੀਰ ਨੂੰ ਆਪ ਘੰਧੇੜੇ ਬਿਠਾ ਕੇ ਸਕੂਲ ਛੱਡ ਕੇ ਆਉਂਦਾ ਰਿਹਾ। ਫ਼ਿਰ ਜਦ ਉਹ ਮਿਡਲ ਅਤੇ ਹਾਈ ਸਕੂਲ ਵਿਚ ਦਾਖ਼ਲ ਹੋਇਆ ਤਾਂ ਹੁਣ ਉਸ ਨੂੰ ਬਾਪੂਦੇ ਸਕੂਲ ਆਉਣ ‘ਤੇ ਸ਼ਰਮ ਆਉਣ ਲੱਗ ਪਈ। ਬਿਰਧ ਬਾਪੂ ਦੀ ਸਣ ਵਰਗੀ ਦਾਹੜੀ ਵੇਖ ਕੇ ਉਸ ਨੂੰ ਲੱਜ ਜਿਹੀ ਆ ਜਾਂਦੀ।”ਤੂੰ ਮੇਰੇ ਬੁੱਢੇ ਵਾਰੇ ਜਾ ਕੇ ਹੋਇਐਂ ਕੁਲਬੀਰਿਆ! ਬਾਪੂ ਦੇ ਰਹਿਣ ਸਹਿਣ ਤੋਂ ਸ਼ਰਮ ਨਹੀਂ ਮੰਨੀਦੀ ਹੁੰਦੀ! ਸਭ ਦੁਨੀਆਂ ਨੂੰ ਪਤੈ ਬਈ ਮੈਂ ਤੈਨੂੰ ਕਿੰਨੇ ਤਰਲਿਆਂ ਨਾਲ ਲਿਐ! ਬੁੱਢਾ ਹੋਗਿਆ ਸੀ ਮੈਂ ਰੱਬ ਅੱਗੇ ਨੱਕ ਰਗੜਦਾ! ਬੁੱਢੇ ਬਾਪੂ ਦੀ ਸ਼ਰਮ ਨਹੀਂ ਕਰੀਦੀ ਹੁੰਦੀ!” ਪਰ ਕੁਲਬੀਰ ਬਾਹਰਲੇ ਪਿੰਡਾਂ ਤੋਂ ਸਕੂਲ ਆਉਂਦੇ ਮੁੰਡਿਆਂ ਤੋਂ ਬੁੱਢੇ ਅਤੇ ਸਾਦੇ ਬਾਪੂ ਦੀ ਹੋਂਦ ਅਤੇਪਹਿਚਾਣ ਛੁਪਾਈ ਰੱਖਦਾ ਸੀ। ਜਦ ਕਦੇ ਰਾਹ ਖਹਿੜੇ ਉਸ ਨੂੰ ਬਾਪੂ ਮਿਲ ਜਾਂਦਾ ਤਾਂ ਉਹ ਸ਼ਰਮਿੰਦਗੀ ਵਜੋਂ ਉਸ ਵੱਲੋਂ ਪਾਸਾ ਹੀ ਵੱਟ ਲੈਂਦਾ। ਇਸ ਗੱਲ ਦਾ ਗੁਰਵੰਤ ਨੂੰ ਅਥਾਹਅਫ਼ਸੋਸ ਹੁੰਦਾ ਕਿ ਇੱਕੋ ਇਕ ਪੁੱਤ ਰੱਬ ਤੋਂ ਮਸਾਂ ਨੱਕ ਰਗੜ-ਰਗੜ ਕੇ ਲਿਆ ਸੀ, ਹੁਣ ਮੇਰੇ ਬੁੜ੍ਹਾਪੇ ਕਾਰਨ ਉਹ ਲੋਕਾਂ ਵਿਚ ਵੀ ਮਿਲਣੋਂ ਪਾਸਾ ਵੱਟਦਾ ਹੈ। ਨਮੋਸ਼ੀ ਮੰਨਦਾ ਹੈ। ਪਰਇਹ ਗੱਲ ਉਹ ਗੁਰਦੇਵ ਕੌਰ ਤੋਂ ਛੁਪਾਈ ਰੱਖਦਾ। ਉਸ ਨੂੰ ਇਹ ਸੀ ਕਿ ਜਦ ਦੇਬੋ ਨੂੰ ਇਸ ਗੱਲ ਦਾ ਪਤਾ ਲੱਗੇਗਾ ਤਾਂ ਉਹ ਉਦਾਸ ਹੋ ਜਾਵੇਗੀ। ਇਹ ਗੱਲ ਉਸ ਦੇ ਮਨ ਵਿਚ ਰੋੜਵਾਂਗ ਰੜਕਦੀ ਰਹਿੰਦੀ ਅਤੇ ਉਹ ਬੜੇ ਸਬਰ ਨਾਲ ਜਰਦਾ, “ਅਜੇ ਨਿਆਣਾਂ ਹੈ! ਜਦ ਸਿਆਣਾਂ ਹੋ ਗਿਆ, ਆਪੇ ਸਮਝ ਆਜੂਗੀ ਨਲਾਇਕ ਨੂੰ!” ਉਹ ਆਪਣੇ ਆਪ ਨੂੰ ਉਚੀ ਸਾਰੀਆਖਦਾ। ਸਮਾਂ ਪਾ ਕੇ ਕੁਲਬੀਰ ਫ਼ੌਜ ਵਿਚ ਭਰਤੀ ਹੋ ਗਿਆ। ਉਸ ਦਾ ਵਿਛੋੜਾ ਦੋਹਾਂ ਜੀਆਂ ਨੂੰ ਬਿੱਛੂ ਵਾਂਗ ਡੰਗਦਾ। “ਜੇ ਉਹਨੂੰ ਸਾਰੀ ਉਮਰ ਹਿੱਕ ਨਾਲ ਲਾਈ ਰੱਖਾਂਗੇ ਤਾਂ ਉਹਦੀ ਜਿੰਦਗੀ ਈ ਤਬਾਹ ਕਰਾਂਗੇ ਦੇਬੋ! ਫ਼ੌਜ ‘ਚ ਜਾ ਕੇ ਉਹਨੂੰ ਲੋਕਾਂ ‘ਚ ਰਹਿਣਾਂ ਬਹਿਣਾਂ ਤਾਂ ਆਊ? ਇੱਥੇ ਪਿੰਡ ‘ਚ ਰਹਿ ਕੇਤਾਂ ਆਪਣੇ ਵਰਗਾ ਉਜੱਡ ਈ ਬਣੂੰ! ਫ਼ੇਰ ਆਪਣੇ ਮਰਿਆਂ ਤੋਂ ਆਪਾਂ ਨੂੰ ਈ ਦੋਸ਼ ਦਿਆ ਕਰੂਗਾ, ਬਈ ਮੈਨੂੰ ਬਾਹਰਲੀ ਹਵਾ ਨਹੀਂ ਲੱਗਣ ਦਿੱਤੀ ਮੇਰੇ ਖ਼ੁਦਗਰਜ ਮਾਪਿਆਂ ਨੇ!” ਆਖ ਕੇਉਹ ਆਪਣੇ ਆਪ ਨੂੰ ਹੀ ਧਰਵਾਸ ਦੇ ਲੈਂਦਾ। ਪਰ ਦੇਬੋ ਚੁੱਪ ਰਹਿੰਦੀ। ਕੁਲਬੀਰ ਦੀ ਬਦਲੀ ਫ਼ਿਰੋਜ਼ਪੁਰ ਦੀ ਹੋ ਗਈ ਅਤੇ ਉਸ ਦੀ ਚਿੱਠੀ ਆਈ ਕਿ ਮੈਨੂੰ ਦਸ ਕਿੱਲੋ ਖੋਆ ਮਾਰ ਕੇ ਕਿਸੇ ਦੇ ਹੱਥ ਭੇਜ ਦਿਓ! ਬਾਪੂ ਤਕਲੀਫ਼ ਨਾ ਕਰੇ, ਕਿਸੇ ਹੋਰ ਹੱਥ ਖੋਆਭੇਜ ਦੇਣਾਂ। “ਲੈ! ਤਕਲੀਫ਼ ਕਾਹਦੀ ਐ? ਆਹ ਤਾਂ ਫ਼ਰੋਜਪੁਰ ਖੜ੍ਹੈ! ਮੈਂ ਆਪਣੇ ਸ਼ੇਰ ਨੂੰ ਆਪ ਖੋਆ ਮਾਰ ਕੇ ਹੱਥੀਂ ਦੇ ਕੇ ਆਊਂ! ਸਿਆਣੇ ਕਹਿੰਦੇ ਐ, ਹੱਥੀ ਵਣਜ ਪਰਾਈ ਖੇਤੀ, ਕਦੇ ਨਾ ਹੁੰਦੇਬੱਤੀਆਂ ਤੋਂ ਤੇਤੀ! ਤੂੰ ਖੋਆ ਮਾਰ, ਮੈਂ ਆਪ ਫ਼ੜਾ ਕੇ ਆਊਂ ਮੇਰੇ ਸ਼ੇਰ ਬੱਗੇ ਨੂੰ ਖੋਆ!” ਗੁਰਦੇਵ ਕੌਰ ਸਾਰੀ ਰਾਤ ਖੋਆ ਮਾਰਦੀ ਰਹੀ। ਗੁਰਵੰਤ ਦੋ ਕੁ ਘੰਟੇ ਸੌਂ ਲਿਆ ਸੀ। ਸਵੇਰੇ ਉਹ ਤੁਰ ਕੇ ਹੀ ਅੰਮ੍ਰਿਤਸਰ ਪਹੁੰਚਿਆ ਅਤੇ ਉਥੋਂ ਬੱਸ ਫ਼ੜਕੇ ਫ਼ਿਰੋਜ਼ਪੁਰ ਜਾ ਉੱਤਰਿਆ। ਖੋਏ ਦਾ ਪੀਪਾ ਉਸ ਨੇ ਬੜੇ ਉਤਸ਼ਾਹ ਨਾਲ ਮੋਢਿਆਂ ‘ਤੇ ਚੁੱਕਿਆ ਹੋਇਆ ਸੀ। ਇਹਖੋਆ ਉਸ ਦੇ ਪੁੱਤ ਨੇ ਖਾਣਾਂ ਸੀ। ਖਾ ਕੇ ਸਰੀਰ ਬਣਾਉਣਾ ਸੀ। ਫ਼ੌਜ ਦੀ ਨੌਕਰੀ ਕਰਨੀ ਸੀ। ਚਾਰ ਪੈਸੇ ਜੋੜ ਕੇ ਉਸ ਦਾ ਵਿਆਹ ਵੀ ਕਰਾਂਗੇ ਤੇ ਫ਼ੇਰ ਮੇਰੇ ਪੋਤੇ ਮੇਰੇ ਮੋਢਿਆਂ ‘ਤੇਖੇਡਿਆ ਕਰਨਗੇ। ਘਰ ਰੌਣਕ ਲੱਗੀ ਰਿਹਾ ਕਰੇਗੀ। ਕੀ ਹੋ ਗਿਆ ਰੱਬ ਨੇ ਮੈਨੂੰ ਬੁੱਢੇ ਹੋਏ ਨੂੰ ਪੁੱਤ ਦਿੱਤਾ? ਅਜੇ ਤਾਂ ਮੈਂ ਵੀ ਘੋੜ੍ਹੇ ਵਰਗਾ ਤੁਰਿਆ ਫ਼ਿਰਦੈਂ! ਬੁਣਤੀਆਂ ਬੁਣਦਾ ਉਹਐਡਰੈੱਸ ਵਾਲੀ ਚਿੱਠੀ ਹੱਥ ਵਿਚ ਫ਼ੜੀ ਲੋਕਾਂ ਨੂੰ ਦਿਖਾਉਂਦਾ ਆਰਮੀ ਦੀ ਛਾਉਣੀਂ ਪਹੁੰਚ ਗਿਆ। ਛਾਉਣੀ ਦੇ ਬਾਹਰ ਖੜ੍ਹੇ ਫ਼ੌਜੀਆਂ ਨੂੰ ਉਸ ਨੇ ਕੁਲਬੀਰ ਦਾ ਨਾਂ ਲੈ ਕੇ ਖੋਆ ਲਿਆਉਣ ਬਾਰੇ ਦੱਸਿਆ ਤਾਂ ਕੁਲਬੀਰ ਦੀ ਉਮਰ ਦਾ ਫ਼ੌਜੀ ਜੁਆਨ ਕੁਆਟਰਾਂ ਵੱਲ ਨੂੰ ਚਲਾ ਗਿਆ ਅਤੇਕੁਝ ਪਲਾਂ ਵਿਚ ਹੀ ਫ਼ੌਜੀ ਵਰਦੀ ਵਿਚ ਕੱਸਿਆ ਕੁਲਬੀਰ ਆਉਂਦਾ ਦਿਸਿਆ ਤਾਂ ਗੁਰਵੰਤ ਦਾ ਸੀਨਾਂ ਗਜ ਚੌੜਾ ਹੋ ਗਿਆ। ਗੁਰਵੰਤ ਨੇ ਖੋਏ ਵਾਲਾ ਪੀਪਾ ਪਾਸੇ ਰੱਖ ਕੇ ਪੁੱਤ ਨੂੰ ਗਲਵਕੜੀ ਜਾ ਪਾਈ। ਉਸ ਦਾ ਕਾਲਜਾ ਠਰ ਗਿਆ। ਜਿਵੇਂ ਰੇਗਿਸਤਾਨ ਵਿਚ ਸੀਤ ਕਣੀਂ ਡਿੱਗਦੀ ਹੈ। ਜੁੱਗੜਿਆਂ ਤੋਂ ਪਿਆਸੇਪਪੀਹੇ ਦੇ ਮੁੱਖ ਵਿਚ ਸੁਆਤੀ ਬੂੰਦ ਪੈਣ ਵਾਂਗ! ਪਰ ਕੁਲਬੀਰ ਉਸ ਨੂੰ ਮਿਲਣ ਵਿਚ ਸੰਕੋਚ ਕਰ ਰਿਹਾ ਸੀ। “ਯਾਰ ਕਿੰਨੀ ਦੂਰੋਂ ਬੰਦਾ ਖੋਆ ਲੈ ਕੇ ਆਇਐ, ਚਾਹ ਪਾਣੀ ਤਾਂ ਪੁੱਛ ਲੈ!” ਕਿਸੇ ਫ਼ੌਜੀ ਸਾਥੀ ਨੇ ਟਕੋਰ ਮਾਰੀ। ਕੁਲਬੀਰ ਬਾਪੂ ਨੂੰ ਅੰਦਰ ਲੈ ਗਿਆ। ਉਸ ਨੇ ਆਪਣੇ ਮੂੰਹੋਂ ਇਕ ਵਾਰ ਵੀ “ਬਾਪੂ ਜੀ” ਨਹੀਂ ਕਿਹਾ ਸੀ। ਇਹੀ ਕਾਰਨ ਸੀ ਕਿ ਗੁਰਵੰਤ ਦੀ ਹਿੱਕ ਸੜ ਗਈ ਸੀ ਅਤੇ ਕਾਲਜਾ ਲੂਹਿਆਗਿਆ ਸੀ। ਉਸ ਨੇ ਬਾਪੂ ਨੂੰ ਫ਼ੌਜੀ ਕੰਨਟੀਨ ਵਿਚ ਬੈਠਣ ਦਾ ਰੁੱਖਾ ਜਿਹਾ ਇਸ਼ਾਰਾ ਕੀਤਾ। ਜਿਵੇਂ ਸੱਤ ਬਿਗਾਨਿਆਂ ਨੂੰ ਕਰੀਦਾ ਹੈ! ਬਾਪੂ ਹੋਰ ਅਵਾਜ਼ਾਰ ਹੋ ਗਿਆ। ਉਸ ਦੇ ਅਹਿਸਾਸ ਕਤਲ ਹੋਗਏ ਅਤੇ ਜਜ਼ਬਾਤ ਖ਼ੂਨੋਂ-ਖ਼ੂਨ! ਇਕ ਫ਼ੌਜੀ ਜੁਆਨ ਚਾਹ ਦਾ ਕੱਪ ਅਤੇ ਗੁਲੂਕੋਜ਼ ਦੇ ਬਿਸਕੁਟ ਗੁਰਵੰਤ ਦੇ ਅੱਗੇ ਰੱਖ ਗਿਆ। “ਕੌਣ ਆਇਐ?” ਕੰਨਟੀਨ ਵਿਚ ਇਕ ਪਾਸੇ ਖੜ੍ਹੇ ਫ਼ੌਜੀਆਂ ਨੇ ਕੁਲਬੀਰ ਨੂੰ ਪੁੱਛਿਆ,…

    Read More »
  • ਘੱਲੂਘਾਰਾ

    ਜਦ ਸੁਰਜੀਤ ਕੌਰ ਨੂੰ ਗੁਆਂਢਣ ਬੇਬੇ ਭੰਤੋ ਦੇ ਘਰੋਂ ਰੋਣ-ਕੁਰਲਾਉਣ ਦੀ ਅਵਾਜ਼ ਸੁਣਾਈ ਦਿੱਤੀ ਤਾਂ ਉਹ ਹੈਰਾਨ ਹੋ ਗਈ। ਉਹ…

    Read More »
Back to top button
Close
Close
WhatsApp Any Help Whatsapp