District NewsMalout NewsPunjab

Sukhna Lake ਵੱਲ ਜਾਣ ਵਾਲੇ ਸਾਵਧਾਨ! ਜਾਰੀ ਹੋਈ Advisory

ਮਲੋਟ (ਚੰਡੀਗੜ੍ਹ): ਚੰਡੀਗੜ੍ਹ ਦੀ ਸੁਖਨਾ ਝੀਲ ਦਾ ਪਾਣੀ ਇਕ ਵਾਰ ਫਿਰ ਵੱਧ ਜਾਣ ਕਾਰਨ ਇਸ ਦੇ ਇਕ ਫਲੱਡ ਗੇਟ ਖੋਲ੍ਹਣਾ ਪਿਆ ਹੈ। ਇਹ ਫਲੱਡ ਗੇਟ ਬੀਤੀ ਰਾਤ 1 ਵਜੇ ਦੇ ਕਰੀਬ ਖੋਲ੍ਹਿਆ ਗਿਆ ਸੀ, ਜਿਸ ਨੂੰ ਅੱਜ ਸਵੇਰੇ 9.30 ਵਜੇ ਦੇ ਕਰੀਬ ਬੰਦ ਕਰ ਦਿੱਤਾ ਗਿਆ ਹੈ। ਫਲੱਡ ਗੇਟ ਖੋਲ੍ਹਣ ਨਾਲ ਜਿਨ੍ਹਾਂ ਥਾਵਾਂ ‘ਤੇ ਸੁਖਨਾ ਨਿਕਲਦੀ ਹੈ, ਉੱਥੇ ਕੁੱਝ ਇਲਾਕਿਆਂ ‘ਚ ਪਾਣੀ ਦਾ ਪੱਧਰ ਵੱਧ ਗਿਆ ਹੈ। ਇਸ ਨੂੰ ਦੇਖਦੇ ਹੋਏ ਚੰਡੀਗੜ੍ਹ ਪੁਲਸ ਨੇ ਐਡਵਾਈਜ਼ਰੀ ਜਾਰੀ ਕਰਕੇ ਇਨ੍ਹਾਂ ਇਲਾਕਿਆਂ ਤੋਂ ਨਿਕਲਣ ਲਈ ਮਨ੍ਹਾਂ ਕੀਤਾ ਹੈ। ਚੰਡੀਗੜ੍ਹ ਪੁਲਸ ਨੇ ਪਿੰਡ ਕਿਸ਼ਨਗੜ੍ਹ ‘ਚ ਸੁਖਨਾ ‘ਤੇ ਬਣੇ ਪੁਲ ਉੱਪਰ, ਸ਼ਾਸਤਰੀ ਨਗਰ, ਸੀ.ਟੀ.ਯੂ ਵਰਕਸ਼ਾਪ ਅਤੇ ਮੱਖਣ ਮਾਜਰਾ ਨੇੜਿਓਂ ਰਾਹ ਬੰਦ ਕਰ ਦਿੱਤਾ ਹੈ। ਜਦੋਂ ਤੱਕ ਪਾਣੀ ਦਾ ਪੱਧਰ ਘੱਟ ਨਹੀ ਹੁੰਦਾ, ਉਦੋਂ ਤੱਕ ਇਹ ਰਾਹ ਬੰਦ ਰਹੇਗਾ। ਦੱਸਣਯੋਗ ਹੈ ਕਿ ਵੀਰਵਾਰ ਸਵੇਰੇ ਤੋਂ ਹੀ ਸੁਖਨਾ ਝੀਲ ‘ਚ ਪਾਣੀ ਦਾ ਪੱਧਰ ਵੱਧਣ ਲੱਗਾ ਸੀ। ਪਿਛਲੇ 3 ਦਿਨਾਂ ਤੋਂ ਰੁਕੇ ਮੀਂਹ ਕਾਰਨ ਝੀਲ ‘ਚ ਪਾਣੀ ਦਾ ਪੱਧਰ 1161 ਫੁੱਟ ਤੱਕ ਪਹੁੰਚ ਗਿਆ ਸੀ ਪਰ ਵੀਰਵਾਰ ਅਚਾਨਕ ਸਵੇਰ ਸਮੇਂ ਸੁਖਨਾ ਝੀਲ ‘ਚ ਪਾਣੀ ਦਾ ਪੱਧਰ ਵੱਧਣ ਲੱਗਾ। ਵੇਖਦੇ ਹੀ ਵੇਖਦੇ ਪਾਣੀ ਦਾ ਪੱਧਰ 1162 ਤੱਕ ਪਹੁੰਚਿਆ ਅਤੇ ਥੋੜ੍ਹੀ ਦੇਰ ‘ਚ ਹੀ 1162.30 ਫੁੱਟ ਤਕ ਪਾਣੀ ਦਾ ਪੱਧਰ ਪਹੁੰਚ ਗਿਆ। ਇਸ ਨਾਲ ਇੰਜੀਨਿਅਰਿੰਗ ਵਿਭਾਗ ਦੇ ਅਧਿਕਾਰੀ ਅਲਰਟ ਹੋ ਗਏ ਅਤੇ ਬੀਤੀ ਰਾਤ ਇਕ ਫਲੱਡ ਗੇਟ ਖੋਲ੍ਹ ਦਿੱਤਾ ਗਿਆ।

Author: Malout Live

Back to top button