District NewsMalout News
ਜੀ.ਓ.ਜੀ ਟੀਮ ਨੇ ਵਲਾਇਤ ਸਿੰਘ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ
ਮਲੋਟ:- ਮਲੋਟ ਹਲਕੇ ਦੇ ਪਿੰਡ ਖਾਨੇ ਕੀ ਢਾਬ ਤੋਂ ਜੀ.ਓ.ਜੀ ਵਜੋਂ ਸੇਵਾਵਾਂ ਨਿਭਾ ਰਹੇ ਵਲਾਇਤ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਪਿਛਲੇ ਦਿਨੀਂ ਉਹਨਾਂ ਦੇ ਧਰਮਪਤਨੀ ਬੀਬੀ ਮਨਜੀਤ ਕੌਰ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਸਦੀਂਵੀਂ ਵਿਛੋੜਾ ਦੇ ਗਏ। ਜੀ.ਓ.ਜੀ ਤਹਿਸੀਲ ਮਲੋਟ ਦੇ ਇੰਚਾਰਜ, ਵਰੰਟ ਅਫ਼ਸਰ ਹਰਪ੍ਰੀਤ ਸਿੰਘ ਨੇ ਦੱਸਿਆ ਜੀ.ਓ.ਜੀ ਵਲਾਇਤ ਸਿੰਘ
ਨਾਲ ਜ਼ਿਲ੍ਹਾ ਹੈੱਡ ਮੇਜਰ ਗੁਰਜੰਟ ਸਿੰਘ ਔਲਖ, ਈ.ਸੀ.ਐਚ.ਐੱਸ ਹੈੱਡ ਕਰਨਲ ਅਨੁਪਿੰਦਰ ਗਿੱਲ, ਕੈਪਟਨ ਬਲਵਿੰਦਰ ਸਿੰਘ, ਸੂਬੇਦਾਰ ਮੇਜਰ ਲਾਭ ਸਿੰਘ, ਸੁਪਰਵਾਈਜਰ ਗੁਰਮੇਲ ਸਿੰਘ ਅਤੇ ਬਲਜਿੰਦਰ ਸਿੰਘ ਸਮੇਤ ਸਮੁੱਚੀ ਜੀ.ਓ.ਜੀ ਟੀਮ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਬੀਬੀ ਮਨਜੀਤ ਕੌਰ ਨਮਿੱਤ ਅੰਤਿਮ ਅਰਦਾਸ 9 ਅਗਸਤ ਮੰਗਲਵਾਰ ਨੂੰ ਗੁਰਦੁਆਰਾ ਸਾਹਿਬ ਪਿੰਡ ਖਾਨੇ ਕੀ ਢਾਬ ਵਿਖੇ ਦੁਪਹਿਰ 12:00 ਵਜੇ ਤੋਂ 1:00 ਵਜੇ ਤੱਕ ਹੋਵੇਗੀ।
Author: Malout Live