District NewsMalout News

ਏ ਸਟਾਰ ਭੰਗੜਾ ਫਿਟਨੈੱਸ ਅਕੈਡਮੀ ਗਿੱਦੜਬਾਹਾ ਦੇ ਸੰਚਾਲਕ ਨਿਤਿਸ਼ ਪੁਨਿਹਾਣੀ ਵੱਲੋਂ ਤੀਆਂ

ਮਲੋਟ: ਏ. ਸਟਾਰ ਭੰਗੜਾ ਫਿਟਨੈੱਸ ਅਕੈਡਮੀ ਗਿੱਦੜਬਾਹਾ ਦੇ ਸੰਚਾਲਕ ਨਿਤਿਸ਼ ਪੁਨਿਹਾਣੀ ਵੱਲੋਂ ਤੀਆਂ ਦਾ ਰੰਗਾਂ ਰੰਗ ਪ੍ਰੋਗਰਾਮ ਜੀ.ਐੱਨ.ਆਰ ਕੰਪਲੈਕਸ ਵਿੱਚ ਕਰਵਾਇਆ ਗਿਆ। ਜਿਸ ਵਿੱਚ ਗਿੱਦੜਬਾਹਾ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਵਿੱਚੋਂ ਕੁੜੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਪ੍ਰੋਗਰਾਮ ਦਾ ਆਨੰਦ ਮਾਣਿਆ। ਇਹ ਪ੍ਰੋਗਰਾਮ ਬੰਟੀ ਜਿੰਮ, ਡਿਜਿਟਲ ਗਰੁੱਪ ਆਫ ਇੰਸਟੀਚਿਊਟ, ਜੀ.ਐੱਨ.ਆਰ ਕੰਪਲੈਕਸ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਮੈਡਮ ਮਨਜੀਤ ਬਰਾੜ ਅਤੇ ਮੈਡਮ ਗੁਰਮੀਤ ਬਰਾੜ ਨੇ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ। ਪ੍ਰੋਗਰਾਮ ਦੌਰਾਨ ਪੁਰਾਣੇ ਵਿਰਸੇ ਨਾਲ ਜੁੜੀਆਂ ਭਾਂਤ-ਭਾਂਤ ਦੀਆਂ ਚੀਜਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।

ਇਸ ਪ੍ਰੋਗਰਾਮ ਵਿੱਚ ਸਵਾਲ ਜਵਾਬ ਪੁੱਛੇ ਗਏ, ਗੇਮਾਂ, ਲੋਕ-ਨਾਚ, ਲੋਕ-ਗੀਤ, ਗਿੱਧਾ, ਭੰਗੜਾ ਅਤੇ ਬੋਲੀਆਂ ਦੇ ਨਾਲ -ਨਾਲ ਕੁੜੀਆਂ ਚਿੜੀਆਂ ਨੇ ਕਿੱਕਲੀ ਪਾ ਕੇ ਧੂੜਾਂ ਪੱਟੀਆ। ਇਸ ਪ੍ਰੋਗਰਾਮ ਦੌਰਾਨ ਤੀਜ ਕਵੀਨ ਸੋਨੀਆ ਗਰਗ ਬਣੇ। ਰਨਰ ਅੱਪ ਅਤੇ ਬੈਸਟ ਪੰਜਾਬਣ ਭੂਮੀ ਗਰਗ, ਬੈਸਟ ਡਾਂਸਰ ਮੈਡਮ ਅੰਕਿਤਾ, ਸਮੇਂ ਦੇ ਪਾਬੰਦ ਮੀਨਾਕਸ਼ੀ ਬਾਂਸਲ ਜੇਤੂ ਰਹੇ। ਇਸ ਮੌਕੇ ਨਿਤਿਸ਼ ਪੁਨਿਹਾਣੀ, ਬੰਟੀ ਮੱਕੜ, ਵਿਨੀਤ ਬਾਂਸਲ, ਮੈਡਮ ਰੰਮੀ ਗੋਇਲ, ਰਾਜ ਰਾਣੀ, ਸੋਨੀਆ ਗਰਗ, ਬਿੰਦੂ ਨਰੂਲਾ, ਮੈਡਮ ਸੋਨੀਆ, ਮੈਡਮ ਮੀਰਾ, ਗੁਰਪ੍ਰੀਤ ਕੌਰ, ਅਰਸ਼ਦੀਪ ਕੌਰ, ਹਨੀ, ਰਿਸ਼ਵ ਬਾਂਸਲ, ਅਰਦਾਸ ਅਰੋੜਾ, ਵੀਧੁਰ ਗਰਗ ਆਦਿ ਹਾਜ਼ਿਰ ਹੋਏ।

Author: Malout Live

Leave a Reply

Your email address will not be published. Required fields are marked *

Back to top button