District NewsMalout News

ਜੀ.ਐੱਨ.ਡੀ ਪਬਲਿਕ ਸਕੂਲ ਛਾਪਿਆਂਵਾਲੀ ਦੇ ਵਿਦਿਆਰਥੀਆਂ ਨੇ ਜਿਲ੍ਹਾ ਪੱਧਰੀ ਕਰਾਟੇ ਟੂਰਨਾਮੈਂਟ ਵਿੱਚ ਕੀਤਾ ਸ਼ਾਨਦਾਰ ਪ੍ਰਦਰਨਸ਼ਨ

ਮਲੋਟ: ਸਪੋਰਟਸ ਕਰਾਟੇ ਐਸੋਸੀਏਸ਼ਨ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਇਕ ਰੋਜ਼ਾ ਜਿਲ੍ਹਾ ਪੱਧਰੀ ਕਰਾਟੇ ਟੂਰਨਾਮੈਂਟ ਗੁਰੂ ਨਾਨਕ ਕਾਲਜ ਸ਼੍ਰੀ ਮੁਕਤਸਰ ਸਾਹਿਬ ਵਿਖੇ ਕਰਵਾਇਆ ਗਿਆ। ਜਿਸ ਵਿੱਚ ਜਿਲ੍ਹੇ ਭਰ ਦੇ 125 ਖਿਡਾਰੀਆਂ ਨੇ ਭਾਗ ਲਿਆ। ਜਿਸ ਵਿੱਚ ਛਾਪਿਆਂਵਾਲੀ ਦੇ ਜੀ.ਐੱਨ.ਡੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਕਰਾਟੇ ਕਲਾਂ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ

ਨਮਨ, ਸੁਮਨਪ੍ਰੀਤ ਸਿੰਘ, ਜਸ਼ਨ ਯਾਦਵ, ਨੇ ਗੋਲਡ ਮੈਡਲ ਅਤੇ ਅਰਵਿੰਦਰ ਕੁਮਾਰ ਨੇ ਸਿਲਵਰ ਮੈਡਲ ਪ੍ਰਾਪਤ ਕਰਕੇ ਜੀ.ਐੱਨ.ਡੀ ਪਬਲਿਕ ਸਕੂਲ ਦਾ ਨਾਮ ਪੂਰੇ ਜਿਲ੍ਹੇ ਵਿੱਚ ਰੌਸ਼ਨ ਕੀਤਾ। ਕਰਾਟੇ ਟੀਮ ਦੀ ਇਸ ਜਿੱਤ ਤੇ ਪ੍ਰਿੰਸੀਪਲ ਮੈਡਮ ਅਤੇ ਸਟਾਫ਼ ਨੇ ਬੱਚਿਆ ਤੇ ਕਰਾਟੇ ਕੋਚ ਗੁਰਮੀਤ ਸਿੰਘ ਤੇ ਡੀ.ਪੀ ਗੁਰਪ੍ਰੀਤ ਸਿੰਘ ਨੂੰ ਵਧਾਈ ਦਿੱਤੀ।

Author: Malout Live

Back to top button