Mini Stories

ਇੱਕ ਦੂਜੇ ਨੂੰ ਮਿਲੇ ਤਾਂ ਬਣੀ ਕਹਾਣੀ

ਸਮਾਜ ਸੇਵਾ ਸਦਕਾ ਹੱਥੋ ਸੱਖਣੇ ਸੁਖਵੀਰ ਦੀ ਜਿੰਦਗੀ ਬਣੀ ਕਹਾਣੀ

ਗੱਲ ਕਰਦੇ ਹਾਂ 2019 ਦੀ ਜਿਸ ਨੇ ਬਹੁਤ Inspire ਕੀਤਾ ਜਿਸਦੀ ਜਿੰਦਗੀ ਇੱਕ ਕਹਾਣੀ ਬਣ ਚੁੱਕੀ ਹੈ ਜਿਸਨੂੰ ਸਿਰਫ ਦੇਖਕੇ ਹੀ ਕੁੱਝ ਸਿੱਖਣ ਨੁੰ ਮਿਲਦਾ ਹੈ ਕਿ ਜਿੰਦਗੀ ਕੀ ਹੈ, ਉਹ ਸਖਸ਼ੀਅਤ ਹੈ ਸੁਖਵੀਰ ਸਿੰਘ ੳੇੜਾਂਗ ਜੋ ਬੀਤੇ ਚੰਦ ਮਹੀਨਿਆਂ ਇੱਕ ਜਗਦੀ ਹੋਈ ਮਿਸ਼ਾਲ ਦੀ ਤਰਾਂ ਅੱਗੇ ਵਧਿਆ ਜਿਵੇਂ ਦੂਰ ਹਨੇਰੇ ਵਿਚ ਕੋਈ ਦੀਵਾ ਜਗਦਾ ਦਿਸ ਰਿਹਾ ਹੋਵੇ, 2005 ਵਿਚ ਹੋਏ ਇੱਕ ਹਾਦਸੇ ਦੌਰਾਨ ਦੋਨੋ ਹੱਥ ਗੁਆ ਚੁੱਕਿਆ ਸੁਖਵੀਰ ਉੱਚੀ ਤੇ ਸੁੱਚੀ ਸੋਚ ਦਾ ਮਾਲਕ ਹੈ ਸੁਖਵੀਰ ਸਰੀਰ ਪਖੋਂ ਅਪਾਹਜ ਜਰੂਰ ਹੈ ਪਰ ਦਿਲ ਵਿਚੋ ਨਹੀ। ਉਸਦਾ ਕਹਿਣਾ ਹੈ ਕਿ ਮੈਂ ਅਪਾਹਜ ਹੋਣ ਦੇ ਨਾਤੇ ਅੱਗੇ ਨਹੀ ਵੱਧਣਾ ਚਾਹੁੰਦਾ ਸਿਰਫ ਆਪਣੀ ਕਾਬਲਿਅਤ ਤੇ ਆਪਣੀ ਮਿਹਨਤ ਸਦਕਾ ਹੀ ਅੱਗੇ ਵਧਣਾ ਚਾਹੁੰਦਾ ਹਾਂ। ਹੋਰ ਵੀ ਦਿਲਚਸਪ ਗੱਲ ਇਹ ਹੈ ਕਿ ਹੱਥ ਨਾ ਹੋਣ ਦੇ ਬਾਵਜੂਦ ਵੀ ਸੁਖਵੀਰ ਆਪਣੇ ਪੈਰਾ ਨਾਲ ਪੇਂਟਿੰਗ ਬਣਾ ਕੇ ਲੋਕਾਂ ਨੂੰ ਸਫਾਈ ਅਭਿਆਨ,ਰੁੱਖ ਲਾਉਣ ਆਦਿ ਲਈ ਪ੍ਰੇਰਨਾ ਸਰੋਤ ਬਣਦਾ ਰਿਹਾ ਹੈ। ਅਸੀ 17 ਮਾਰਚ 2019 ਨੁੰ ਸੁਖਵੀਰ ਸਿੰਘ ਨੂੰ ਇੱਕ ਨਾਰਾਇਣ ਸੇਵਾ ਸੰਸਥਾਨ ਉਦੈਪੁਰ ਵੱਲੋਂ ਲਗਾਏ ਗਏ ਆਰਟੀਫਿਸ਼ਲ ਲਿੰਬ ਕੈਂਪ ਰਾਮਾ ਮੰਡੀ ਵਿਖੇ ਮਿਲੇ ਉਸ ਤੋ ਬਾਅਦ ਮੇਰੀ ਅਤੇ ਸੁਖਵੀਰ ਸਾਡੇ ਦੋਹਾਂ ਦੀ ਜਿੰਦਗੀ ਜੀਣ ਦੇ ਤਰੀਕੇ ਬਦਲ ਗਏ ਮੇਰੇ ਸੱਜਣ ਲੋਕ ਵੀ ਮੈਨੂੰ ਸਵਾਲ ਕਰਨ ਲਗੇ ਕਿੱਥੇ ਰਹਿੰਦੇ ਹੋ ਮਿਲਦੇ ਹੀ ਨਹੀ ਮੇਰਾ ਜਵਾਬ ਹੁੰਦਾ ਕਿ ਕੰਮ ਤੋ ਸਮਾਂ ਹੀ ਨਹੀ ਮਿਲਦਾ ਸ਼ੁਰੂਆਤ ਦੇ ਸਮੇ ਦੌਰਾਨ ਸੁਖਵੀਰ ਨਾਲ ਵਾਦਾ ਕੀਤਾ ਸੀ ਅਸੀ 2019 ਚ੍ ਕੋਈ ਨਵੇ ਸਮਾਜ ਸੇਵੀ ਕੰਮ ਨਹੀ ਕਰਾਂਗੇ ਅਗਰ ਕਰਦੇ ਵੀ ਹਾਂ ਤਾਂ ਕੋਸ਼ਿਸ਼ ਕਰਾਂਗਾ ਕਿ ਜਿੱਥੇ ਮੈਂ ਖੜਾ ਹੋਵਾਂ ਉਸਦਾ ਥਾਂ ਮੇਰੀ ਜਗਾਂ ਤੇ ਤੂੰ ਹੋਵੇਂ ਬਸ ਸਿਰਫ ਤੇਰੀ ਜਿੰਦਗੀ ਦਾ ਹਿੱਸਾ ਬਣਨ ਦੀ ਕੋਸ਼ਿਸ਼ ਕਰਾਂਗੇ। ਉਸੇ ਲੜੀ ਤਹਿਤ ਤੁਹਾਨੂੰ ਬਿਆਨ ਕਰ ਰਿਹਾਂ ਕਿ ਸੁਖਵੀਰ ਸਿੰਘ ਇੱਕ ਬਹੁਤ ਹੀ ਜਰੂਰਤਮੰਦ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਜਿਸ ਪਰਿਵਾਰ ਦੀਆਂ ਨਿੱਜੀ ਲੋੜਾਂ ਵੀ ਸਾਰੇ ਪਰਿਵਾਰ ਦੀ ਮਿਹਨਤ-ਮਜ਼ਦੂਰੀ ਨਾਲ ਪੂਰੀਆਂ ਹੁੰਦੀਆਂ ਹਨ। ਸੁਖਵੀਰ ਸਿੰਘ ਨੇ ਕਿਹਾ ਕਿ ਮੇਰੇ ਦੋਨੋ ਹੱਥ ਨਾ ਹੋਣ ਕਰਕੇ ਮੇਰੇ ਮਾਤਾ ਪਿਤਾ ਹੀ ਮੇਰੀ ਸਾਂਭ ਸੰਭਾਲ ਕਰਦੇ ਹਨ ਉਸਨੇ ਕਿਹਾ ਕਿ ਮੈਨੂੰ ਮਹਿਸੂਸ ਹੁੰਦਾ ਕਿ ਮੈ ਆਪਣੇ ਪਰਿਵਾਰ ਲਈ ਕੁਝ ਨਹੀ ਕਰ ਸਕਦਾ। ਸਾਡੀ ਮੁਲਾਕਾਤ ਹੋਈ ਤਾ ਸੁਖਵੀਰ ਨੂੰ ਕਿਹਾ ਕਿ 2020 ‘ਚ ਤੇਰੇ ਮਾਤਾ ਪਿਤਾ ਤੇਰੇ ਕੰਮਾਂ ਤੋ ਖੁਸ਼ ਹੋ ਕੇ ਤੈਨੂੰ ਸਵਾਲ ਕਰਨਗੇ ਕਿ ਸੁਖਵੀਰ ਤੂੰ ਕੀ ਕਰ ਰਿਹਾ ਹੈਂ, ਪ੍ਰਮਾਤਮਾ ਨੇ ਕਿਰਪਾ ਕੀਤੀ ਸੁਖਵੀਰ ਦੀ ਮਿਹਨਤ ਸਦਕਾ ਸੁਖਵੀਰ ਦੇ ਮਾਤਾ ਪਿਤਾ 2019 ਚ ਹੀ ਪੁੱਛਣ ਲਗ ਪਏ ਸਨ ਤੂੰ ਕੀ ਕਰ ਰਿਹਾ ਹੈਂ, ਉਸ ਨੇ ਮੈਨੂੰ ਦਸਿਆ ਤਾਂ ਸੁਣ ਕੇ ਬਹੁਤ ਖੁਸ਼ੀ ਹੋਈ। ਜਿਹੜਾ ਕਹਿ ਰਿਹਾ ਸੀ ਆਪਣੇ ਪਰਿਵਾਰ ਲਈ ਕੁਝ ਨਹੀ ਕਰ ਸਕਦਾ ਅੱਜ ਉਸਨੂੰ ਲੋਕ ਪੁੱਛਦੇ ਨੇ ਕਿ ਸੁਖਵੀਰ ਹੁਣ ਕੀ ਕਰ ਰਿਹਾ ਹੈਂ ਉਹ ਕਹਿੰਦਾ ਹੈ ਮੈਂ ਐੱਮ.ਏ ਪੰਜਾਬੀ ਅਤੇ ਪੈਰਾ ਓਲੰਪਿਕ ਗੇਮ ਦੀ ਤਿਆਰੀ ਕਰ ਰਿਹਾ ਹਾਂ। ਇੱਕ ਦਿਨ ਦੋਸਤ ਪੁੱਛਦੇ ਸੁਖਵੀਰ ਸਿੰਘ ਕਿਥੋਂ ਆਇਆ ਬੜਾ ਖੁਸ਼ ਹੈਂ ਤਾਂ ਸੁਖਵੀਰ ਦਾ ਜਵਾਬ ਸੀ ਕਿ ਅੱਜ ਮੈ ਪਦਮ ਸ਼੍ਰੀ ਸੰਤ ਸੀਚੇਵਾਲ ਜੀ ਨੂੰ ਮਿਲ ਕੇ ਆ ਰਿਹਾਂ ਹਾਂ ਸ਼੍ਰੀ ਗੁਰੂ ਨਾਨਕ ਉਤਸਵ ਸਮਾਗਮ ‘ਚ ਮਲੋਟ ਆਏ ਸਨ। ਪਿਛਲੇ ਸਮੇ ਦੌਰਾਨ ਬੀਤੇ ਅਹਿਮ ਪਲ ਜਿੰਨਾ ਨੇ ਹੱਥਾਂ ਤੋ ਸੱਖਣੇ ਸੁਖਵੀਰ ਦੀ ਜਿੰਦਗੀ ਦਾ ਤੌਰ ਤਰੀਕਾ ਬਦਲ ਦਿੱਤਾ।


ਧਿਆਨ ਨਾਲ ਪੜੋ……
17 ਮਾਰਚ 2019 ਨੂੰ ਮਿਲਿਆ ਸੁਖਵੀਰ ਅਗੇ ਕਿਵੇ ਵਧਿਆ……..
******ੳੇਸੇ ਲੜੀ ਤਹਿਤ 31 ਮਾਰਚ 2019 ਨੁੰ ਡੀ ਸੀ ਸ਼੍ਰੀ ਮੁਕਤਸਰ ਸਾਹਿਬ ਵਲੋ ਕਾਰਵਾਈ ਮੈਰਾਥਨ ਚ ਹਿੱਸਾ ਲੈ ਕੇ ਨੋਵਾਂ ਸਥਾਨ ਹਾਸਲ ਕੀਤਾ ਉਸ ਮੈਰਾਥਨ ‘ਚ ਸੁਖਵੀਰ ਸਿੰਘ ਨਾਲ ਮੈਨੂੰ ਵੀ ਹਿੱਸਾ ਲੈਣ ਦਾ ਮੌਕਾ ਮਿਲਿਆ ਡੀ ਸੀ ਸਾਹਿਬ ਨੇ ਸਨਮਾਨਿਤ ਕੀਤਾ।
******ਸੁਖਵੀਰ ਸਿੰਘ ਇੱਕ ਐਥਲੀਟ ਵੀ ਹੈ ਜਿਸਨੇ ਡਾਈਟ ਨਾ ਮਿਲਣ ਕਰਕੇ ਆਪਣਾ ਸੁਪਨਾ ਅਧੂਰਾ ਛੱਡ ਦਿੱਤਾ ਸੀ, ਡਾਈਟ ਲਈ 2500 ਰੁਪਏ ਦੀ ਰਾਸ਼ੀ ਜੈ ਮਾਂ ਅੰਗੂਰੀ ਦੇਵੀ ਸਮਾਜ ਸੇਵੀ ਸੰਸਥਾ ਅਤੇ ਸਰਬਤ ਦਾ ਭਲਾ ਟ੍ਰਸਟ ਅਪ੍ਰੈਲ 2019 ਤੋ ਲੈ ਕੇ ਹੁਣ ਤਕ ਦਿੱਤੀ ਜਾ ਰਹੀ ਹੈ ਤਾ ਜੋ ਸੁਖਵੀਰ ਪੈਰਾ ਓਲੰਪਿਕ ਐਥਲੀਟ ਬਣ ਕੇ ਦੇਸ਼ ਦਾ ਨਾਮ ਉੱਚਾ ਕਰ ਸਕੇ।
******ਲੋਕ ਸਭਾ ਚੋਣਾਂ ਮਈ 2019 ‘ਚ ਐਲੇਸ਼ਨ ਕਮਿਸ਼ਨ ਪੰਜਾਬ ਵਲੋ ਸੁਖਵੀਰ ਸਿੰਘ ਉਡਾਂਗ ਨੂੰ ਵੋਟਰ ਅਵੇਅਰਨੈਸ ਲਈ ਬ੍ਰਾਂਡ ਅੰਬੇਸਡਰ ਬਣਾਇਆ । ਵੋਟਰ ਅਵੇਅਰਨੈਸ ਸੰਬੰਧੀ ਪੈਰਾਂ ਨਾਲ ਬਣੀ ਪੇਂਟਿੰਗ ਪ੍ਰਸ਼ਾਸਨ ਅਤੇ ਆਮ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ।
****** ਵਰਲਡ ਇਨਵਾਇਰਮੈਂਟ ਡੇ ਮੌਕੇ 5 ਜੂਨ 2019 ਨੂੰ ਸੁਖਵੀਰ ਸਿੰਘ ਨੇ ਆਪਣੇ ਪੈਰਾਂ ਨਾਲ ਰੁੱਖ ਲਗਾਇਆ ਅਗਲੇ ਦਿਨ ਹੀ ਚੇਅਰਪਰਸਨ ਰੈਡ ਕਰਾਸ ਨੇ DC ਸ਼੍ਰੀ ਮੁਕਤਸਰ ਸਾਹਿਬ ਜੀ ਨੁੰ ਮਿਲਣ ਦਾ ਸਦਾ ਦਿੱਤਾ । ਅਸੀ ਦੋਨੋ ਗਏ, DC ਸਾਹਿਬ ਨੇ ਕਿਹਾ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਹਾਡੀ ਮਿਹਨਤ ਅਤੇ ਸੇਵਾ ਰੰਗ ਲੈਕੇ ਆਵੇਗੀ, ਸਰਕਾਰੀ ਨੌਕਰੀ ਲਈ ਅਪਲਾਈ ਕਰਦੇ ਰਹੋ ਅਤੇ ਖੂਬ ਹੱਲਾ ਸ਼ੇਰੀ ਦਿੱਤੀ।
****** ਕੁਝ ਦਿਨਾਂ ਬਾਅਦ ਗੁਪਤ ਦਾਨੀ ਦੇ ਸਹਿਯੋਗ ਸਦਕਾ ਸੰਸਥਾ ਵਲੋ ਸੁਖਵੀਰ ਸਿੰਘ ਦੇ ਘਰ ਜਾ ਕੇ ਕੰਪਿਊਟਰ ਲਗਾ ਦਿੱਤਾ ਗਿਆ ਤਾ ਜੋ ਸੁਖਵੀਰ ਪੰਜਾਬੀ ਟਾਈਪਿੰਗ ਸਿੱਖ ਕੇ ਸਰਕਾਰੀ ਨੌਕਰੀ ਜਾਂ ਰੋਜ਼ਗਾਰ ਪ੍ਰਾਪਤ ਕਰ ਸਕੇ।
*****15 ਅਗਸਤ 2019 ਨੂੰ SDM ਮਲੋਟ ਵਲੋ ਲੋਕ ਸਭਾ ਚੌਣਾਂ 2019 ‘ਚ ਬ੍ਰਾਂਡ ਅੰਬੈਸਡਰ ਬਣਨ ਦੌਰਾਨ ਬੇਹਤਰੀਨ ਵੋਟਰ ਅਵੇਅਰਨੈਸ ਸੇਵਾਵਾ ਸੰਬੰਧੀ ਸੁਖਵੀਰ ਸਿੰਘ ਨੂੰ 73 ਵੇ ਸੁਤੰਤਰਤਾ ਦਿਵਸ ਦੇ ਵਿਸ਼ੇਸ਼ ਮੌਕੇ ਸਰਕਾਰੀ ਸਰਟਿਫਕੇਟ ਨਾਲ ਸਨਮਾਨਿਤ ਕੀਤਾਗਿਆ । ਉਸ ਮੌਕੇ ਤੇ ਜਿੱਥੇ ਖੁਦ ਨੂੰ ਖੜਾ ਵੇਖਣਾ ਚਾਹੁੰਦਾ ਸੀ ਓਥੇ ਸੁਖਵੀਰ ਸਿੰਘ ਦਾ ਨਾਮ ਬੋਲ ਕੇ ਸਟੇਜ਼ ਤੇ ਬੁਲਾਇਆ ਜਾ ਰਿਹਾ ਸੀ ਉਸ ਸਟੇਜ਼ ਤੇ ਸੁਖਵੀਰ ਮੇਰੇ ਨਾਲ ਨਹੀ ਮੈਂ ਸੁਖਵੀਰ ਦੇ ਨਾਲ ਗਿਆ ਸੀ। ਸ਼ੁਰੂਆਤ ‘ਚ ਜੋ ਸੋਚਿਆ ਸੀ ਹਕੀਕਤ ‘ਚ ਉਹ ਹੁੰਦਾ ਦੇਖ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਰਿਹਾ ਸੀ।
***** ਪਿਛਲੇ ਸਮੇ ਦੌਰਾਨ ਸੁਖਵੀਰ ਦੀ ਇੱਛਾ ਸੀ ਕਿ ਉਹ ਆਪਣੀ ਪੜ੍ਹਾਈ ਜਾਰੀ ਰੱਖ ਸਕੇ ਅਗਸਤ 2019 ਦੇ ਅੰਤ ਵਿੱਚ ਸੁਖਵੀਰ ਸਿੰਘ ਦੀ ਰੈਗੁਲਰ ਐਡਮਿਸ਼ਨ ਸਰਬਤ ਦਾ ਭਲਾ ਟ੍ਰਸਟ ਦੇ ਜ਼ਿਲ੍ਹਾ ਪ੍ਰਧਾਨ ਸ ਗੁਵਿੰਦਰ ਸਿੰਘ ਬਰਾੜ ਦੀ ਯੋਗ ਅਗਵਾਈ ਸਦਕਾ ਸ ਸ਼ਮਸ਼ੇਰ ਸਿੰਘ ਸਾਹੀ ਕੈਲੇਫੋਰਨੀਆ ਦੇ ਸਹਿਯੋਗ ਸਦਕਾ ਐੱਮ.ਏ. ਪੰਜਾਬੀ ਲਈ ਮਲੋਟ ਦੇ ਪ੍ਰਾਈਵੇਟ ਕਾੱਲੇਜ ‘ਚ ਕਰਵਾ ਦਿੱਤੀ ਗਈ।
*****ਅਕਤੂਬਰ 2019 ‘ਚ ਸਾਲਾਸਰ ਧਾਮ ਵਿਖੇ ਪੈਦਲ ਯਾਤਰੀਆਂ ਲਈ ਲਗਾਏ ਮੈਡੀਕਲ ਕੈਂਪ ਦੌਰਾਨ ਸੁਖਵੀਰ ਸਿੰਘ ਸਾਡੇ ਸਭ ਨਾਲ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਗਿਆ ।
*****ਸ਼੍ਰੀ ਗੁਰੂ ਨਾਨਕ ਉਤਸਵ ਮਲੋਟ ਦੌਰਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਗੁਰਪੂਰਬ ਦੀ ਵਧਾਈ ਵਾਲੀ ਪੇਂਟਿੰਗ ਖਿੱਚ ਦਾ ਕੇਂਦਰ ਬਣੀ।
*****ਬੀਤੇ ਸਮੇ ਦੌਰਾਨ ਕੁੱਝ ਕੁੱਝ ਅਹਿਮ ਸਖਸ਼ੀਅਤਾਂ ਮਿਲਿਆ ਜਿਨਾਂ ਨੂੰ ਸੁਖਵੀਰ ਸਿੰਘ ਉੜਾਂਗ ਨੇ ਆਪਣੇ ਪੈਰਾਂ ਨਾਲ ਬਣੀਆਂ ਪੇਂਟਿੰਗ ਭੇਟ ਕੀਤੀਆਂ:-
1.ਜਿਲਾ ਚੋਣ ਅਫਸਰ ਅਲੈਕਸ਼ਨ ਕਮਿਸ਼ਨ ਪੰਜਾਬ
2.ਡਾ ਐੱਸ.ਪੀ ਸਿੰਘ ਓਬਰਾਏ ਮੈਨੇਜਿੰਗ ਟ੍ਰਸਟ ਸਰਬਤ ਦਾ ਭਲਾ ਟ੍ਰਸਟ
3.ਸ ਸ਼ਮਸ਼ੇਰ ਸਿੰਘ ਸਾਹੀ ਸਮਾਜ ਸੇਵੀ ਕੈਲੀਫ਼ੋਰਨੀਆ
4.ਪਦਮ ਸ਼੍ਰੀ ਸੰਤ ਸੀਚੇਵਾਲ ਜੀ
5.ਡਿਪਟੀ ਸਪੀਕਰ ਸ ਅਜਾਇਬ ਸਿੰਘ ਭੱਟੀ ਪੰਜਾਬ ਵਿਧਾਨ ਸਭਾ
6.ਸ਼੍ਰੀ ਐੱਮ.ਕੇ ਅਰਵਿੰਦ IAS DC ਸ਼੍ਰੀ ਮੁਕਤਸਰ ਸਾਹਿਬ
7.ਸ ਗੋਪਾਲ ਸਿੰਘ PCS SDM ਮਲੋਟ
8.ਸ ਗੁਰਬਿੰਦਰ ਸਿੰਘ ਬਰਾੜ ਜਿਲਾ ਪ੍ਧਾਨ ਸਰਬਤ ਦਾ ਭਲਾ ਟ੍ਰਸਟ
9.ਸ਼੍ਰ ਸੁਭਾਸ਼ ਦਹੂਜਾ ਸਰਪ੍ਰਸਤ ਜੈ ਮਾਂ ਅੰਗੂਰੀ ਦੇਵੀ ਸਮਾਜ ਸੇਵੀ ਸੰਸਥਾ (ਰਜਿ) ਮਲੋਟ
*****ਅੰਤ ਵਿੱਚ ਮੈਂ ਅਨਿਲ ਜੁਨੇਜਾ ਇਹ ਕਹਾਂਗਾ ਕਿ ਸੁਖਵੀਰ ਸਿੰਘ ਉੜਾਂਗ ਨਾਲ ਜੋ ਵਾਦਾ ਕੀਤਾ ਸੀ ਉਸਨੂੰ 2019 ‘ਚ ਹੀ ਪੂਰਾ ਕਰਨ ਦੀ ਇੱਕ ਕੋਸ਼ਿਸ਼ ਕੀਤੀ ਗਈ ਸੀ ਬੀਤੇ ਸਮੇ ਦੌਰਾਨ ਜਿੰਨਾ ਕੋਸ਼ਿਸ਼ਾਂ ‘ਚ ਅਸਫਲ ਹੋਏ ਹਾਂ ਉਸ ਨੂੰ ਵੀ ਆਪਾ ਮਿਲ ਕੇ 2020 ‘ਚ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਇੱਕ ਗੱਲ ਜਰੂਰ ਕਹਾਂਗਾ ਜੋ ਵਾਅਦੇ ਸੁਖਵੀਰ ਨੇ ਆਪਣੀ ਜਿੰਦਗੀ ਨੂੰ ਲੈ ਕੇ ਕੀਤੇ ਸਨ ਨਵੇ ਸਾਲ ਦੇ ਸ਼ੁਭ ਸ਼ੁਰੂਆਤ ਤੇ ਅਰਦਾਸ ਕਰਾਂਗਾ ਕਿ ਸੁਖਵੀਰ ਦੀ ਮਿਹਨਤ ਅਤੇ ਤੁਹਾਡੇ ਸਭ ਦੇ ਅਸ਼ੀਰਵਾਦ ਸਦਕਾ ਪੂਰੇ ਹੋਣ । ਤੁਸੀ ਕਮੈਂਟ ਰਾਹੀ ਸੁਖਵੀਰ ਸਿੰਘ ਨੂੰ ਆਸ਼ੀਰਵਾਦ ਦੇ ਸਕਦੇ ਹੋ ਕਿਉਂਕਿ ਦੁਆ,ਪਿਆਰ ਅਤੇ ਆਸ਼ੀਰਵਾਦ ਤੋ ਵੱਡਾ ਕੁਝ ਵੀ ਨਹੀ ਹੈ। ਬਹੁਤ ਬਹੁਤ ਧੰਨਵਾਦ
No Arm No Problem i prove it- Sukhveer Singh Urang
ਚੰਗੀ ਪਲਾਨਿੰਗ ਕਰਨ ਨਾਲ ਹਰ ਚੀਜ਼ ਬਦਲ ਸਕਦੀ ਹੈ- ਅਨਿਲ ਜੁਨੇਜਾ ਜੋਨੀ ਮਲੋਟ 09877240001

Show More
Back to top button
Close
Close
WhatsApp Any Help Whatsapp