India News

27 ਸਾਲਾ ਅਦਾਕਾਰ ਦੀ ਕੈਂਸਰ ਕਾਰਨ ਮੌਤ, ਸਲਮਾਨ ਨਾਲ ਕੀਤਾ ਸੀ ਕੰਮ

ਬਾਲੀਵੁੱਡ ਦੇ ਨੌਜਵਾਨ ਕਾਮੇਡੀ ਅਦਾਕਾਰ ਮੋਹਿਤ ਬਾਘੇਲ ਨੇ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ। ਮੋਹਿਤ 27 ਸਾਲ ਦੇ ਸਨ ਅਤੇ ਕੈਂਸਰ ਤੋਂ ਪੀੜਤ ਸਨ। ਉਨ੍ਹਾਂ ਨੇ ਆਪਣੇ ਜੱਦੀ ਸ਼ਹਿਰ ਮਥੁਰਾ ‘ਚ ਆਖਰੀ ਸਾਹ ਲਿਆ। ਮੋਹਿਤ ਦੀ ਸਿਹਤ ਬੀਤੀ ਰਾਤ ਵਿਗੜ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਫਿਰ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਆਖ ਦਿੱਤਾ।

ਮੋਹਿਤ ਬਾਘੇਲ ਨੂੰ ਸਲਮਾਨ ਖਾਨ ਦੀ ਫ਼ਿਲਮ ‘ਰੇਡੀ’ ‘ਚ ਅਮਰ ਚੌਧਰੀ ਦੀ ਭੂਮਿਕਾ ਵਿੱਚ ਵੇਖਿਆ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸਲਮਾਨ ਨਾਲ ਫ਼ਿਲਮ ‘ਜੈ ਹੋ’ ਵਿੱਚ ਵੀ ਕੰਮ ਕੀਤਾ ਸੀ। ਮਿਲਨ ਟਾਕੀਜ਼, ਜ਼ਬਰਿਆ ਜੋੜੀ ਤੇ ਡ੍ਰੀਮ ਗਰਲ ਉਨ੍ਹਾਂ ਦੀਆਂ ਕੁਝ ਹੋਰ ਫ਼ਿਲਮਾਂ ਸਨ। ਕੁਝ ਸਮਾਂ ਪਹਿਲਾਂ ਮੋਹਿਤ ਬਾਘੇਲ ਨੇ ਸੈਫ਼ ਅਲੀ ਖਾਨ ਤੇ ਰਾਣੀ ਮੁਖਰਜ਼ੀ ਦੀ ਆਉਣ ਵਾਲੀ ਫ਼ਿਲਮ ‘ਬੰਟੀ ਔਰ ਬਬਲੀ-2’ ਦੀ ਸ਼ੂਟਿੰਗ ਪੂਰੀ ਕੀਤੀ ਸੀ। ਮੋਹਿਤ ਦੇ ਦੋਸਤ ਤੇ ਅਦਾਕਾਰਾ ਵਿਵਿਧਾ ਕੀਰਤੀ ਨੇ ਉਨ੍ਹਾਂ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਵਿਵਿਧਾ ਨੇ ਕਿਹਾ, “ਮੋਹਿਤ ਲੰਮੇ ਸਮੇਂ ਤੋਂ ਕੈਂਸਰ ਨਾਲ ਪੀੜਤ ਸੀ ਅਤੇ ਹੁਣ ਉਹ ਦੁਨੀਆ ਛੱਡ ਗਿਆ ਹੈ। ਉਹ ਉਨ੍ਹਾਂ ਲੋਕਾਂ ਵਿੱਚੋਂ ਸੀ, ਜਿਨ੍ਹਾਂ ਨੇ ਜ਼ਿੰਦਗੀ ਦਾ ਅਨੰਦ ਲਿਆ। ਉਹ ਇੰਡਸਟਰੀ ਵਿੱਚ ਮੇਰੇ ਸਭ ਤੋਂ ਚੰਗੇ ਦੋਸਤਾਂ ਵਿੱਚੋਂ ਇੱਕ ਸੀ। ਮੈਂ ਬਿਲਕੁਲ ਟੁੱਟ ਗਈ ਹਾਂ।” ਉਨ੍ਹਾਂ ਕਿਹਾ, “ਉਹ ਮੇਰਾ ਸੱਚਾ ਦੋਸਤ ਸੀ। ਮੈਂ ਉਸ ਨੂੰ ਮਿਸ ਕਰ ਰਹੀ ਹਾਂ। ਮੇਰੀ ਉਸ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਹਨ। ਉਸ ਨੂੰ ਦੁਬਾਰਾ ਕਦੇ ਨਾ ਵੇਖਣ ਦਾ ਵਿਚਾਰ ਮੇਰੇ ਦਿਲ ਨੂੰ ਵੀ ਪ੍ਰੇਸ਼ਾਨ ਕਰ ਰਿਹਾ ਹੈ। ਮੇਰੇ ਕੋਲ ਉਸ ਦੀਆਂ ਬਹੁਤ ਸਾਰੀਆਂ ਤਸਵੀਰਾਂ ਹਨ ਅਤੇ ਮੈਂ ਉਨ੍ਹਾਂ ਨੂੰ ਫਰੇਮ ਕਰਵਾਇਆ ਹੋਇਆ ਹੈ। ਮੈਂ ਉਸ ਨੂੰ ਰੌਕਸਟਾਰ ਕਹਿ ਕੇ ਬੁਲਾਉਂਦੀ ਸੀ। ਅਸੀਂ ਸਭ ਤੋਂ ਵਧੀਆ ਡਾਂਸ ਪਾਰਟਨਰ ਸੀ। ਸਾਡੇ ਦੋਸਤਾਂ ਨੂੰ ਸਾਡੀ ਡਾਂਸਿੰਗ ਜੋੜੀ ਪਸੰਦ ਸੀ। ਮੈਂ ਉਸ ਨੂੰ ਮਿਸਲ ਕਰਾਂਗੀ।” ਦੱਸ ਦੇਈਏ ਕਿ ਮੋਹਿਤ ਨੇ 12 ਸਾਲ ਪਹਿਲਾਂ ਇੱਕ ਬਾਲ ਕਾਮੇਡੀ ਕਲਾਕਾਰ ਵਜੋਂ ਮਨੋਰੰਜਨ ਜਗਤ ਵਿੱਚ ਕੰਮ ਸ਼ੁਰੂ ਕੀਤਾ ਸੀ। ਉਹ ਪਹਿਲੀ ਵਾਰ ਕਲਰਜ਼ ਦੇ ਟੀਵੀ ਸ਼ੋਅ ‘ਛੋਟੇ ਮੀਆਂ’ ਵਿੱਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਉਹ ਸੋਨੀ ਟੀਵੀ ਦੇ ‘ਪੇਸ਼ਵਾ ਬਾਜੀਰਾਓ’ ਵਿੱਚ ਵੀ ਕੰਮ ਕਰ ਚੁੱਕੇ ਹਨ।

Leave a Reply

Your email address will not be published. Required fields are marked *

Back to top button