District NewsMalout News

ਬੇਕਾਬੂ ਕਾਰ ਦਰੱਖਤ ਨਾਲ ਟਕਰਾਈ, ਇੱਕ ਦੀ ਮੌਤ

ਮਲੋਟ: ਬੀਤੇ ਦਿਨੀਂ ਹਲਕਾ ਲੰਬੀ ਦੇ ਪਿੰਡ ਬੀਦੋਵਾਲੀ ਅਤੇ ਲਾਲਬਾਈ ਵਿਚਕਾਰ ਇੱਕ ਬੇਕਾਬੂ ਹੋਈ ਕਾਰ ਦਰੱਖ਼ਤ ਨਾਲ ਟਕਰਾ ਕੇ ਖੇਤ ਵਿੱਚ ਪਲਟ ਗਈ, ਜਿਸ ਕਾਰਨ ਕਾਰ ਵਿੱਚ ਸਵਾਰ ਇੱਕ ਲੜਕੀ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਤਿੰਨ ਜਣੇ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਹਾਂਡਾ ਸਿਟੀ ਕਾਰ ਨੰਬਰ ਡੀ.ਐੱਲ 4 ਸੀ.ਏ.ਬੀ. 7746 ਵਿੱਚ ਦੋ ਲੜਕੇ ਅਤੇ ਦੋ ਲੜਕੀਆਂ ਸਵਾਰ ਸਨ, ਜੋ ਕਿ ਪਿੰਡ ਬੀਦੋਵਾਲੀ ਦੇ ਪਾਸਿਉਂ ਲਾਲਬਾਈ ਵੱਲ ਜਾ ਰਹੇ ਸਨ,

ਤਾਂ ਰਸਤੇ ਵਿੱਚ ਬੇਕਾਬੂ ਹੋਈ ਕਾਰ ਸੜਕ ਦੇ ਕਿਨਾਰੇ ‘ਤੇ ਦਰੱਖ਼ਤ ਨਾਲ ਟਕਰਾ ਕੇ ਖੇਤ ਵਿੱਚ ਪਲਟ ਗਈ। ਇਸ ਦੌਰਾਨ ਨੇੜੇ ਖੇਤਾਂ ‘ਚ ਕੰਮ ਕਰ ਰਹੇ ਵਿਅਕਤੀਆਂ ਵੱਲੋਂ ਕਾਰ ਸਵਾਰਾਂ ਨੂੰ ਬਾਹਰ ਕੱਢਿਆ ਗਿਆ । ਮੌਕੇ ਤੇ ਲੰਬੀ ਪੁਲਿਸ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਗਿੱਦੜਬਾਹਾ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ ਗਿਆ। ਇੱਕ ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਇੱਕ ਲੜਕੀ ਨੂੰ ਜ਼ਿਆਦਾ ਸੱਟਾਂ ਹੋਣ ਕਰਕੇ ਉਸ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ ਅਤੇ ਦੋ ਲੜਕਿਆਂ ਦਾ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

Author: Malout Live

Leave a Reply

Your email address will not be published. Required fields are marked *

Back to top button