Punjab

ਮੌਸਮ ਵਿਭਾਗ ਨੇ ਫਿਰ ਕੀਤੀ ਭਾਰੀ ਮੀਂਹ ਦੀ ਭਵਿੱਖਬਾਣੀ

ਭਾਰਤੀ ਮੌਸਮ ਵਿਭਾਗ ਨੇ ਪੰਜਾਬ ਵਿੱਚ ਆਉਂਦੀ 31 ਜੁਲਾਈ ਨੂੰ ਭਾਰੀ ਮੀਂਹ ਹੋਣ ਦੀ ਭਵਿੱਖਬਾਣੀ ਕੀਤੀ ਹੈ। ਜੁਲਾਈ ਦੇ ਅੰਤਲੇ ਦਿਨ ਪੰਜਾਬ ਦੇ ਨਾਲ-ਨਾਲ ਚੰਡੀਗੜ੍ਹ, ਹਰਿਆਣਾ ਦਿੱਲੀ ਤੇ ਰਾਜਸਥਾਨ ਵਿੱਚ ਵੀ ਬਰਸਾਤ ਹੋ ਸਕਦੀ ਹੈ। ਇਹੋ ਰੁਝਾਨ ਅਗਸਤ ਦੇ ਪਹਿਲੇ ਹਫ਼ਤੇ ਜਾਰੀ ਰਹਿ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਮੀਂਹ ਦੇ ਨਾਲ-ਨਾਲ ਤਕਰੀਬਨ 50 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ। ਮੌਸਮ ਮਾਹਰਾਂ ਦਾ ਕਹਿਣਾ ਹੈ ਕਿ ਮਹਾਰਾਸ਼ਟਰ ਦੇ ਸਮੁੰਦਰੀ ਕੰਢੇ ‘ਤੇ ਬਣੇ ਘੱਟ ਦਬਾਅ ਦੇ ਖੇਤਰ ਕਾਰਨ ਮਾਨਸੂਨ ਉੱਤਰੀ ਭਾਰਤ ਵਿੱਚ ਵਧੇਰੇ ਸਰਗਰਮ ਹੋਵੇਗਾ। ਜੁਲਾਈ ਵਿੱਚ ਮੀਂਹ ਦੀ ਘਾਟ ਅਗਸਤ ਵਿੱਚ ਪੂਰੀ ਹੋ ਜਾਵੇਗੀ।ਲੰਘੇ ਦਿਨ ਜਾਣੀ ਐਤਵਾਰ ਨੂੰ ਪੰਜਾਬ ਵਿੱਚ ਕਈ ਥਾਂਵਾਂ ਤੇ ਭਾਰੀ ਬਾਰਿਸ਼ ਹੋਈ ਪਰ ਕਈ ਥਾਈ ਸਿਰਫ ਕਣੀਆਂ ਹੀ ਪਈਆਂ। ਹਾਲਾਂਕਿ ਘੱਟ ਬਰਸਾਤ ਵੀ ਪਾਰਾ ਹੇਠਾਂ ਲਿਆਉਣ ਵਿੱਚ ਕਾਮਯਾਬ ਰਹੀ। ਬਰਸਾਤ ਦੇ ਨਾਲ-ਨਾਲ ਤਕਰੀਬਨ 20 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲੀਆਂ। ਕਿਸ ਕਰਨ ਪੰਜਾਬ ਦੇ ਲੋਕਾਂ ਨੂੰ ਕਾਫੀ ਹੱਦ ਤਕ ਗਰਮੀ ਤੋਂ ਰਾਹਤ ਮਿਲੀ।
ਮੌਸਮ ਵਿਭਾਗ ਮੁਤਾਬਕ ਸਭ ਤੋਂ ਵੱਧ ਬਰਸਾਤ ਸ੍ਰੀ ਅਨੰਦਪੁਰ ਸਾਹਿਬ (18 ਐੱਮਐੱਮ) ‘ਚ ਪਈ ਅਤੇ ਸਭ ਤੋਂ ਘੱਟ ਚੰਡੀਗੜ੍ਹ (1.4 ਐੱਮਐੱਮ) ‘ਚ ਦਰਜ ਕੀਤੀ ਗਈ। ਇਸ ਤੋਂ ਇਲਾਵਾ ਲੁਧਿਆਣਾ ‘ਚ 15.9 ਐੱਮਐੱਮ, ਪਟਿਆਲਾ ‘ਚ 17 ਐੱਮਐੱਮ, ਫਿਰੋਜ਼ਪੁਰ ‘ਚ 12 ਐੱਮਐੱਮ, ਅੰਮ੍ਰਿਤਸਰ ‘ਚ 6 ਐੱਮਐੱਮ, ਜਲੰਧਰ ‘ਚ 5 ਐੱਮਐੱਮ, ਕਪੂਰਥਲਾ ‘ਚ 5 ਐੱਮਐੱਮ ਅਤੇ ਪਠਾਨਕੋਟ ‘ਚ 5 ਐੱਮਐੱਮ ਬਾਰਿਸ਼ ਦਰਜ ਕੀਤੀ ਗਈ ਜਦਕਿ ਬਾਰਿਸ਼ ਹੋਈ।
ਬਾਰਿਸ਼ ਕਾਰਨ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਹਾਲਾਂਕਿ ਦਿਨ ਵੇਲੇ ਧੁੱਪ ਨਿਕਲਣ ਕਾਰਨ ਹੁੰਮਸ ਹੋ ਗਈ ਅਤੇ ਲੋਕ ਬੈਚੈਨ ਰਹੇ। ਪਰ ਹੁਣ ਆਉਂਦੇ ਦਿਨੀਂ ਫਿਰ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *

Back to top button